Home ਪੰਜਾਬ ਘੱਗਰ ਮਾਰ ਰਿਹਾ ਛਾਲਾਂ, ਆਰਮੀ ਪਹੁੰਚੀ ਸਰਾਲਾ

ਘੱਗਰ ਮਾਰ ਰਿਹਾ ਛਾਲਾਂ, ਆਰਮੀ ਪਹੁੰਚੀ ਸਰਾਲਾ

0

ਪਟਿਆਲਾ, 4 ਸਤੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਘੱਗਰ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਇਲਾਕੇ ਵਿੱਚ ਹੜਾਂ ਵਰਗੀ ਸਥਿਤੀ ਪੈਦਾ ਹੋ ਗਈ ਹੈ। ਲਗਾਤਾਰ ਬਾਰਿਸ਼ ਤੇ ਪਿੱਛੋਂ ਆ ਰਹੇ ਭਾਰੀ ਪਾਣੀ ਦੇ ਦਬਾਵ ਕਾਰਨ ਘੱਗਰ ਦਾ ਲੈਵਲ 16 ਫੁੱਟ ਤੱਕ ਪਹੁੰਚ ਗਿਆ ਹੈ। ਹਾਲਾਂਕਿ ਪਾਣੀ ਦੀ ਨਿਕਾਸੀ ਜਾਰੀ ਹੈ ਪਰ ਵੱਖ-ਵੱਖ ਸੋਮਿਆਂ ਰਾਹੀਂ ਆ ਰਹੇ ਭਾਰੀ ਪਾਣੀ ਨੇ ਖਤਰਾ ਵਧਾ ਦਿੱਤਾ ਹੈ।

ਅੱਜ ਰਾਤ ਸਰਾਲਾ ਹੈਡ ਨੇੜੇ ਪਿੰਡ ਲਾਛੜੂ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਫੌਜ, ਐਨਡੀਆਰਐਫ, ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਸਾਂਝਾ ਰਾਹਤ ਕੈਂਪ ਸਥਾਪਿਤ ਕੀਤਾ ਗਿਆ। ਇਸ ਮੌਕੇ ਰਾਜਪੁਰਾ ਦੇ ਐਸਡੀਐਮ ਅਵੀਕੇਸ਼ ਗੁਪਤਾ ਨੇ ਕਿਹਾ ਕਿ ਘੱਗਰ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ ਅਤੇ ਆਉਣ ਵਾਲੇ ਕੁਝ ਘੰਟੇ ਬੇਹੱਦ ਅਹਿਮ ਹੋਣਗੇ।

Exit mobile version