ਜ਼ਿਕਰਯੋਗ ਹੈ ਕਿ ਭਾਰਤੀ ਮੂਲ ਦੇ ਸ਼ੁਭਾਂਸ਼ੂ ਸ਼ੁਕਲਾ ਆਪਣੇ ਸਾਥੀਆਂ ਸਮੇਤ 25 ਜੂਨ ਨੂੰ ਪੁਲਾੜ ਯਾਤਰਾ ’ਤੇ ਗਏ ਸਨ। ਪੁਲਾੜ ਯਾਤਰਾ ’ਤੇ ਗਏ ਸ਼ੂਭਾਂਸ਼ੂ ਸ਼ੁਕਲਾ ਪਿਛਲੇ ਦੋ ਹਫ਼ਤਿਆਂ ਤੋਂ ਪੁਲਾੜ ਯਾਤਰਾ ’ਤੇ ਹਨ ਅਤੇ ਹੁਣ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਚ ਦੋ ਹਫ਼ਤਿਆਂ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾਂ ਦੇ ਸਾਥੀ ਐਕਸੀਓਮ-4 ਮਿਸ਼ਨ ਚਾਲਕ ਦਲ ਦੇ ਮੈਂਬਰ 14 ਜੁਲਾਈ ਨੂੰ ਧਰਤੀ ‘ਤੇ ਵਾਪਸੀ ਕਰ ਸਕਦੇ ਹਨ।
ਪਰ ਤਕਨੀਕੀ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਫਾਈਨਲ ਤਰੀਕ ਦੀ ਪੁਸ਼ਟੀ ਨਹੀਂ ਕੀਤੀ ਗਈ। ਚਾਲਕ ਦਲ ਦੁਬਾਰਾ ਡਰੈਗਨ ਕੈਪਸੂਲ ‘ਤੇ ਸਵਾਰ ਹੋ ਕੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਵੇਗਾ। ਇਸ ਮਿਸ਼ਨ ਨੂੰ ਭਾਰਤੀ ਪੁਲਾੜ ਖੋਜ ਅਤੇ ਗਲੋਬਲ ਪੁਲਾੜ ਵਿਗਿਆਨ ਵੱਲੋਂ ਇਤਿਹਾਸਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।
