ਪਟਿਆਲਾ 20 ਅਗਸਤ (ਜਗਪ੍ਰੀਤ ਮਹਾਜਨ)-ਤਮਾਸ਼ਾ ਆਰਟ ਥੀਏਟਰ ਗਰੁਪ ਵਲੋ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਤਹਿਤ ਸਕੇਤ ਹਸਪਤਾਲ ਵਿਚ ਰੰਗਲਾ ਪੰਜਾਬ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਹ ਨਾਟਕ ਨਸ਼ਿਆਂ ਦੀ ਰੋਕਥਾਮ ਲਈ ਕਰਵਾਇਆ ਗਿਆ। ਨਾਟਕ ਵਿਚ ਦੇਖਿਆ ਗਿਆ ਕਿ ਕਿਸ ਤਰ੍ਹਾਂ ਨੌਜਵਾਨ ਨੂੰ ਉਸਨੇ ਦੋਸਤ ਨਸ਼ੇ ਦੀ ਆਦਤ ਲਗਦੇ ਹਨ ਅਤੇ ਹੌਲੀ ਹੌਲੀ ਨੌਜਵਾਨ ਨੂੰ ਨਸ਼ੇ ਦੀ ਭੈੜੀ ਆਦਤ ਲਗਾਈ ਜਾਂਦੀ ਹੈ ਅਤੇ ਨਸ਼ੇ ਦਾ ਕਿਸ ਤਰ੍ਹਾ ਆਦੀ ਹੋ ਜਾਂਦਾ ਹੈ। ਜਦੋਂ ਉਸ ਨੌਜਵਾਨ ਕੋਲ ਪੈਸੇ ਨਹੀਂ ਹੁੰਦੇ ਤਾਂ ਨਸ਼ੇ ਖ੍ਰੀਦਣ ਲਈ ਆਪਣੇ ਘਰ ਦਾ ਸਮਾਨ ਚੋਰੀ ਕਰਦਾ ਹੈ ਤੇ ਨਸ਼ੇ ਦੀ ਹਾਲਤ ਵਿੱਚ ਆਪਣੇ ਮਾਂ ਬਾਪ ਨਾਲ ਮਾਰ ਕੁੱਟ ਕਰਦਾ ਹੈ। ਨਾਟਕ ਦੇ ਅਖੀਰ ਵਿਚ ਦਰਸ਼ਕਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਨਸ਼ਿਆਂ ਤੋਂ ਕਿਵੇਂ ਬਚਿਆ ਜਾ ਸਕਦਾ, ਨਸ਼ੇ ਸਾਡੇ ਜੀਵਨ ਨੂੰ ਕਿਵੇਂ ਬਰਬਾਦ ਕਰਦੇ ਹਨ। ਇਸ ਨਾਟਕ ਨੂੰ ਸਾਕੇਤ ਹਸਪਤਾਲ ਦੇ ਮੁਲਾਜ਼ਮਾਂ ਤੇ ਮਰੀਜਾਂ ਵਲੋ ਖੂਬ ਪਸੰਦ ਕੀਤਾ ਗਿਆ। ਨਾਟਕ ਸੰਨੀ ਸਿੱਧੂ ਸੁਨੀਲ ਨੇ ਲਿਖਿਆ ਤੇ ਡਾਇਰੈਕਟਰ ਕੀਤਾ। ਨਾਟਕ ਵਿਚ ਰਿੰਪਨ ਖੁੱਲਰ, ਰਵਿੰਦਰ ਸਿੰਘ,ਪਰਵੀਨ ਸਰਸਾਰ, ਸੰਨੀ ਸਿੱਧੂ ਕਲਾਕਾਰਾਂ ਨੇ ਕੰਮ ਕੀਤਾ ਹੈ। ਸਾਕੇਤ ਹਸਪਤਾਲ ਦੇ ਮੁੱਖੀ ਡਾਕਟਰ ਹਰਸ਼ਦੀਪ ਕੌਰ,ਡਾਕਟਰ ਸੰਦੀਪ ਸਿੰਘ ਤੇ ਸਾਰਾ ਸਟਾਫ਼ ਮੌਜੂਦ ਸੀ।
