Home ਦੇਸ਼ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 30, ਚਿੱਕੜ...

ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 30, ਚਿੱਕੜ ਖਿਸਕਣ ਕਾਰਨ ਛੇ ਮੌਤਾਂ

0

ਮਾਨਸੂਨ ਦੀ ਸਰਗਰਮੀ ਕਰਕੇ ਜਿੱਥੇ ਪਹਾੜਾਂ ’ਚ ਮੀਂਹ ਕਾਰਨ ਹੜ੍ਹ ਆਏ ਨੇ ਉਥੇ ਹੀ ਅਸਾਮ ਵਿੱਚ ਹੜ੍ਹ ਦੀ ਸਥਿਤੀ ਨੇ ਬੁਹਤ ਜਿਆਦਾ ਪ੍ਰਭਾਵ ਪਾਇਆ ਹੈ। ਇਸ ਦੇ ਨਾਲ, ਇਸ ਸਾਲ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ, ਜਿਸ ਵਿੱਚ ਚਿੱਕੜ ਖਿਸਕਣ ਕਾਰਨ ਛੇ ਮੌਤਾਂ ਸ਼ਾਮਲ ਹਨ।

ਹੜ੍ਹ ਪ੍ਰਭਾਵਿਤ ਖੇਤਰਾਂ ’ਚ ਗੋਲਾਘਾਟ, ਨਾਗਾਓਂ, ਹੋਜਈ, ਕਰਬੀ ਅੰਗਲੋਂਗ ਅਤੇ ਜੋਰਹਾਟ ਦੇ ਪੰਜ ਜ਼ਿਲ੍ਹਿਆਂ ਵਿੱਚ ਕੁੱਲ 14 ਮਾਲੀਆ ਸਰਕਲ ਅਤੇ 175 ਪਿੰਡ ਸ਼ਾਮਲ ਹਨ।

ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਯ’ ‘ਤੇ ਇੱਕ ਪੋਸਟ ਵਿੱਚ ਕਿਹਾ, “ਸਾਡੀ ਸਰਕਾਰ ਲੋਕਾਂ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਜਲਦੀ ਬਚਾਅ ਅਤੇ ਪੁਨਰਵਾਸ ਨੂੰ ਯਕੀਨੀ ਬਣਾਉਣ ਲਈ ਜ਼ਮੀਨ ‘ਤੇ ਮੌਜੂਦ ਹੈ।”

NO COMMENTS

LEAVE A REPLY

Please enter your comment!
Please enter your name here

Exit mobile version