ਪਟਿਆਲਾ, 5 ਸਤੰਬਰ 2025 (ਸ਼ਹੀਦ—ਏ—ਆਜ਼ਮ ਬਿਓਰੋ): ਅੱਜ ਪਿੰਡ ਪਟਿਆਲਾ ਦੇ ਐਸ.ਡੀ.ਐਮ. ਨੇ ਧਰਮਹੇੜੀ ਦਾ ਦੌਰਾ ਕਰਦਿਆਂ ਦੱਸਿਆ ਸਬ ਡਵੀਜਨ ਦੇ ਪਿੰਡ ਧਰਮਹੇੜੀ ਨੇੜੇ ਘੱਗਰ ਦਾ ਪਾਣੀ ਸ਼ਾਂਤ ਵਹਿ ਰਿਹਾ ਹੈ ਅਤੇ ਕਿਸੇ ਵੀ ਜਗ੍ਹਾ ਕੋਈ ਪਾੜ ਨਹੀਂ ਪਿਆ ਨਹੀ ਹੀ ਪਾਣੀ ਨਦੀ ਦੇ ਉਪਰੋਂ ਵਗਿਆ ਹੈ। ਹਰਜੋਤ ਕੌਰ ਮਾਵੀ ਨੇ ਦੱਸਿਆ ਕਿ 1 ਸਤੰਬਰ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਸਮਾਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਸਮੇਤ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਇਸ ਇਲਾਕੇ ਦਾ ਦੌਰਾ ਕਰਕੇ ਜਾਇਜ਼ਾ ਲੈਕੇ ਗਏ ਹਨ ਤੇ ਡਰੇਨੇਜ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਧਰਮਹੇੜੀ ਪਿੰਡ ਦੀ ਮਨਰੇਗਾ ਲੇਬਰ ਲਗਾ ਕੇ ਮੀਰਾਪੁਰ ਚੋਆ ਦੀ ਸਫਾਈ ਕਰਵਾਈ ਗਈ ਹੈ ਅਤੇ ਵਿਭਾਗ ਵੱਲੋਂ ਪੋਕਲੀਨ ਮਸ਼ੀਨ ਲਗਵਾ ਕੇ ਵੀ ਸਫਾਈ ਕਰਵਾਈ ਗਈ ਹੈ। ਇਸ ਤੋਂ ਬਿਨ੍ਹਾਂ ਹੜ੍ਹ ਰੋਕੂ ਕਾਰਜਾਂ ਤਹਿਤ ਬੀਡੀਪੀਓ ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ ਰਾਹੀ ਡ੍ਰੇਨੇਜ ਵਿਭਾਗ ਵੱਲੋਂ 2000 ਸੈਂਡ ਬੈਗ ਵੀ ਮੁਹਈਆ ਕਰਵਾਏ ਗਏ ਹਨ।
ਹਰਜੋਤ ਕੌਰ ਮਾਵੀ ਨੇ ਹੋਰ ਕਿਹਾ ਕਿ ਜਲ ਸਰੋਤ ਵਿਭਾਗ ਵੱਲੋਂ ਪਿੰਡ ਧਰਮਹੇੜੀ ਅਤੇ ਨਾਲ ਲਗਦੇ ਪਿੰਡਾ ਤੋਂ ਲੰਘਦੀ ਡਰੇਨਾ ਅਤੇ ਘੱਗਰ ਦਰਿਆ ਦੀ ਲਗਾਤਾਰ ਨਿਗਰਾਨੀ ਅਤੇ ਸਾਂਭ ਸੰਭਾਲ ਕੀਤੀ ਜਾਂਦੀ ਹੈ। ਉਹ ਖ਼ੁਦ ਇਸ ਪਿੰਡ ਦਾ ਦੋ ਵਾਰ ਦੌਰਾ ਕਰ ਚੁੱਕੇ ਹਨ। ਇਸ ਤੋਂ ਬਿਨ੍ਹਾਂ ਡਰੇਨੇਜ ਵਿਭਾਗ ਦੇ ਐਸਡੀਓ ਅਤੇ ਜੇ.ਈ ਵੀ ਪਿੰਡ ਧਰਮੇੜੀ ਦਾ ਮੌਕਾ ਦੇਖ ਕੇ ਨਿਰੰਤਰ ਮੁਸਤੈਦ ਹਨ ਅਤੇ ਮੌਕੇ ‘ਤੇ ਘੱਗਰ ਦਰਿਆ ਦਾ ਪਾਣੀ ਆਪਣੇ ਰਸਤੇ ਦੇ ਅੰਦਰ ਹੀ ਚੱਲ ਰਿਹਾ ਹੈ ਅਤੇ ਕਿਸੇ ਵੀ ਜਗ੍ਹਾ ਤੋਂ ਨਾ ਹੀ ਬਾਹਰ ਗਿਆ ਹੈ ਅਤੇ ਨਾ ਹੀ ਕੋਈ ਪਾੜ ਪਿਆ ਹੈ।
ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਇਸ ਜਗ੍ਹਾ ਨੇੜੇ ਗੁਰਦੁਆਰ ਨਵਾਂ ਗਾਉਂ ਅਤੇ ਲੜਕੀਆਂ ਦੇ ਕਾਲਜ ਕਰਹਾਲੀ ਸਾਹਿਬ ਵਿਖੇ ਦੋ ਰਾਹਤ ਕੇਂਦਰ ਵੀ ਬਣਾਂਏ ਗਏ ਹਨ ਤਾਂ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਲੋਕਾਂ ਨੂੰ ਬਚਾਅ ਕੇ ਇੱਥੇ ਰੱਖਿਆ ਜਾਵੇ ਜਦਕਿ ਮੋਟਰ ਕਿਸ਼ਤੀ ਵੀ ਤਿਆਰ ਰੱਖੀ ਗਈ ਹੈ ਅਤੇ ਪੂਰੇ ਬਚਾਅ ਪ੍ਰਬੰਧ ਮੁਕੰਮਲ ਹਨ।
