Home ਪੰਜਾਬ ਕਪੂਰਥਲਾ ’ਚ ਸਾਈਬਰ ਘੁਟਾਲੇ ਮਾਮਲਾ, ਛਾਪੇਮਾਰੀ, 38 ਲੋਕ ਗ੍ਰਿਫਤਾਰ

ਕਪੂਰਥਲਾ ’ਚ ਸਾਈਬਰ ਘੁਟਾਲੇ ਮਾਮਲਾ, ਛਾਪੇਮਾਰੀ, 38 ਲੋਕ ਗ੍ਰਿਫਤਾਰ

0

20 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੰਜਾਬ ਦੇ ਕਪੂਰਥਲਾ ਵਿੱਚ ਸਾਇਬਰ ਕਰਾਈਮ ਟੀਮ ਅਤੇ ਫਗਵਾੜਾ ਪੁਲਿਸ ਨੇ ਰਾਤ ਦੇ ਸਮੇਂ ਵੱਡੀ ਕਾਰਵਾਈ ਕੀਤੀ। ਪੁਲਿਸ ਨੇ ਹੋਟਲ ਦੇ ਪਾਰਟੀ ਹਾਲ ਤੋਂ ਚਲ ਰਹੇ ਫਰਜ਼ੀ ਕੋਲ ਸੈਂਟਰ ‘ਤੇ ਛਾਪਾ ਮਾਰ ਕੇ 38 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ 32 ਮਰਦ ਅਤੇ 6 ਔਰਤਾਂ ਸ਼ਾਮਲ ਹਨ।

ਆਰੋਪੀਆਂ ਦਾ ਨੈਟਵਰਕ ਕਈ ਰਾਜਾਂ ਤੱਕ ਫੈਲਿਆ ਹੋਇਆ ਸੀ, ਜਿਨ੍ਹਾਂ ਵਿੱਚ ਦਿੱਲੀ, ਹਰਿਆਣਾ, ਉੱਤਰਾਖੰਡ, ਝਾਰਖੰਡ, ਨਾਗਾਲੈਂਡ, ਜੰਮੂ-ਕਸ਼ਮੀਰ, ਮੇਘਾਲੇਅ, ਪੱਛਮੀ ਬੰਗਾਲ ਅਤੇ ਪੰਜਾਬ ਸ਼ਾਮਲ ਹਨ। ਇਹ ਗੈਂਗ ਲੋਕਾਂ ਨੂੰ ਬੈਂਕ ਜਾਂ ਟੈਕ ਕੰਪਨੀ ਦੇ ਕਰਮਚਾਰੀ ਬਣ ਕੇ ਫੋਨ ਕਰਦਾ ਸੀ। ਫਿਰ ਸਕ੍ਰੀਨ ਸ਼ੇਅਰਿੰਗ ਐਪ ਰਾਹੀਂ ਮੋਬਾਈਲ ਜਾਂ ਕੰਪਿਊਟਰ ਹੈਕ ਕਰ ਲੈਂਦਾ ਸੀ। ਇਸ ਤੋਂ ਬਾਅਦ ਲੋਕਾਂ ਦੀਆਂ ਬੈਂਕ ਡੀਟੇਲ ਅਤੇ ਪਾਸਵਰਡ ਲੈ ਕੇ ਲੱਖਾਂ ਰੁਪਏ ਦੀ ਔਨਲਾਈਨ ਠੱਗੀ ਕਰਦਾ ਸੀ।

ਪੁਲਿਸ ਨੇ ਮੌਕੇ ਤੋਂ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਸਾਰੇ ਆਰੋਪੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Exit mobile version