ਪਟਿਆਲਾ, 21 ਜੁਲਾਈ —
ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਪਟਿਆਲਾ ਵਿਖੇ ਹਲਕਾ ਪਟਿਆਲਾ ਦਿਹਾਤੀ ਦੇ ਆਲੋਵਾਲ, ਤ੍ਰਿਪੜੀ ਅਤੇ ਬਿਸ਼ਨ ਨਗਰ ਬਲਾਕਾਂ ਦੀ ਮਹੀਨਾਵਾਰ ਮੀਟਿੰਗ ਆਯੋਜਿਤ ਕੀਤੀ ਗਈ। ਜਾਣਕਾਰੀ ਅਨੁਸਾਰ ਮੀਟਿੰਗਾਂ ਦੇ ਵੱਡੇ ਇਕੱਠ ਨੇ ਰੈਲੀ ਦਾ ਰੂਪ ਧਾਰਨ ਕੀਤਾ ਹੋਇਆ ਸੀ।
ਇਹ ਮੀਟਿੰਗਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਪਟਿਆਲਾ ਦਿਹਾਤੀ ਇੰਚਾਰਜ ਸ਼੍ਰੀ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਪਟਿਆਲਾ ਦਿਹਾਤੀ ਦੇ ਆਬਜ਼ਰਵਰ ਸ. ਗੁਰਜੋਤ ਸਿੰਘ ਢੀਂਡਸਾ, ਕੋਆਰਡੀਨੇਟਰ ਸ਼੍ਰੀ ਹਰੀ ਓਮ ਠਾਕੁਰ, ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਨਰੇਸ਼ ਦੁਗਲ ਸਮੇਤ ਕਈ ਹੋਰ ਸੀਨੀਅਰ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਲਈ ਰਣਨੀਤੀਆਂ ‘ਤੇ ਵਿਚਾਰ-ਚਰਚਾ ਹੋਈ ਅਤੇ ਅਹਿਮ ਫੈਸਲੇ ਲਏ ਗਏ।
ਮੋਹਿਤ ਮਹਿੰਦਰਾ ਨੇ ਇਹਨਾ ਮੀਟਿੰਗਾ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ, “ਅੱਜ ਦਾ ਨੌਜਵਾਨ ਸਿਰਫ਼ ਦਰਸ਼ਕ ਨਹੀਂ, ਬਲਕਿ ਨੇਤਾ ਬਣਕੇ ਪਾਰਟੀ ਦੀ ਦਿਸ਼ਾ ਤੈਅ ਕਰ ਰਿਹਾ ਹੈ। ਅਸੀਂ ਹਰ ਪਿੰਡ, ਹਰੇਕ ਵਾਰਡ ਅਤੇ ਹਰੇਕ ਨੌਜਵਾਨ ਤੱਕ ਪਹੁੰਚ ਕੇ ਕਾਂਗਰਸ ਦੇ ਵਿਚਾਰ ਨੂੰ ਘਰ-ਘਰ ਤੱਕ ਲੈ ਜਾਣ ਦਾ ਜਤਨ ਕਰ ਰਹੇ ਹਾਂ।”ਉਨ੍ਹਾਂ ਨੇ ਹੋਰ ਕਿਹਾ ਕਿ ਅਸਲੀ ਜ਼ਮੀਨੀ ਜੁੜਾਅ ਤੋਂ ਬਿਨਾਂ ਸਿਆਸਤ ਮਜ਼ਬੂਤ ਨਹੀਂ ਹੋ ਸਕਦੀ। ਪਾਰਟੀ ਵਰਕਰਾਂ ਦੀ ਸੁਣਵਾਈ, ਸਮੱਸਿਆਵਾਂ ਦਾ ਹੱਲ ਅਤੇ ਸੰਗਠਨਿਕ ਮਜ਼ਬੂਤੀ ਹੀ ਅਸੀਂ ਆਪਣਾ ਮੁੱਖ ਲਕੜ ਬਣਾਇਆ ਹੈ।
ਮੀਟਿੰਗ ਵਿੱਚ ਹਾਜ਼ਰ ਹੋਰ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਰਿਸ਼ੀ ਡਕਾਲਾ, ਅਨਿਲ ਮੌਦਗਿਲ, ਜਿਲ੍ਹਾ ਪ੍ਰਧਾਨ ਨਰੇਸ਼ ਦੁੱਗਲ, ਬਲਾਕ ਪ੍ਰਧਾਨ ਹਰਬੀਰ ਢੀਂਡਸਾ, ਮਲਕੀਤ ਸਿੰਘ ਭਾਈਆ, ਰਾਜੇਸ਼ ਸ਼ਰਮਾ ਰਾਜੂ, ਹੈਪੀ ਸ਼ਰਮਾ, ਹਰਵਿੰਦਰ ਸ਼ੁਕਲਾ, ਸੇਵਾ ਬਰਸਟ, ਵਿਜੇ ਕੇਸਲਾ, ਰਵਿੰਦਰ ਟੋਨੀ, ਗੁਲਾਬ ਗਰਗ, ਪੋਨੀ ਝਿੱਲ, ਮਨਜੀਤ ਚਿੱਤਰਕਾਰ, ਨਵਦੀਪ ਬਬਲੂ, ਰਾਕੇਸ਼ ਨਸਰਾ ਆਦਿ ਹਾਜ਼ਰ ਸਨ। ਅੰਤ ਵਿੱਚ, ਮੀਟਿੰਗ ਵਿੱਚ ਲੋਅ ਬੂਥ ਪੱਧਰ ‘ਤੇ ਵਰਕਰਾਂ ਨਾਲ ਡਾਇਰੈਕਟ ਸੰਪਰਕ ਵਧਾਉਣ, ਸਮਾਜਿਕ ਮੀਡੀਆ ਰਾਹੀਂ ਜਨਤਾ ਤੱਕ ਪਹੁੰਚ ਬਣਾਉਣ ਅਤੇ ਜਨਸਮੱਸਿਆਵਾਂ ਨੂੰ ਵਧੇਰੇ ਜ਼ੋਰ ਨਾਲ ਉਠਾਉਣ ਦੀ ਸਾਂਝੀ ਰਣਨੀਤੀ ਤੈਅ ਕੀਤੀ ਗਈ।
ਫ਼ੋਟੋ – ਮੀਟਿੰਗ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੋਹਿਤ ਮਹਿੰਦਰਾ
