ਪਟਿਆਲਾ 12 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ) : ਪਟਿਆਲਾ ਵਿੱਚ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਅੱਜ ਗੱਤਾ, ਬੇਸਬਾਲ, ਤਾਈਕਵਾਡੋ ਅਤੇ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੱਜ ਦੇ ਅੰਡਰ 14 ਲੜਕੀਆਂ ਦੇ ਗੱਤਕੇ ਦੇ ਮੁਕਾਬਲਿਆਂ ਵਿੱਚ ਘਨੌਰ ਜ਼ੋਨ ਨੇ ਪਹਿਲਾ, ਰਾਜਪੁਰਾ ਜ਼ੋਨ ਨੇ ਦੂਜਾ, ਨਾਭਾ ਜ਼ੋਨ-ਪਟਿਆਲਾ 2 ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਉਨ੍ਹਾਂ ਦੱਸਿਆ ਕਿ 21 ਤੋਂ 23 ਕਿਲੋ ਭਾਰ ਵਰਗ ਵਿੱਚ ਹਰਗਮ ਸਿੰਘ ਭੁਨਰਹੇੜੀ ਜ਼ੋਨ ਨੇ ਪਹਿਲਾ, ਸੁਖਵਿੰਦਰ ਸਿੰਘ ਨਾਭਾ ਜ਼ੋਨ ਨੇ ਦੂਜਾ, ਅਯਾਨ ਅਲੀ ਪਟਿਆਲਾ 2 ਜ਼ੋਨ ਨੇ ਤੀਜਾ ਅਤੇ ਗੁਰਸ਼ਰਨ ਸਿੰਘ ਪਾਤੜਾਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਪ੍ਰਿੰਸੀਪਲ ਬਿਕਰਮ ਸਿੰਘ, ਦਵਿੰਦਰ ਸਿੰਘ, ਦੀਦਾਰ ਸਿੰਘ, ਰਾਜਪਾਲ ਸਿੰਘ, ਸ਼ਿਵ ਭੰਡੀਰ ਕੁਲਵੰਤ ਸਿੰਘ ਪਾਤੜਾਂ, ਹਰੀਸ਼ ਸਿੰਘ ਰਾਵਤ,ਸ਼ਸ਼ੀ ਮਾਨ,ਤਰਸੇਮ ਸਿੰਘ, ਭਰਪੂਰ ਸਿੰਘ, ਗੁਰਪ੍ਰੀਤ ਸਿੰਘ ਝੰਡਾ, ਰਕੇਸ਼ ਕੁਮਾਰ ਲਚਕਾਣੀ, ਜਸਵੰਤ ਸਿੰਘ, ਮਨਦੀਪ ਸ਼ਰਮਾ,ਅਲਬਟ,ਸਾਗਰ ਕੋਚ, ਮਨਿੰਦਰ ਸਿੰਘ ਗੱਤਕਾ ਕੋਚ,ਵੀਰਪਾਲ ਕੌਰ, ਅਖਿਲ ਬਜਾਜ,ਬਿਕਰਮ ਠਾਕੁਰ, ਡਾ ਆਸਾ ਸਿੰਘ, ਡਾ ਨਿਧੀ, ਯਸ਼ਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ ਅਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ।