ਸਮਾਣਾ, 20 ਅਗਸਤ ((ਜਗਪ੍ਰੀਤ ਮਹਾਜਨ) ਅੱਜ ਕਾਂਗਰਸ ਪਾਰਟੀ ਦੇ ਐਮ ਸੀ ਟਿੰਕਾ ਸਿੰਗਲਾ ਗਾਜੇਵਾਸੀਆ ਦੇ ਦਫਤਰ ਵਿੱਚ ਬਲਾਕ ਮਹਿਲਾ ਕਾਂਗਰਸ ਸਮਾਣਾ ਸ਼ਹਿਰੀ ਦੇ ਪ੍ਰਧਾਨ ਪੂਜਾ ਗਰਗ ਦੀ ਅਗਵਾਈ ਹੇਠ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲਾ ਮਹਿਲਾ ਕਾਂਗਰਸ ਦੇ ਪ੍ਰਧਾਨ ਰੁਪਿੰਦਰ ਕੌਰ ਕੌਰਜੀਵਾਲਾ ਵੀ ਹਾਜ਼ਰ ਰਹੇ।
ਅੱਜ ਦੀ ਇਸ ਮੀਟਿੰਗ ਵਿੱਚ ਜਿੱਥੇ ਬੀਬੀ ਰੰਧਾਵਾ ਦੀ ਅਗਵਾਈ ਹੇਠ ਭਾਰਤ ਰਤਨ ਸਵ. ਰਾਜੀਵ ਗਾਂਧੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਉੱਥੇ ਹੀ ਮਹਿਲਾ ਕਾਂਗਰਸ ਵਿੱਚ ਨਵੀਂ ਟੀਮ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ।
ਨਿਯੁਕਤੀ ਪੱਤਰ ਲੈਣ ਵਾਲਿਆਂ ਵਿੱਚ ਸੁਨੀਤਾ ਰਾਣੀ ਮੀਤ ਪ੍ਰਧਾਨ, ਪੂਜਾ ਰਾਣੀ, ਕਿਰਨ ਦੇਵੀ, ਸਿਕੰਦਰ ਕੌਰ, ਵੰਦਨਾਂ ਦੇਵੀ (ਜਨਰਲ ਸੱਕਤਰ) ਤੇਜਿੰਦਰ ਕੌਰ ਤੇ ਸਿਕੰਦਰ ਕੌਰ (ਦੋਨੋਂ ਸੈਕਟਰੀ) ਮੌਜੂਦ ਰਹੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਰੰਧਾਵਾ ਨੇ ਕਿਹਾ ਕਿ ਰਾਜੀਵ ਗਾਂਧੀ ਜੀ ਨੇ ਜਿੱਥੇ ਭਾਰਤ ਦੇ ਵਿਕਾਸ ਵਿੱਚ ਆਧੁਨਿਕ ਯੁੱਗ ਦੀ ਕ੍ਰਾਂਤੀ ਲਿਆਂਦੀ ਸੀ ਉੱਥੇ ਹੀ ਉਨਾਂ ਵੱਲੋਂ ਦੇਸ਼ ਦੀਆਂ ਮਹਿਲਾਵਾਂ ਨੂੰ ਪੰਚਾਇਤੀ ਰਾਜ ਅਤੇ ਸ਼ਹਿਰੀ ਸੰਸਥਾਵਾਂ ਵਿੱਚ 33 ਫੀਸਦੀ ਰਿਜਰਵੇਸ਼ਨ ਵੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ ਜੀ ਦੀ ਸੋਚ ਨੂੰ ਅੱਗੇ ਲਿਜਾਂਦੇ ਹੋਏ ਸ੍ਰੀਮਤੀ ਸੋਨੀਆ ਗਾਂਧੀ ਜੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਨੂੰ 33 ਫੀਸਦੀ ਰਿਜਰਵੇਸ਼ਨ ਦਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀਮਤੀ ਪ੍ਰਿਅੰਕਾ ਗਾਂਧੀ ਜੀ ਨੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫੀਸਦੀ ਰਿਜਰਵੇਸ਼ਨ ਦੇ ਕੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ। ਰੰਧਾਵਾ ਨੇ ਕਿਹਾ ਕਿ ਲੋਕ ਸਭਾ ਅਤੇ ਰਾਜ ਸਭਾ ਵਿੱਚ ਇਹ ਬਿੱਲ ਪਾਸ ਹੋ ਚੁੱਕਿਆ ਹੈ ਪਰ ਮੋਦੀ ਸਰਕਾਰ ਜਾਣ ਬੁੱਝ ਕੇ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ 2026 ਤੱਕ ਇਹ ਬਿੱਲ ਲਾਗੂ ਕਰਾਕੇ ਰਹੇਗੀ। ਅੱਜ ਦੀ ਇਸ ਮੀਟਿੰਗ ਵਿੱਚ ਬਲਾਕ ਕਾਂਗਰਸ ਪ੍ਰਧਾਨ ਮੰਗਤ ਮਵੀ, ਬਿੱਟੂ ਧਨੌਰੀ ਪ੍ਰਧਾਨ ਜਿਲਾ ਕਿਸਾਨ ਕਾਂਗਰਸ, ਸੀਨੀਅਰ ਕਾਂਗਰਸੀ ਆਗੂ ਵਿਜੇ ਅਗਰਵਾਲ, ਸੁਭਾਸ਼ ਬਾਂਸਲ ( ਗੁੱਲੂ ਜੀ) ਕਰਮਜੀਤ ਕਰਮਾ, ਨਰਿੰਦਰ ਕੌਰ ਕੰਗ, ਹਰਮੀਤ ਕੌਰ ਖੈਹਰਾ, ਸੋਨੂੰ ਖੈਰਾ, ਗੁਰਮੀਤ ਮੀਤਾ, ਸ਼ਿਵਜੀ ਸ਼ਰਮਾ, ਨਵੀਨ ਸਿੰਗਲਾ, ਬੱਬੀ ਚਿਕਨ ਸੈਂਟਰ, ਹਰਿੰਦਰਜੀਤ ਸਿੰਘ, ਲਵਲੀ ਸੰਦਰ ਧਰਮਾਪਲ ਭਾਗੋਮਾਜਰੀ ਵੀ ਹਾਜ਼ਰ ਰਹੇ।
