Homeਸੰਸਾਰਯਾਤਰਾ ਦੇ ਆਖਰੀ ਪੜਾਅ ’ਚ ਸੁਭਾਂਸ਼ੂ ਸ਼ੁਕਲਾ ਨਜ਼ਰ ਆਏ ਇਕ ਕਿਸਾਨ ਦੀ...

ਯਾਤਰਾ ਦੇ ਆਖਰੀ ਪੜਾਅ ’ਚ ਸੁਭਾਂਸ਼ੂ ਸ਼ੁਕਲਾ ਨਜ਼ਰ ਆਏ ਇਕ ਕਿਸਾਨ ਦੀ ਭੂਮਿਕਾ ’ਚ, ਉਗਾਈ ਮੁੰਗੀ ਤੇ ਮੇਥੀ

ਜ਼ਿਕਰਯੋਗ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਅਤੇ ਉਨ੍ਹਾ ਦੇ ਸਾਥੀ ਐਕਸੀਓਮ-4 ਪੁਲਾੜ ਜਹਾਜ਼ ਰਾਹੀਂ ਆਈ.ਐੱਸ.ਐੱਸ. ਪਹੁੰਚੇ ਹਨ। ਉਹ ਆਰਬਿਟਲ ਪ੍ਰਯੋਗਸ਼ਾਲਾ ’ਚ 12 ਦਿਨ ਬਿਤਾ ਚੁਕੇ ਹਨ। ਇਸ ਦੌਰਾਨ ਆਪਣੀ ਯਾਤਰਾ ਦੇ ਆਖਰੀ ਪੜਾਅ ’ਚ ਸੁਭਾਂਸ਼ੂ ਸ਼ੁਕਲਾ ਇਕ ਕਿਸਾਨ ਦੀ ਭੂਮਿਕਾ ’ਚ ਨਜ਼ਰ ਆਏ ਹਨ।

ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ‘ਪੈਟਰੀ ਡਿਸ਼’ ’ਚ ਮੂੰਗੀ ਤੇ ਮੇਥੀ ਉਗਾਈ ਅਤੇ ਇਸ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਦੇ ਫ੍ਰੀਜ਼ਰ ’ਚ ਰੱਖਿਆ। ਸ਼ੁਕਲਾ ਨੇ ਇਹ ਕੰਮ ਇਕ ਅਧਿਐਨ ਦੇ ਤਹਿਤ ਕੀਤਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮਾਈਕ੍ਰੋ-ਗ੍ਰੈਵਿਟੀ ਪੌਦਿਆਂ ਦੇ ਉੱਗਣ ਅਤੇ ਸ਼ੁਰੂਆਤੀ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ।

ਉਨ੍ਹਾਂ ਦੇ 10 ਜੁਲਾਈ ਤੋਂ ਬਾਅਦ ਕਿਸੇ ਵੀ ਦਿਨ ਧਰਤੀ ’ਤੇ ਵਾਪਸ ਆਉਣ ਦੀ ਉਮੀਦ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਜੇ ਤੱਕ ਆਈ.ਐੱਸ.ਐੱਸ. ਤੋਂ ਐਕਸੀਓਮ-4 ਪੁਲਾੜ ਯਾਨ ਦੇ ਵੱਖ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਆਈ.ਐੱਸ.ਐੱਸ. ਪਹੁੰਚੇ ਐਕਸੀਓਮ-4 ਮਿਸ਼ਨ ਦੀ ਮਿਆਦ 14 ਦਿਨਾਂ ਤੱਕ ਹੈ। ਉਮੀਦ ਹੈ ਕਿ ਸ਼ੁਭਾਂਸ਼ੂ ਸ਼ੁਕਲਾ ਅੱਜ ਵਾਪਸ ਪਰਤ ਸਕਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine
Google search engine

Most Popular

Recent Comments