Home ਪਟਿਆਲਾ ਅਪਡੇਟ ਅਜੀਤਪਾਲ ਕੋਹਲੀ ਨੇ ਜੋੜੀਆਂ ਭੱਠੀਆਂ ਚੌਂਕ ਸ਼੍ਰੀ ਰਾਮਲੀਲਾ ਮੰਚ ਦੀ ਕੀਤੀ ਸ਼ਲਾਘਾ

ਅਜੀਤਪਾਲ ਕੋਹਲੀ ਨੇ ਜੋੜੀਆਂ ਭੱਠੀਆਂ ਚੌਂਕ ਸ਼੍ਰੀ ਰਾਮਲੀਲਾ ਮੰਚ ਦੀ ਕੀਤੀ ਸ਼ਲਾਘਾ

0

ਪਟਿਆਲਾ 30 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪਟਿਆਲਾ ਵਿਚ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਤੇ ਜੋੜੀਆਂ ਭੱਠੀਆਂ ਰਾਇਲ ਯੂਥ ਕਲੱਬ ਵੱਲੋਂ ਵਰੁਣ ਜ਼ਿੰਦਲ ਦੀ ਅਗਵਾਈ ਵਿਚ ਸ਼੍ਰੀ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਧਰਮ ਪ੍ਰਚਾਰਕ ਸੰਜੀਵ ਗੁਰੂ ਜੀ ਮਹਾਰਾਜ ਆਸ਼ਿਰਵਾਦ ਦੇਣ ਲਈ ਪਹੁੰਚੇ।

ਇਸ ਮੌਕੇ ਪਟਿਆਲਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੀ ਵਿਸ਼ੇਸ਼ ਤੌਰ ’ਤੇ ਉੱਥੇ ਪਹੁੰਚੇ। ਉਨ੍ਹਾਂ ਨੇ ਸਾਰੇ ਪ੍ਰਬੰਧਕਾਂ ਅਤੇ ਰਾਮਲੀਲਾ ਦੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਰਾਮਲੀਲਾ ਕਮੇਟੀ ਵਲੋਂ ਅਜੀਤਪਾਲ ਸਿੰਘ ਕੋਹਲੀ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿੰਮੀ ਗੁਪਤਾ, ਕੁਸ਼ਲ ਚੋਪੜਾ, ਕੁਮਾਰ ਵਿਸ਼ੇਸ਼, ਸੰਵੀਵ ਸ਼ਰਮਾ, ਜਤਿੰਦਰ ਗਰਗ, ਹਰਪ੍ਰੀਤ ਵੀ ਮੌਜੂਦ ਰਹੇ।

Exit mobile version