Home ਮਨੋਰੰਜਨ ITPI-HRC (Institute of Town Planners India – Haryana Regional Chapter) ਵੱਲੋਂ ਅੰਤਰਰਾਸ਼ਟਰੀ...

ITPI-HRC (Institute of Town Planners India – Haryana Regional Chapter) ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਵਰਲਡ ਮਿਊਜਿ਼ਕ ਦਿਵਸ, ਸੈਕਟਰ—2, ਪੰਚਕੂਲਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ

0

ITPI-HRC (Institute of Town Planners India – Haryana Regional Chapter) ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਅਤੇ ਵਰਲਡ ਮਿਊਜਿ਼ਕ ਦਿਵਸ, ਸੈਕਟਰ—2, ਪੰਚਕੂਲਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਭਾਰਤੀ ਯੋਗ ਸੰਸਥਾ ਤੋਂ ਸ੍ਰੀ ਰਜੇਂਦਰ ਕੌਸਿ਼ਕ ਨੇ ਆਪਣਾ ਤਜ਼ਰਬਾ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਏ.ਆਰ.ਮੈਲੇਡੀਜ਼ ਤੋਂ ਡਾ. ਅਰੂਨ ਕਾਂਤ (ਮਿਊਜਿ਼ਕ ਅਰੈਂਜਰ) ਨਾਲ ਪਹੁੰਚੇ ਮੈਡਮ ਅਰਵਿੰਦਰ ਕੌਰ, ਜਸਪ੍ਰੀਤ ਕੌਰ, ਕੈਲਾਸ਼ ਅਟਵਾਲ, ਸਾਗਰ ਸੋਨੀ ਨੇ ਆਪਣੀ ਆਵਾਜ਼ ਵਿੱਚ ਗਾਏ ਪੁਰਾਣੇ ਗੀਤਾਂ ਤੇ ਆਏ ਸਰੌਤਿਆਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ । ਅੰਤਰਰਾਸ਼ਟਰੀ ਯੋਗ ਦਿਵਸ ਅਤੇ ਵਰਲਡ ਮਿਊਜਿ਼ਕ ਦਿਵਸ ਮਨਾਉਣ ਲਈ ਹੋਰਨਾ ਤੋਂ ਇਲਾਵਾ ਸ੍ਰੀ ਪੀ.ਪੀ.ਸਿੰਘ, ਸੰਜੇ ਕੁਮਾਰ ਚੇਅਮੈਨ, ਰਵੀਸ਼ ਜਏਆਨੀ, ਸੁਨੀਲ ਵਰਮਾ ਸੈਕਟਰੀ, ਸੰਦੀਪ ਕੁਮਾਰ ਖਜਾਨਚੀ, ਸ੍ਰੀਮਤੀ ਮਾਇਆ, ਦੁਰਗਾ ਪ੍ਰਸ਼ਾਦ ਡਾਂਗ, ਸੁਖਜੀਤ ਕੌਰ ਅਤੇ ਜਗਪ੍ਰੀਤ ਸਿੰਘ ਮਹਾਜਨ (ਇਰੀਗੇਸ਼ਨ ਮਨਿਸਟੀਰੀਅਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਰਜਿ: ਦੇ ਸੂਬਾ ਪ੍ਰੈਸ ਸਕੱਤਰ) ਵੀ ਹਾਜ਼ਰ ਸਨ । ਪ੍ਰੋਗਰਾਮ ਦੌਰਾਨ ਲਾਈਟ ਰਿਫਰੈਸ਼ਮੈਂਟ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ । (ਫੋਟੋ ਤੇ ਵੇਰਵਾ : ਜਗਪ੍ਰੀਤ ਮਹਾਜਨ)

NO COMMENTS

LEAVE A REPLY

Please enter your comment!
Please enter your name here

Exit mobile version