Home ਪਟਿਆਲਾ ਅਪਡੇਟ ਆਮ ਆਦਮੀ ਕਲੀਨਿਕਾਂ ਵਿਖੇ ਮਿਲਣ ਵਾਲੀਆ ਸਿਹਤ ਸੇਵਾਵਾਂ ਸਬੰਧੀ ਟ੍ਰੇਨਿੰਗ ਦਾ ਦੂਜਾ...

ਆਮ ਆਦਮੀ ਕਲੀਨਿਕਾਂ ਵਿਖੇ ਮਿਲਣ ਵਾਲੀਆ ਸਿਹਤ ਸੇਵਾਵਾਂ ਸਬੰਧੀ ਟ੍ਰੇਨਿੰਗ ਦਾ ਦੂਜਾ ਸੈਸ਼ਨ ਲਗਾਇਆ

0

ਪਟਿਆਲਾ, 29 ਜੂਨ:
ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਅੱਜ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕਾਂ ’ਚ ਮਿਲਣ ਵਾਲੀਆ ਸਿਹਤ ਸੇਵਾਵਾਂ ਸਬੰਧੀ ਟ੍ਰੇਨਿੰਗ ਦਾ ਦੂਜਾ ਸੈਸ਼ਨ ਲਗਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ ਤੋਂ ਸੀਨੀਅਰ ਮੈਡੀਕਲ ਅਫ਼ਸਰ ਅਤੇ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰ ਸ਼ਾਮਲ ਹੋਏ।
ਇਸ ਮੌਕੇ ਆਮ ਆਦਮੀ ਕਲੀਨਿਕ ਦੇ ਡਾਕਟਰਾਂ ਨੂੰ ਬੱਚਿਆਂ ਵਿਚ ਦਰਮਿਆਨੀ ਤੀਬਰ ਕੁਪੋਸ਼ਣ ਅਤੇ ਗੰਭੀਰ ਤੀਬਰ ਕੁਪੋਸ਼ਣ, ਮੂੰਹ ਦੇ ਕੈਂਸਰ ਸਬੰਧੀ, ਹਾਈਪਰਟੈਨਸ਼ਨ ਬਾਰੇ ਅਤੇ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇ ਇਲਾਜ ਸਬੰਧੀ ਵਿਸਿਆਂ ਤੇ ਇਕ ਰੋਜ਼ਾ ਟ੍ਰੇਨਿੰਗ ਸੈਸ਼ਨ ਕਰਵਾਈਆਂ ਗਿਆ।
ਟ੍ਰੇਨਿੰਗ ਸੈਸ਼ਨ ਦੌਰਾਨ ਟਰੇਨਰ ਡਾ. ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕਿਹਾ ਕਿ ਉੱਚ ਰਕਤ ਚਾਪ ਸਾਈਲੈਂਟ ਕਿਲਰ ਬਿਮਾਰੀ ਹੈ ਜੋ ਸਾਡੇ ਦੇਸ਼ ਵਿੱਚ ਬੜੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਛੋਟੀ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ ਬਜ਼ੁਰਗ ਹਾਈਪਰ ਟੈਨਸ਼ਨ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਬਿਮਾਰੀ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਸਰੀਰ ਦੇ ਹੋਰ ਅੰਗਾਂ ਤੇ ਪ੍ਰਭਾਵ ਪੈਂਦਾ ਹੈ ਅਤੇ ਜਾਨ ਲੇਵਾ ਵੀ ਹੋ ਸਕਦੀ ਹੈ। ਸੋ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਛੇ ਮਹੀਨੇ ਵਿੱਚ ਘੱਟੋ ਘੱਟ ਇੱਕ ਵਾਰ ਬੀਪੀ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ।
ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਹਲ਼ਕਾਅ ਦਾ ਕੋਈ ਇਲਾਜ ਨਹੀਂ, ਸਿਰਫ਼ ਬਚਾਅ ਲਈ ਉਪਰਾਲੇ ਹੀ ਸੰਭਵ ਹਨ। ਉਨ੍ਹਾਂ ਕਿਹਾ ਕਿ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇ ਅਣਗਹਿਲੀ ਨਹੀਂ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਮੁਫ਼ਤ ਇਲਾਜ ਦਾ ਫ਼ਾਇਦਾ ਉਠਾ ਕੇ ਲਾ ਇਲਾਜ ਬਿਮਾਰੀ ਤੋਂ ਬਚਣਾ ਚਾਹੀਦਾ ਹੈ।
ਡਾ. ਸੁਨੰਦਾ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸੰਭਾਲ ਪ੍ਰਤੀ ਜਾਗਰੂਕ ਨਾ ਹੋਣ ਕਾਰਣ ਇਸ ਬਿਮਾਰੀ ਦਾ ਜ਼ਿਆਦਾ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੌਣ ਤੋ ਪਹਿਲਾ ਜ਼ਰੂਰ ਬੁਰਸ਼ ਕੀਤਾ ਜਾਵੇ। ਮਿੱਠੀਆਂ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾਂ ਅਜਿਹੀਆਂ ਚੀਜ਼ਾਂ ਖਾਣ ਤੋਂ ਬਾਦ ਬੁਰਸ਼ ਜ਼ਰੂਰ ਕੀਤਾ ਜਾਵੇ। ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋ ਚੈੱਕਅਪ ਜ਼ਰੂਰ ਕਰਵਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਪਾਨ, ਤੰਬਾਕੂ, ਜਰਦਾ ਆਦਿ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਦੇ ਕਿਹਾ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ ਜੋ ਕਿ ਮਨੁੱਖ ਨੂੰ ਸਰੀਰਕ, ਮਾਨਸਿਕ ਅਤੇ ਸਮਾਜਿਕ ਤੋਰ ਤੇ ਪ੍ਰਭਾਵਿਤ ਕਰਦੇ ਹਨ।
ਡਾ. ਪੁਨੀਤ ਕਾਂਸਲ ਨੇ ਦੱਸਿਆ ਕਿ ਬੱਚਿਆਂ ਦੀ ਮੌਤ ਦਾ ਜ਼ਿਆਦਾਤਰ ਕਾਰਣ ਸਮੇਂ ਤੋਂ ਪਹਿਲਾ ਡਾ ਬੱਚੇ ਦਾ ਜਨਮ ਲੈਣਾ, ਅਨਪੜ੍ਹਤਾ ਕਰਕੇ ਸਮੇਂ ਸਿਰ ਹਸਪਤਾਲ ਨਾ ਲੈ ਕੇ ਜਾਣਾ, ਜਣੇਪੇ ਲਈ ਰੈਫਰ ਕਰਨ ਦੇ ਬਾਵਜੂਦ ਵੀ ਉਚੇਰੀ ਸਿਹਤ ਸੰਸਥਾ ਵਿੱਚ ਨਾ ਜਾਣਾ, ਕੁਪੋਸ਼ਣ, ਨਮੂਨੀਆ, ਡਾਇਰੀਆ, ਬਿਮਾਰੀਆਂ ਤੋਂ  ਬਚਾਅ ਲਈ ਸੰਪੂਰਨ ਟੀਕਾਕਰਨ ਨਾ ਕਰਵਾਉਣਾ ਆਦਿ ਹਨ।

ਇਸ ਮੌਕੇ ਟਰੇਨਰ ਦੇ ਤੌਰ ਡਾ. ਅਖਿਲ ਸਚਦੇਵਾ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਿਤਿਕਾ ਗਰੋਵਰ ਵੱਲੋਂ ਵੀ ਟ੍ਰੇਨਿੰਗ ਦਿੱਤ ਗਈ।

NO COMMENTS

LEAVE A REPLY

Please enter your comment!
Please enter your name here

Exit mobile version