Homeਪਟਿਆਲਾ ਅਪਡੇਟਉਮੰਗ ਸੰਸਥਾ ਵੱਲੋਂ ਐਸ ਓ ਐਸ ਚਿਲਡਰਨ ਵਿਲੇਜ ਰਾਜਪੁਰਾ ਵਿੱਚ 100 ਤੋਂ...

ਉਮੰਗ ਸੰਸਥਾ ਵੱਲੋਂ ਐਸ ਓ ਐਸ ਚਿਲਡਰਨ ਵਿਲੇਜ ਰਾਜਪੁਰਾ ਵਿੱਚ 100 ਤੋਂ ਵੱਧ ਬੂਟੇ ਲਗਾਏ

– ਚੰਗੀ ਸਿਹਤ ਲਈ ਰੁੱਖ ਲਗਾਉਣ ਲਈ ਬਣੀਏ ਮੋਢੀ – ਰਜਿੰਦਰ ਸਿੰਘ ਸੈਕਟਰੀ


ਪਟਿਆਲਾ 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ):  ਪਰਿਆਵਰਨ ਪ੍ਰਤੀ ਚੰਗੀ ਸ਼ੁਰੁਆਤ ਕਰਦਿਆਂ ਉਮੰਗ ਸੰਸਥਾ ਵੱਲੋਂ ਐਸ ਓ ਐਸ ਚਿਲਡਰਨ ਵਿਲੇਜ, ਰਾਜਪੁਰਾ ਵਿਖੇ ਵੱਡੇ ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸੰਸਥਾ ਦੀ ਟੀਮ ਨੇ ਨੁਮਾਇੰਦਿਆਂ ਦੇ  ਸਹਿਯੋਗ ਨਾਲ 100 ਤੋਂ ਵੱਧ ਬੂਟੇ ਲਗਾਏ। ਇਸ ਮੌਕੇ ਸੰਸਥਾ ਦੇ ਮੈਂਬਰ ਰਜਿੰਦਰ ਕੁਮਾਰ ਖੰਨਾ, ਪਰਮਜੀਤ ਸਿੰਘ, ਵਿਮਲ ਸ਼ਰਮਾ ਤੋਂ ਇਲਾਵਾ ਐਸ ਓ ਐਸ ਚਿਲਡਰਨ ਵਿਲੇਜ ਦੇ ਨੁਮਾਇੰਦੇ ਡਾਇਰੈਕਟਰ ਸੰਜੀਵ ਕੁਮਾਰ ਭੱਟ, ਸਹਾਇਕ ਡਾਇਰੈਕਟਰ ਮੈਡਮ ਸੁਸ਼ਮਾ, ਕੋ ਵਰਕਰ ਕਰਨਦੀਪ ਸਿੰਘ, ਕੋ ਵਰਕਰ ਪਰਮੋਦ ਜੈਨ, ਕੋ ਵਰਕਰ ਰਵੀ ਪਾਂਡੇ, ਭਜਨ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਇਸ ਮੌਕੇ ਸੰਸਥਾ ਦੇ ਸੈਕਟਰੀ ਰਜਿੰਦਰ ਸਿੰਘ ਨੇ ਕਿਹਾ ਕਿ ਰੁੱਖ ਸਾਡੀ ਸਿਹਤ, ਵਾਤਾਵਰਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡੀ ਦੌਲਤ ਹਨ। ਜੇ ਅਸੀਂ ਚੰਗੀ ਸਿਹਤ ਅਤੇ ਸੁੱਚੇ ਵਾਤਾਵਰਣ ਵਾਲਾ ਭਵਿੱਖ ਚਾਹੁੰਦੇ ਹਾਂ ਤਾਂ ਹਰ ਨਾਗਰਿਕ ਨੂੰ ਰੁੱਖ ਲਗਾਉਣ ਦੀ ਮੁਹਿੰਮ ਵਿੱਚ ਮੋਢੀ ਬਣਨਾ ਚਾਹੀਦਾ ਹੈ.

ਉਨ੍ਹਾਂ ਨੇ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਆਪਣੇ ਘਰਾਂ, ਸਕੂਲਾਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਰੁੱਖ ਲਗਾਉਣ ਦੀ ਸ਼ੁਰੂਆਤ ਕਰਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਜੇ ਸਾਲ ਵਿੱਚ ਘੱਟੋ-ਘੱਟ ਇੱਕ ਰੁੱਖ ਵੀ ਲਗਾ ਦੇਵੇ ਤਾਂ ਕੁਝ ਸਾਲਾਂ ਵਿੱਚ ਸਾਡੇ ਇਲਾਕੇ ਦਾ ਚਿਹਰਾ ਬਦਲ ਸਕਦਾ ਹੈ। ਇਸ ਮੌਕੇ ਐਸ ਓ ਐਸ ਚਿਲਡਰਨ ਵਿਲੇਜ ਦੇ ਪ੍ਰਬੰਧਕਾਂ ਨੇ ਉਮੰਗ ਸੰਸਥਾ ਦੀ ਇਸ ਮੁਹਿੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ ਅਤੇ ਇਸ ਕਿਸਮ ਦੇ ਪ੍ਰੋਗਰਾਮ ਬੱਚਿਆਂ ਨੂੰ ਪ੍ਰੇਰਨਾ ਦੇਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਅੰਤ ਵਿੱਚ, ਸਾਰੇ ਬੱਚਿਆਂ ਅਤੇ ਸੰਸਥਾ ਦੇ ਮੈਂਬਰਾਂ ਨੇ ਮਿਲਕੇ ਬੂਟਿਆਂ ਦੀ ਸੰਭਾਲ ਕਰਨ ਦਾ ਵੀ ਸੰਕਲਪ ਲਿਆ ਤਾਂ ਜੋ ਇਹ ਹਰੇ-ਭਰੇ ਰੁੱਖ ਭਵਿੱਖ ਵਿੱਚ ਸਮਾਜ ਨੂੰ ਸਾਫ ਹਵਾ ਅਤੇ ਛਾਂ ਪ੍ਰਦਾਨ ਕਰ ਸਕਣ।

RELATED ARTICLES
- Advertisment -
Google search engine
Google search engine
Google search engine

Most Popular

Recent Comments