2009 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਨੇ ਡੀਆਈਜੀ ਪਟਿਆਲਾ ਵਜੋਂ ਅਹੁਦਾ ਸੰਭਾਲ ਲਿਆ ਹੈ। ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਝਾਨਾ ਪਿੰਡ ਵਿੱਚ 1981 ਵਿੱਚ, ਚਾਹਲ ਦਾ ਜਨਮ ਹੋਇਆ। ਚਾਹਲ ਇੱਕ ਕਿਸਾਨ ਪਰਿਵਾਰ ਤੋਂ ਸੰਬੰਧ ਰੱਖਦੇ ਹਨ।
ਉਨ੍ਹਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਬੀ.ਏ. ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਇਤਿਹਾਸ ਵਿੱਚ ਐਮ.ਏ. ਕੀਤੀ। 2005 ਵਿੱਚ ਚੰਡੀਗੜ੍ਹ ਪੁਲਿਸ ਵਿੱਚ ਸਹਾਇਕ ਸਬ-ਇੰਸਪੈਕਟਰ (ਏਐਸਆਈ) ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ। 2009 ਵਿੱਚ ਯੂਪੀਐਸਸੀ ਪ੍ਰੀਖਿਆ ‘ਚ 82ਵਾਂ ਰੈਂਕ ਪ੍ਰਾਪਤ ਕਰਕੇ, ਆਈਪੀਐਸ ਵਿੱਚ ਸ਼ਾਮਲ ਹੋਏ।
ਚਾਹਲ ਨੇ ਸਾਲ 2014 ਵਿੱਚ ਜਦੋਂ ਉਹ ਐਸ ਪੀ ਸਨ, ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕੀਤਾ ਅਤੇ ਨਾਲ ਹੀ ਉਸਦੇ ਸਾਥੀਆਂ ਵਿਰੁੱਧ ਸਫਲ ਕਾਰਵਾਈਆਂ ਕੀਤੀਆਂ। ਇਸ ਬਹਾਦਰੀ ਲਈ ਉਨ੍ਹਾਂ ਨੂੰ 2018 ਵਿੱਚ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਚਾਹਲ ਨੇ ਚੰਡੀਗੜ੍ਹ,ਮੋਹਾਲੀ, ਤਰਨਤਾਰਨ, ਅਤੇ ਮੁਕਤਸਰ ਵਿਖੇ ਐਸ.ਐਸ.ਪੀ ਵਜੋਂ ਸੇਵਾ ਨਿਭਾਈ।
ਉਸਨੇ 2023 ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਪੁਲਿਸ ਕਮਿਸ਼ਨਰ ਦਾ ਅਹੁਦਾ ਸੰਭਾਲਿਆ, ਜਿੱਥੇ ਉਸਨੇ ਅਪਰਾਧ ਰੋਕੁ ਕਾਰਵਾਈਆਂ ਤੇ ਵਿਸ਼ੇਸ਼ ਧਿਆਨ ਦਿੱਤਾ।
ਡੀਆਈਜੀ ਪਟਿਆਲਾ ਰੇਂਜ, ਚਾਹਲ ਦੇ ਤੌਰ ‘ਤੇ, ਉਨ੍ਹਾਂ ਦਾ ਉਦੇਸ਼ ਪਟਿਆਲਾ, ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅਪਰਾਧ ਨਿਗਰਾਨੀ ਨੂੰ ਵਧਾਉਣਾ ਅਤੇ ਕਮਿਊਨਿਟੀ-ਪੁਲਿਸ ਭਾਈਵਾਲੀ ਨੂੰ ਮਜ਼ਬੂਤ ਕਰਨਾ ਹੈ।







