Homeਪਟਿਆਲਾ ਅਪਡੇਟਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਵਲੋਂ 'ਵੋਟਰ ਵੈਰੀਫਿਕੇਸ਼ਨ' ਮੁਹਿੰਮ ਦਾ...

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਵਲੋਂ ‘ਵੋਟਰ ਵੈਰੀਫਿਕੇਸ਼ਨ’ ਮੁਹਿੰਮ ਦਾ ਐਲਾਨ

ਪੰਜਾਬ ਵਿੱਚ ‘ਵੋਟ ਚੋਰੀ’ ਦੇ ਹੈਰਾਨ ਕਰਨ ਵਾਲੇ ਖ਼ੁਲਾਸਿਆਂ ਤੋਂ ਬਾਅਦ ਚੁੱਕਿਆ ਗਿਆ ਇਹ ਕਦਮ- ਮੋਹਿਤ ਮਹਿੰਦਰਾ


ਪਟਿਆਲਾ 29 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮੋਹਿੰਦਰਾ ਨੇ ਅੱਜ ਸੂਬੇ ਵਿੱਚ ਵੱਧ ਰਹੀ ਵੋਟ ਚੋਰੀ ਦਾ ਪਰਦਾਫਾਸ਼ ਕਰਨ ਅਤੇ ਇਸ ਧੋਖਾਧੜੀ ਨਾਲ ਲੜਨ ਲਈ ਸੂਬਾ ਪੱਧਰੀ ‘ਵੋਟਰ ਵੈਰੀਫਿਕੇਸ਼ਨ’ ਮੁਹਿੰਮ ਦਾ ਐਲਾਨ ਕੀਤਾ ਹੈ। ਇਹ ਐਲਾਨ ਮਹਿੰਦਰਾ ਵਲੋਂ ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖੇ ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਡਾ. ਸਮ੍ਰਿਤੀ ਰੰਜਨ ਲਿਨਕਾ ਅਤੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਵੋਟ ਚੋਰੀ ਮਸਲੇ ਤੇ ਜਾਣਕਾਰੀ ਦਿੰਦਿਆਂ ਮੋਹਿਤ ਮਹਿੰਦਰਾ ਅਤੇ ਹੋਰ

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ 2 ਮਾਰਚ 2023 ਦੇ ਆਪਣੇ ਆਦੇਸ਼ ਵਿੱਚ, ਈ ਸੀ ਈ ਦੀ ਨਿਯੁਕਤੀ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦੇ ਨੇਤਾ ਅਤੇ ਭਾਰਤ ਦੇ ਚੀਫ਼ ਜਸਟਿਸ ਦੇ ਪੈਨਲ ਦੁਆਰਾ ਕਰਨ ਦਾ ਆਦੇਸ਼ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ, ਮੋਦੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਪੇਸ਼ ਕਰਕੇ ਇਸਨੂੰ ਬਾਈਪਾਸ ਕਰ ਦਿੱਤਾ ਜਿਸ ਵਿੱਚ ਚੀਫ਼ ਜਸਟਿਸ ਦੀ ਥਾਂ ਇੱਕ ਕੇਂਦਰੀ ਕੈਬਨਿਟ ਗ੍ਰਹਿ ਮੰਤਰੀ ਨੂੰ ਨਿਯੁਕਤ ਕੀਤਾ ਗਿਆ ਅਤੇ ਫਿਰ “17 ਫਰਵਰੀ, 2025 ਨੂੰ ਪੈਨਲ ਦੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਅਸਹਿਮਤੀ ਨੋਟ ਨੂੰ ਪੂਰੀ ਤਰ੍ਹਾਂ ਅਣਦੇਖਾ ਕਰਦੇ ਹੋਏ, ਗਿਆਨੇਸ਼ ਕੁਮਾਰ ਦੀ ਨਿਯੁਕਤੀ ਨੂੰ ਅੱਗੇ ਵਧਾਇਆ ਅਤੇ 48 ਘੰਟਿਆਂ ਦੇ ਅੰਦਰ, ਨਿਯੁਕਤੀ ਨੂੰ ਅਧਿਕਾਰਤ ਕਰ ਦਿੱਤਾ ਜੋ ਕਿ ਸਿੱਧੇ ਤੌਰ ‘ਤੇ ਸਾਡੇ ਲੋਕਤੰਤਰ ਨਾਲ ਖਿਲਵਾੜ ਸੀ।

ਮੋਹਿਤ ਮਹਿੰਦਰਾ ਨੇ ਰਾਹੁਲ ਗਾਂਧੀ ਦੁਆਰਾ ਹਾਲ ਹੀ ਵਿੱਚ ਕੀਤੀਆਂ ਦੋ ਵੇਰਵੇ ਸਹਿਤ ਪ੍ਰੈਸ ਕਾਨਫਰੰਸਾਂ ਦਾ ਹਵਾਲਾ ਦਿੱਤਾ ਜਿੱਥੇ ‘ਵੋਟ ਚੋਰੀ’ ਦੇ ਪੈਮਾਨੇ ਦਾ ਪਰਦਾਫਾਸ਼ ਵੀ ਕੀਤਾ। ਮੋਹਿਤ ਨੇ ਮੀਡੀਆ ਨੂੰ ਬੇਨਤੀ ਕਰਦਿਆਂ ਕਿਹਾ ਕਿ ਕਿ ਉਹ ਸਾਡੇ ਲੋਕਤੰਤਰ ਨੂੰ ਬਚਾਉਣ ਲਈ ਨਾਗਰਿਕਾਂ ਨੂੰ ਸਿੱਧੇ ਤੌਰ ‘ਤੇ ਸੂਚਿਤ ਕਰਨ ਵਿੱਚ ਸਾਡੀ ਮਦਦ ਕਰਨ। ਉਨ੍ਹਾਂ ਕਿਹਾ ਕਿ “ਇਹ ਸਿਰਫ਼ ਇੱਕ ਰਾਜਨੀਤਿਕ ਮੁਹਿੰਮ ਨਹੀਂ ਹੈ ਬਲਕਿ ਨਾਗਰਿਕਤਾ ਦਾ ਫਰਜ਼ ਹੈ. ਉਨ੍ਹਾਂ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪੰਜਾਬੀ ਆਜ਼ਾਦੀ ਦੀ ਕੀਮਤ ਜਾਣਦੇ ਹਾਂ. ਇਹ ਲੜਾਈ ਸਿਰਫ਼ ਇੱਕ ਚੋਣ ਬਾਰੇ ਨਹੀਂ ਹੈ, ਬਲਕਿ ਸਾਡੇ ਲੋਕਤੰਤਰ ਨੂੰ ਬਚਾਉਣ ਬਾਰੇ ਹੈ। ਇਹ ਸਿਰਫ਼ ਕਾਂਗਰਸ ਪਾਰਟੀ ਦੀ ਲੜਾਈ ਨਹੀਂ ਹੈ, ਇਹ ਹਰ ਭਾਰਤੀ ਦੀ ਲੜਾਈ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments