Home ਪਟਿਆਲਾ ਅਪਡੇਟ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਨਿਸ਼ਚਿਤ – ਸੰਜੇ ਦੱਤ

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਨਿਸ਼ਚਿਤ – ਸੰਜੇ ਦੱਤ

0

ਪਟਿਆਲਾ, 11 ਸਤੰਬਰ ( ਸ਼ਹੀਦ—ਏ—ਆਜ਼ਮ ਬਿਓਰੋ ) – ਸੰਗਠਨ ਸਿਰਜਣ ਸੰਮੇਲਨ ਦੀ ਲੜੀ ਤਹਿਤ ਪਟਿਆਲਾ ਦਿਹਾਤੀ ਦੇ ਬਲਾਕ ਆਲੋਵਾਲ ਅਧੀਨ ਪਿੰਡ ਘਮਰੌਦਾ, ਬਲਾਕ ਤ੍ਰਿਪੜੀ, ਬਿਸ਼ਨ ਨਗਰ ਵਿਖੇ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਲਈ ਮਹੱਤਵਪੂਰਨ ਮੀਟਿੰਗਾ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਅਤੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਦੇ ਅਬਜ਼ਰਵਰ ਸੰਜੇ ਦੱਤ, ਪੀ ਸੀ ਸੀ ਅਬਜ਼ਰਵਰ ਸਿਤਾਰ ਮੋਹੰਮਦ ਲਿਬਰਾ, ਪੀ ਸੀ ਸੀ ਅਬਜ਼ਰਵਰ ਸ਼ਿਵਮ ਸ਼ਰਮਾ (ਸ਼ੂਬੀ), ਪੰਜਾਬ ਯੂਥ ਪ੍ਰਧਾਨ ਮੋਹਿਤ ਮਹਿੰਦਰਾ, ਪਟਿਆਲਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਨਰੇਸ਼ ਦੁੱਗਲ ਨੇ ਖ਼ਾਸ ਤੌਰ ’ਤੇ ਸ਼ਮੂਲੀਅਤ ਕੀਤੀ।

ਵੱਖ ਵੱਖ ਮੀਟਿੰਗਾਂ ਦੌਰਾਨ ਅਬਜ਼ਰਵਰ ਸੰਜੇ ਦੱਤ ਨੇ ਕਿਹਾ ਕਿ ਪਾਰਟੀ ਦੀ ਤਾਕਤ ਉਸਦੇ ਵਰਕਰ ਹਨ, ਜਿਸ ਤਹਿਤ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਸਰਕਾਰ ਬਣਨਾ ਨਿਸ਼ਚਿਤ ਹੈ। ਪਿੰਡ ਪੱਧਰ ਤੋਂ ਸ਼ਹਿਰ ਪੱਧਰ ਤੱਕ ਜੇ ਵਰਕਰ ਇੱਕਜੁੱਟ ਹੋ ਕੇ ਕੰਮ ਕਰਨ, ਤਾਂ ਕੋਈ ਵੀ ਤਾਕਤ ਕਾਂਗਰਸ ਨੂੰ ਰੋਕ ਨਹੀਂ ਸਕਦੀ। ਸੰਮੇਲਨ ਦੌਰਾਨ ਵੱਖ-ਵੱਖ ਬਲਾਕਾਂ ‘ਤੇ ਪਿੰਡਾਂ ਤੋਂ ਪਹੁੰਚੇ ਵਰਕਰਾਂ ਨੇ ਆਪਣੀਆਂ ਗੱਲਾਂ ਸਾਹਮਣੇ ਰੱਖਦਿਆਂ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਦੇ ਤਰੀਕਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ।

ਵੱਖ ਵੱਖ ਮੀਟਿੰਗ ਦੌਰਾਨ ਅਬਜ਼ਰਵਰ ਸੰਜੇ ਦੱਤ ਅਤੇ ਹੋਰ ਕਾਂਗਰਸੀ ਆਗੂ

ਸਿਤਾਰ ਮੋਹੰਮਦ ਲਿਬਰਾ ਨੇ ਕਿਹਾ ਕਿ ਸੰਗਠਨਾਤਮਕ ਮਜ਼ਬੂਤੀ ਤੋਂ ਬਿਨਾਂ ਰਾਜਨੀਤੀ ਵਿੱਚ ਕਾਮਯਾਬੀ ਸੰਭਵ ਨਹੀਂ। ਇਸ ਲਈ ਬੂਥ ਪੱਧਰ ਤੱਕ ਨਵੇਂ ਚਿਹਰਿਆਂ ਨੂੰ ਜੋੜਨਾ ਅਤੇ ਪੁਰਾਣੇ ਤਜਰਬੇਕਾਰ ਵਰਕਰਾਂ ਨੂੰ ਸਾਥ ਨਾਲ ਲੈ ਕੇ ਚਲਣਾ ਪਾਰਟੀ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।

ਮੋਹਿਤ ਮਹਿੰਦਰਾ ਨੇ ਵੀ ਵਰਕਰਾਂ ਨੂੰ ਹਿੰਮਤ ਦਿੱਤੀ ਕਿ ਪਾਰਟੀ ਦੀ ਸੋਚ ਅਤੇ ਨੀਤੀਆਂ ’ਤੇ ਲੋਕਾਂ ਦਾ ਭਰੋਸਾ ਜਿੱਤਣ ਲਈ ਸਭ ਮਿਲ ਕੇ ਇੱਕ ਟੀਮ ਵਾਂਗ ਕੰਮ ਕਰਨ। ਉਨ੍ਹਾਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਮੇਲਨ ਨੂੰ ਸਫਲ ਬਣਾਉਣ ਵਿੱਚ ਸਥਾਨਕ ਵਰਕਰਾਂ ਨੇ ਵੱਡਾ ਯੋਗਦਾਨ ਪਾਇਆ ਗਿਆ ਹੈ, ਅਤੇ ਦੱਸਿਆ ਕਿ ਮੀਟਿੰਗਾ ਦੌਰਾਨ ਆਉਣ ਵਾਲੀਆਂ ਚੋਣਾਂ ਲਈ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਨ ਦਾ ਫੈਸਲਾ ਵੀ ਲਿਆ ਗਿਆ। ਇਸ ਮੌਕੇ ਅਤੇ ਬਲਾਕ ਆਲੋਵਾਲ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਰਾਜੇਸ਼ ਸ਼ਰਮਾ ਰਾਜੂ, ਹਰਵਿੰਦਰ ਸ਼ੁਕਲਾ, ਤਿੰਨੋ ਬਲੋਕ ਪ੍ਰਧਾਨ, ਕਾਂਗਰਸੀ ਆਗੂ ਰਿਚੀ ਡਕਾਲਾ, ਮਲਕੀਤ ਸਿੰਘ ਅਤੇ ਹੋਰ ਆਗੂ ਅਤੇ ਹੋਰ ਸੈਂਕੜੇ ਵਰਕਰ ਮੌਜੂਦ ਰਹੇ।

Exit mobile version