8 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਏਸ਼ੀਆ ਕੱਪ 2025 ਦੇ ਫਾਈਨਲ ਮੁਕਾਬਲੇ ਵਿੱਚ ਸਾਊਥ ਕੋਰੀਆ ਨੂੰ ਹਰਾ ਕੇ ਚੈਂਪੀਅਨ ਬਣੀ ਭਾਰਤੀ ਹਾਕੀ ਹੁਣ ਟੀਮ ਵਰਲਡ ਕੱਪ 2026 ਵਿੱਚ ਜ਼ੋਹਰ ਦਿਖਾਏਗੀ। ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ। ਭਾਰਤੀ ਟੀਮ ਨੇ ਚੌਥੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਖਿਤਾਬੀ ਮੁਕਾਬਲੇ ਵਿੱਚ ਨੌਜਵਾਨ ਅਤੇ ਅਨੁਭਵੀ ਖਿਡਾਰੀਆਂ ਨਾਲ ਸੰਘਟਿਤ ਭਾਰਤੀ ਟੀਮ ਦੇ ਸਾਹਮਣੇ 5 ਵਾਰ ਦੀ ਏਸ਼ੀਅਨ ਚੈਂਪੀਅਨ ਸਾਊਥ ਕੋਰੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਮੁੱਖ ਕੋਚ ਕਰੈਗ ਫੁਲਟਨ ਨੇ ਏਸ਼ੀਆ ਕੱਪ ਜਿੱਤਣ ਬਾਅਦ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੇਰੀ ਟੀਮ ਨੇ ਏਸ਼ੀਆ ਵਿੱਚ ਚੈਂਪੀਅਨ ਟੀਮ ਬਣ ਕੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ। ਅੱਠ ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਪਿਛਲੇ ਚੈਂਪੀਅਨ ਦੱਖਣ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾਕੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਅਤੇ ਅਗਲੇ ਸਾਲ ਹੋਣ ਵਾਲੇ ਵਰਲਡਕੱਪ ਲਈ ਵੀ ਕਵਾਲੀਫਾਈ ਕਰ ਲਿਆ।
ਫੁਲਟਨ ਨੇ ਕਿਹਾ ਕਿ 10 ਦਿਨਾਂ ਦੇ ਅੰਤਰਾਲ ਵਿੱਚ ਲਗਾਤਾਰ ਮੈਚ ਖੇਡਣਾ ਸਰੀਰਕ ਤੌਰ ‘ਤੇ ਮੁਸ਼ਕਲ ਹੁੰਦਾ ਹੈ, ਪਰ ਫਿਟਨੈਸ ਭਾਰਤ ਦੀ ਸਫ਼ਲਤਾ ਦੀ ਕੁੰਜੀ ਰਹੀ। ਫਾਈਨਲ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਟੀਮ ਦਾ ਪ੍ਰਦਰਸ਼ਨ ਚੰਗਾ ਸੀ। ਉਨ੍ਹਾਂ ਨੇ ਕਿਹਾ, “ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਏਸ਼ੀਆ ਵਿੱਚ ਨੰਬਰ ਇੱਕ ਬਣਨਾ ਚਾਹੁੰਦੇ ਹਾਂ। ਅਸੀਂ ਆਪਣੀ ਟੀਮ ਵਿੱਚ ਗਹਿਰਾਈ ਲਿਆਉਣਾ ਚਾਹੁੰਦੇ ਹਾਂ ਅਤੇ ਇਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਉੱਥੇ ਪਹੁੰਚ ਰਹੇ ਹਾਂ।”
ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ, ਪਰ ਅੰਤ ਬਹੁਤ ਚੰਗਾ ਸੀ।” ਉਨ੍ਹਾਂ ਨੇ ਆਪਣੇ ਖਿਡਾਰੀਆਂ ਦੀ ਦ੍ਰਿੜਤਾ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਆਪਣਾ ਲਕਸ਼ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਭਾਰਤ ਦੇ ਭਵਿੱਖ ਦੇ ਟੂਰਨਾਮੈਂਟ ਬਾਰੇ ਗੱਲ ਕਰਦਿਆਂ ਕੋਚ ਨੇ ਕਿਹਾ, “ਸਾਨੂੰ ਸਲਤਾਨ ਅਜ਼ਲਾਨ ਸ਼ਾਹ ਕੱਪ, ਦੱਖਣ ਅਫ਼ਰੀਕਾ ਦੌਰਾ, ਹਾਕੀ ਇੰਡੀਆ ਲੀਗ ਅਤੇ ਪ੍ਰੋ ਲੀਗ ਖੇਡਣੀਆਂ ਹਨ। ਵਰਲਡਕੱਪ ਅਤੇ ਏਸ਼ੀਆਈ ਖੇਡਾਂ ਦੇ ਵਿਚਕਾਰ ਤਿੰਨ ਹਫ਼ਤੇ ਦਾ ਅੰਤਰ ਹੈ, ਇਸ ਲਈ ਇਹ ਗਹਿਰਾਈ ਬਣਾਉਣਾ ਮਹੱਤਵਪੂਰਨ ਹੈ।
