Home Health & Fitness ਕੀ ਹੈ ਮਾਈਗ੍ਰੇਨ ਕਿਵੇਂ ਠੀਕ ਹੋ ਸਕਦਾ ਹੈ?

ਕੀ ਹੈ ਮਾਈਗ੍ਰੇਨ ਕਿਵੇਂ ਠੀਕ ਹੋ ਸਕਦਾ ਹੈ?

0

ਅੱਜ ਦੇ ਸਮੇਂ ਵਿੱਚ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਤਣਾਅ ਅਤੇ ਚਿੰਤਾ ਦੀ ਸਮੱਸਿਆ ਆਮ ਹੋ ਗਈ ਹੈ। ਆਫਿਸ ਦਾ ਪ੍ਰੈਸ਼ਰ ਹੋਵੇ ਜਾਂ ਫਿਰ ਘਰ ਦੀ ਜ਼ਿੰਮੇਵਾਰੀ, ਹਰ ਕੋਈ ਤਣਾਅ ਅਤੇ ਚਿੰਤਾ ਤੋਂ ਪਰੇਸ਼ਾਨ ਰਹਿੰਦਾ ਹੈ। ਅਜਿਹੇ ਵਿੱਚ ਇਨ੍ਹਾਂ ਸਭ ਤੋਂ ਮੁਕਤ ਹੋਣ ਲਈ ਯੋਗ ਅਤੇ ਪ੍ਰਾਣਾਯਾਮ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਤੁਸੀਂ ਦਿਮਾਗ ਨੂੰ ਸ਼ਾਂਤ ਕਰਨ ਲਈ ਭ੍ਰਾਮਰੀ ਪ੍ਰਾਣਾਯਾਮ ਵੀ ਕਰ ਸਕਦੇ ਹੋ, ਇਸ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ।

ਭ੍ਰਮਰੀ ਪ੍ਰਾਣਾਯਾਮ ਨਾਲ ਮਿਲਦੀ ਹੈ ਮਾਨਸਿਕ ਸ਼ਾਂਤੀ

ਭ੍ਰਾਮਰੀ ਪ੍ਰਾਣਾਯਾਮ ਕਰਨ ਨਾਲ ਮਨ ਤੁਰੰਤ ਸ਼ਾਂਤ ਹੋ ਜਾਂਦਾ ਹੈ। ਇਸ ਪ੍ਰਾਣਾਯਾਮ ਨੂੰ ਕਰਨ ਨਾਲ ਇਕਾਗਰਤਾ ਵੱਧਦੀ ਹੈ। ਜੇਕਰ ਤੁਸੀਂ ਵਿਦਿਆਰਥੀ ਹੋ ਤਾਂ ਤੁਹਾਨੂੰ ਹਰ ਰੋਜ਼ ਇਸ ਪ੍ਰਾਣਾਯਾਮ ਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨੂੰ ਕਰਨ ਨਾਲ ਪੜ੍ਹਾਈ ਵਿੱਚ ਮਨ ਲੱਗਾ ਰਹਿੰਦਾ ਹੈ। ਇਸ ਐਕਸਰਸਾਈਜ਼ ਨੂੰ ਕਰਨ ਨਾਲ ਮਾਈਗ੍ਰੇਨ ਅਤੇ ਸਿਰਦਰਦ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ।

ਭ੍ਰਮਰੀ ਪ੍ਰਾਣਾਯਾਮ ਕਿਵੇਂ ਕਰੀਏ?

ਭ੍ਰਾਮਰੀ ਪ੍ਰਾਣਾਯਾਮ ਕਰਨ ਲਈ ਸਭ ਤੋਂ ਪਹਿਲਾਂ ਤੁਸੀਂ ਸੁਖਾਸਨ ਜਾਂ ਪਦਮਾਸਨ ਵਿੱਚ ਬੈਠ ਜਾਓ। ਇਸਨੂੰ ਕਰਨ ਲਈ ਸ਼ਾਂਤ ਜਗ੍ਹਾ ਦੀ ਚੋਣ ਕਰੋ। ਹੁਣ ਅੱਖਾਂ ਬੰਦ ਕਰੋ ਅਤੇ ਦੋ ਲੰਬੇ ਸਾਹ ਲਓ ਅਤੇ ਛੱਡੋ। ਸਰੀਰ ਨੂੰ ਰਿਲੈਕਸ ਕਰਦੇ ਹੋਏ ਦੋਨਾਂ ਹੱਥਾਂ ਦੀ ਤਰਜਨੀ ਨਾਲ ਆਪਣੇ ਕੰਨਾਂ ਨੂੰ ਹਲਕਾ ਦਬਾਓ। ਹੁਣ ਮਧੂਮੱਖੀ ਜਿਹੀ ਧੁਨੀ ਕੱਢੋ। ਮੂੰਹ ਬੰਦ ਰੱਖਦੇ ਹੋਏ ਹੰਮਮਮ ਦੀ ਆਵਾਜ਼ ਕੱਢੋ। ਇਸਨੂੰ 5-10 ਵਾਰ ਤੱਕ ਹੌਲੀ-ਹੌਲੀ ਕਰ ਸਕਦੇ ਹੋ।

ਭ੍ਰਾਮਰੀ ਪ੍ਰਾਣਾਯਾਮ ਕਰਨ ਦੇ ਫਾਇਦੇ :-

  • ਇਹ ਮਨ ਨੂੰ ਸ਼ਾਂਤ ਅਤੇ ਇਕਾਗਰ ਕਰਦਾ ਹੈ, ਜਿਸ ਨਾਲ ਯਾਦਦਾਸ਼ਤ ਵੀ ਬਿਹਤਰ ਹੁੰਦੀ ਹੈ।
  • ਭ੍ਰਾਮਰੀ ਪ੍ਰਾਣਾਯਾਮ ਦਾ ਅਭਿਆਸ ਕਰਨ ਨਾਲ ਮਾਈਗ੍ਰੇਨ ਅਤੇ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
  • ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ।
  • ਇਹ ਦਿਮਾਗ ਅਤੇ ਨਸਾਂ ਨੂੰ ਆਰਾਮ ਦਿੰਦਾ ਹੈ।
  • ਡਿਪਰੈਸ਼ਨ ਤੋਂ ਪੀੜਤ ਲੋਕਾਂ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਹੈ। ਇਹ ਨਕਾਰਾਤਮਕ ਵਿਚਾਰਾਂ ਨੂੰ ਘਟਾਉਂਦਾ ਹੈ।
  • ਭ੍ਰਾਮਰੀ ਪ੍ਰਾਣਾਯਾਮ ਕਰਨ ਨਾਲ ਧਿਆਨ ਵਿੱਚ ਡੂੰਘਾਈ ਆਉਂਦੀ ਹੈ।

Exit mobile version