ਪਟਿਆਲਾ 12 ਜੁਲਾਈ
ਪੰਜਾਬ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੇ ਚੇਅਰਮੈਨ ਅਤੇ ਸਟੇਟ ਸੈਕਟਰੀ ਪੰਜਾਬ, ਆਪ ਰਣਜੋਧ ਸਿੰਘ ਹਡਾਣਾ ਵੱਲੋਂ ਬੀਤੇ ਦਿਨੀਂ ਮਹਿਕਮੇ ਦੇ ਮੁੱਖ ਦਫ਼ਤਰ ਵਿਖੇ ਨਵ ਨਿਯੁਕਤ ਜੋਨਲ ਮੀਡੀਆ ਇੰਚਾਰਜ ਹਰਪਾਲ ਜੁਨੇਜਾ ਦਾ ਸਿਰਪਾਓ ਪਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨ ਕੀਤਾ ਗਿਆ। ਇਹ ਮੌਕੇ ਹੋਰਨਾਂ ਪਾਰਟੀ ਵਰਕਰਾਂ ਤੋਂ ਇਲਾਵਾ ਪੀਏ ਟੂ ਚੇਅਰਮੈਨ ਲਾਲੀ ਰਹਿਲ, ਪੀਏ ਟੂ ਚੇਅਰਮੈਨ ਵਿਕਰਮਜੀਤ ਸਿੰਘ, ਰਾਜਬੰਸ ਸਿੰਘ, ਅਰਵਿੰਦਰ ਸਿੰਘ, ਵਿਕਰਮ ਹਡਾਣਾ, ਸਰਪੰਚ ਹਰਪਾਲ ਸਿੰਘ, ਗੁਰਿੰਦਰਪਾਲ ਸਿੰਘ ਅਦਾਲਤੀਵਾਲਾ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਚੇਅਰਮੈਨ ਚੇਅਰਮੈਨ ਹਡਾਣਾ ਨੇ ਜੋਨਲ ਮੀਡੀਆ ਇੰਚਾਰਜ ਹਰਪਾਲ ਜੁਨੇਜਾ ਨੂੰ ਵਧਾਈ ਦੇਣ ਮਗਰੋਂ ਗੱਲਬਾਤ ਕਰਦਿਆਂ ਕਿਹਾ ਕਿ ਜਦ ਤੱਕ ਸੰਚਾਰ ਮਜਬੂਤ ਨਹੀਂ ਹੋਵੇਗਾ, ਲੋਕਾਂ ਤੱਕ ਪਾਰਟੀ ਦੀਆਂ ਯੋਜਨਾਵਾਂ ਜਾਂ ਢਾਂਚਾਗਤ ਵਿਕਾਸ ਦੀ ਸਹੀ ਜਾਣਕਾਰੀ ਪੂਰੀ ਤਰ੍ਹਾਂ ਨਹੀਂ ਪਹੁੰਚਦੀ। ਇਸ ਲਈ, ਮੀਡੀਆ ਇੰਚਾਰਜ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾ ਜੁਨੇਜਾ ਨੂੰ ਅਹੁਦਾ ਮਿਲਨ ਦੇ ਸੰਬੰਧ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਇੱਕ ਪਾਰਟੀ ਨਹੀ ਬਲਕਿ ਪੰਜਾਬ ਦੇ ਲੋਕਾਂ ਦਾ ਸਾਂਝਾ ਪਰਿਵਾਰ ਹੈ। ਜਿਸ ਕਾਰਨ ਹੀ 2022 ਵਿੱਚ ਲੋਕਾਂ ਨੇ ਮਜਬੂਤ ਸਰਕਾਰ ਦਾ ਗਠਨ ਕੀਤਾ ਸੀ। ਉਨ੍ਹਾ ਕਿਹਾ ਕਿ ਆਪ ਪਾਰਟੀ ਆਪਣੇ ਮਿਹਨਤੀ ਅਤੇ ਇਮਾਨਦਾਰ ਵਰਕਰਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਕਰਦੀ। ਇਸ ਤੋਂ ਇਲਾਵਾ ਚੇਅਰਮੈਨ ਨੇ ਹਰਪਾਲ ਜੁਨੇਜਾ ਦੀ ਇਮਾਨਦਾਰੀ, ਲਗਨ ਅਤੇ ਮੀਡੀਆ ਨਾਲ ਮਜ਼ਬੂਤ ਸੰਚਾਰ ਬਣਾਉਣ ਦੀ ਯੋਗਤਾ ਦੀ ਪ੍ਰਸ਼ੰਸਾ ਕੀਤੀ।
ਹਰਪਾਲ ਜੁਨੇਜਾ ਨੇ ਆਪਣੇ ਸੰਬੋਧਨ ਵਿਚ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਚੇਅਰਮੈਨ ਹਡਾਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ, “ਇਹ ਮੇਰੇ ਲਈ ਸਿਰਫ਼ ਨਿਯੁਕਤੀ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਹੈ। ਉਨ੍ਹਾ ਕਿਹਾ ਕਿ ਮੈ ਪਾਰਟੀ ਵੱਲੋਂ ਕੀਤੇ ਗਏ ਭਰੋਸੇ ਤੇ ਉਮੀਦਾਂ ‘ਤੇ ਖਰਾ ਉਤਰਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਨ੍ਹਾਂ ਕਿਹਾ ਕਿ ਜੋਨਲ ਮੀਡੀਆ ਇੰਚਾਰਜ ਹੋਣ ਦੇ ਨਾਤੇ ਉਹ ਨਾ ਸਿਰਫ਼ ਸਰਕਾਰੀ ਕਾਰਜਕਲਾਪਾਂ ਨੂੰ ਲੋਕਾਂ ਤੱਕ ਪਹੁੰਚਾਉਣਗੇ, ਸਗੋਂ ਲੋਕਾਂ ਦੀਆਂ ਗੱਲਾਂ, ਸਮੱਸਿਆਵਾਂ ਅਤੇ ਸੁਝਾਵਾਂ ਨੂੰ ਵੀ ਪਾਰਟੀ ਤੱਕ ਪਹੁੰਚਾਉਣ ਦਾ ਕੰਮ ਕਰਨਗੇ।







