Homeਹਰਿਆਣਾਹਰਿਆਣਾ ਲਾਡੋ ਲਕਸ਼ਮੀ ਯੋਜਨਾ ਐਪ—25 ਸਤੰਬਰ ਨੂੰ ਹੋਵੇਗੀ ਲਾਂਚ, ਔਰਤਾਂ ਨੂੰ ਮਿਲਣਗੇ...

ਹਰਿਆਣਾ ਲਾਡੋ ਲਕਸ਼ਮੀ ਯੋਜਨਾ ਐਪ—25 ਸਤੰਬਰ ਨੂੰ ਹੋਵੇਗੀ ਲਾਂਚ, ਔਰਤਾਂ ਨੂੰ ਮਿਲਣਗੇ ਹਰ ਮਹੀਨੇ 2100 ਰੁਪਏ

ਚੰਡੀਗੜ੍ਹ/ਹਰਿਆਣਾ : 20 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ):  ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਐਪ—25 ਸਤੰਬਰ ਨੂੰ ਲਾਂਚ ਕਰਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਕ੍ਰਿਸ਼ਨਾ ਬੇਦੀ ਨੇ ਕਿਹਾ ਕਿ ਇਹ ਟ੍ਰਾਇਲ ਪੂਰੇ ਰਾਜ ਵਿੱਚ ਸਫਲ ਰਿਹਾ, ਕੋਈ ਸ਼ਿਕਾਇਤ ਨਹੀਂ ਮਿਲੀ।

25 ਸਤੰਬਰ ਨੂੰ ਪੰਚਕੂਲਾ ਵਿੱਚ ਇੱਕ ਰਾਜ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ, ਜਿੱਥੇ ਮੁੱਖ ਮੰਤਰੀ ਨਾਇਬ ਸੈਣੀ ਇਸ ਯੋਜਨਾ ਦੀ ਐਪ ਲਾਂਚ ਕਰਨਗੇ।

ਦੂਜੇ ਪਾਸੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਮੰਤਰੀ ਅਤੇ ਵਿਧਾਇਕ ਵੀ ਮੌਜੂਦ ਰਹਿਣਗੇ। ਮੰਤਰੀ ਕ੍ਰਿਸ਼ਨਾ ਬੇਦੀ ਨੇ ਕਿਹਾ ਕਿ ਔਰਤਾਂ ਐਪ ‘ਤੇ ਰਜਿਸਟਰ ਕਰਨਾ ਜਾਰੀ ਰੱਖਣਗੀਆਂ।

ਬੇਦੀ ਨੇ ਕਿਹਾ ਕਿ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਐਪ 25 ਸਤੰਬਰ ਨੂੰ ਲਾਂਚ ਕੀਤੀ ਜਾਵੇਗੀ, ਅਤੇ ਉਸ ਦਿਨ ਰਜਿਸਟਰ ਕਰਨ ਵਾਲੀਆਂ ਔਰਤਾਂ ਨੂੰ ਨਵੰਬਰ ਵਿੱਚ ₹2,100 ਮਿਲਣੇ ਸ਼ੁਰੂ ਹੋ ਜਾਣਗੇ।

ਔਰਤਾਂ ਕਿਸੇ ਹੋਰ ਦਿਨ ਰਜਿਸਟ੍ਰੇਸ਼ਨ ਕਰਵਾਉਣਗੀਆਂ ਤਾਂ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੀ ਤਾਰੀਖ ਤੋਂ ਇੱਕ ਮਹੀਨੇ ਬਾਅਦ ਰਾਸ਼ੀ ਮਿਲਣੀ ਸ਼ੁਰੂ ਹੋਵੇਗੀ। ਇਸ ਯੋਜਨਾ ਨੂੰ ਲੈ ਕੇ ਹਰਿਆਣਾ ਵਿੱਚ ਕੁਝ ਗਿਰੋਹ ਸਰਗਰਮ ਹੋ ਰਹੇ ਹਨ ਜੋ ਪੈਸੇ ਲੈ ਕੇ ਔਰਤਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦਾ ਝਾਂਸਾ ਦੇ ਰਹੇ ਹਨ। ਅਜਿਹੇ ਵਿੱਚ ਕੋਈ ਵੀ ਔਰਤ ਕਿਸੇ ਸੈਂਟਰ ‘ਤੇ ਨਾ ਜਾਵੇ ਅਤੇ ਨਾ ਹੀ ਕਿਸੇ ਨੂੰ ਇੱਕ ਰੁਪਿਆ ਵੀ ਦੇਵੇ ਬਲਕਿ ਖੁਦ ਹੀ ਆਪਣੇ ਘਰ ਵਿੱਚ ਕਿਸੇ ਵੀ ਮੋਬਾਈਲ ਫੋਨ ਤੋਂ ਆਪਣੀ ਰਜਿਸਟ੍ਰੇਸ਼ਨ ਕਰੇ। ਇੱਕ ਮੋਬਾਈਲ ਤੋਂ ਕਿੰਨੀਆਂ ਵੀ ਰਜਿਸਟ੍ਰੇਸ਼ਨਾਂ ਕੀਤੀਆਂ ਜਾ ਸਕਦੀਆਂ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments