Home ਪਟਿਆਲਾ ਅਪਡੇਟ ਹੜ੍ਹਾਂ ਕਾਰਨ ਕਿਸਾਨਾਂ ਦੀ ਮੰਦੀ ਆਰਥਿਕ ਹਾਲਤ ਸੁਧਾਰਨ ਲਈ ਝੋਨੇ ’ਤੇ ਬੋਨਸ...

ਹੜ੍ਹਾਂ ਕਾਰਨ ਕਿਸਾਨਾਂ ਦੀ ਮੰਦੀ ਆਰਥਿਕ ਹਾਲਤ ਸੁਧਾਰਨ ਲਈ ਝੋਨੇ ’ਤੇ ਬੋਨਸ ਦਵੇ ਸਰਕਾਰ — ਬੂਟਾ ਸਿੰਘ ਸ਼ਾਦੀਪੁਰ

0

ਪਟਿਆਲਾ, 6 ਅਕਤੂਬਰ 2025 (ਸ਼ਹੀਦ—ਏ—ਆਜ਼ਮ ਬਿਓਰੋ) : ਜਿੱਥੇ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਉੱਥੇ ਹੁਣ ਝੋਨੇ ਦੇ ਝਾੜ ਦੇ ਘੱਟ ਜਾਣ ਕਾਰਨ ਕਿਸਾਨ ਦੀ ਆਰਥਿਕ ਹਾਲਤ ਬਹੁਤ ਮੰਦੀ ਹੋ ਗਈ ਹੈ।

ਇਸ ਵਿਸ਼ੇ ਤੇ ਗੱਲ ਕਰਦਿਆਂ ਉੱਘੇ ਕਿਸਾਨ ਲੀਡਰ ਜਥੇ. ਬੂਟਾ ਸਿੰਘ ਸ਼ਾਦੀਪੁਰ ਨੇ ਸਰਕਾਰ ਨੂੰ ਝੋਨੇ ਉੱਪਰ ਵਿਸ਼ੇਸ਼ ਬੋਨਸ ਦੇਣ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਝੋਨੇ ਉੱਪਰ ਜ਼ਿਆਦਾ ਨਹੀਂ ਤਾਂ ਘੱਟੋ ਘੱਟ 15 ਹਜ਼ਾਰ ਰੁਪਏ ਪ੍ਰਤੀ ਏਕੜ ਬੋਨਸ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ 100 ਪ੍ਰਤੀਸ਼ਤ ਫਸਲਾਂ ਤਾਂ ਤਬਾਹ ਹੋ ਗਈਆਂ ਹਨ। ਘਰ—ਬਾਰ ਉੱਜੜ ਗਏ ਹਨ। ਕਿਸਾਨਾਂ ਨੂੰ ਹੁਣ ਨਵੇਂ ਸਿਰਿਉਂ ਖੜ੍ਹੇ ਹੋਣ ਲਈ ਸਰਕਾਰ ਅੱਗੇ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਇਸ ਮੁੱਦੇ ਉੱਤੇ ਜ਼ੋਰ ਦੇਵੇ ਤੇ ਕਿਸਾਨਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਵੇ।

Exit mobile version