ਪਟਿਆਲਾ, 21 ਜੁਲਾਈ : ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਨਵੀਂ ਗੌਸ਼ਾਲਾ ਬਣਾਉਣ ਦੇ ਮਾਮਲੇ ‘ਚ ਨਗਰ ਨਿਗਮ ਵੱਲੋਂ ਅਹਿਮ ਪਹਲ ਕੀਤੀ ਜਾ ਰਹੀ ਹੈ। ਇਸ ਸੰਦਰਭ ਵਿੱਚ ਅੱਜ ਮੇਅਰ ਸਾਹਿਬ ਨੇ ਪਟਿਆਲਾ ਵਿਖੇ ਵੱਖ-ਵੱਖ ਗੌਸੇਵਾ ਸੰਸਥਾਵਾਂ ਦੇ ਪ੍ਰਧਾਨਾਂ ਅਤੇ ਇਲਾਕੇ ਦੇ ਜ਼ਿੰਮੇਵਾਰ ਨਿਵਾਸੀਆਂ ਨਾਲ ਸਲਾਹ- ਮਸ਼ਵਰਾ ਕਰਦੇ ਹੋਏ ਇੱਕ ਮੁਲਾਕਾਤ ਰੱਖੀ।
ਮੁਲਾਕਾਤ ਦੌਰਾਨ ਮੇਅਰ ਨੇ ਕਿਹਾ ਕਿ ਬੇਸਹਾਰਾ ਗਊਆਂ ਦੀ ਸੰਭਾਲ ਸ਼ਹਿਰ ਦੀ ਇਕ ਜ਼ਿੰਮੇਵਾਰੀ ਹੈ ਅਤੇ ਨਵੀਂ ਗੌਸ਼ਾਲਾ ਇਸ ਸਮੱਸਿਆ ਦਾ ਇਕ ਪੱਕਾ ਹੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕੰਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋਵੇਗਾ, ਇਸ ਲਈ ਹਰ ਇੱਕ ਨਾਗਰਿਕ ਅੱਗੇ ਆ ਕੇ ਆਪਣਾ ਯੋਗਦਾਨ ਦੇਵੇ।
ਮੇਅਰ ਨੇ ਇਨ੍ਹਾਂ ਸੰਸਥਾਵਾਂ ਤੋਂ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਗੌਸ਼ਾਲਾ ਦੀ ਜਗ੍ਹਾ, ਸਹੂਲਤਾਂ ਅਤੇ ਚਲਾਣਾ ਪ੍ਰਣਾਲੀ ਬਾਰੇ ਜਲਦੀ ਹੀ ਪੂਰੀ ਯੋਜਨਾ ਜਲਦ ਤਿਆਰ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਥੇਬੰਦੀਆਂ ਦੀ ਮਦਦ ਨਾਲ ਗਊਆਂ ਦੀ ਸੰਭਾਲ, ਇਲਾਜ ਅਤੇ ਖੁਰਾਕ ਲਈ ਵਾਧੂ ਵਸੀਲੇ ਇਕੱਠੇ ਕੀਤੇ ਜਾਣਗੇ।
ਸਮਾਪਤੀ ‘ਤੇ ਮੇਅਰ ਕੁੰਦਨ ਗੋਗੀਆ ਨੇ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਯਤਨ ਸਿਰਫ ਗਊਮਾਤਾ ਦੀ ਰੱਖਿਆ ਲਈ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਵੱਲ ਇੱਕ ਵੱਡਾ ਕਦਮ ਹੋਵੇਗਾ। ਇਸ ਮੌਕੇ ਪ੍ਰਧਾਨ ਭਵਨੇਸ਼ ਕੁਮਾਰ ਭੋਲਾ, ਗੋਪਾਲ ਅਰੋੜਾ, ਵਰਿੰਦਰ ਗਰਗ, ਹਰਬੰਸ ਸਿੰਘ, ਉਪਿੰਦਰ ਸ਼ਰਮਾ, ਸੁਧੀਰ ਖੰਨਾ, ਅਨਿਲ ਕੁਮਾਰ, ਵਿਕਾਸ ਕਪੂਰ, ਵਿਕਾਸ ਕੰਬੋਜ, ਮਨੀਸ਼ ਗਰਗ ਸੈਕਟਰੀ ਸੋਸ਼ਲ ਮੀਡੀਆ, ਰਾਜਿੰਦਰ ਮੋਹਨ, ਲੱਕੀ ਗੌਸੇਵਾ ਸੰਸਥਾਵਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੌਜੂਦ ਸਨ।
ਫੋਟੋ – ਗੱਲਬਾਤ ਦੌਰਾਨ ਮੇਅਰ, ਸੰਸਥਾ ਮੈਂਬਰ ਅਤੇ ਇਲਾਕਾ ਨਿਵਾਸੀ







