ਹੈਦਰਾਬਾਦ 27 ਅਗਸਤ (ਸ਼ਹੀਦ—ਏ—ਆਜ਼ਮ ਬਿਓਰੋ): ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਕਿ ਇਕ ਮੁੰਡੇ ਨੇ ਗੁਆਂਢ ਵਿੱਚ ਰਹਿੰਦੀ ਇੱਕ 10 ਸਾਲ ਦੀ ਕੁੜੀ ‘ਤੇ 21 ਵਾਰ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਸਹਸਰਾ ਨਾਮ ਦੀ ਇਹ ਕੁੜੀ ਛੇਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਦਾ ਪਿਤਾ ਇੱਕ ਬਾਈਕ ਮਕੈਨਿਕ ਸੀ ਉਸ ਦੀ ਮਾਂ ਇੱਕ ਲੈਬ ਟੈਕਨੀਸ਼ੀਅਨ ਸੀ ਇੱਕ ਸਾਦਾ ਮੱਧ ਵਰਗੀ ਜੀਵਨ ਬਤੀਤ ਕਰਦੀ ਸੀ।
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਦੇ ਘਰ ਦੇ ਨਾਲ ਰਹਿਣ ਵਾਲਾ ਇੱਕ 14 ਸਾਲ ਦਾ ਮੁੰਡਾ ਚੋਰੀ-ਛਿਪੇ ਘਰ ਵਿੱਚ ਦਾਖਲ ਹੋ ਗਿਆ। ਹੱਥ ਵਿੱਚ ਚਾਕੂ… ਅਤੇ ਫਿਰ ਉਸਨੇ ਇਸ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਪੁਲਿਸ ਦੇ ਅਨੁਸਾਰ ਮੁੰਡਾ ਸਹਸਰਾ ਦਾ ਕ੍ਰਿਕਟ ਬੈਟ ਚੋਰੀ ਕਰਨਾ ਚਾਹੁੰਦਾ ਸੀ।
