ਘਰ ਦੇ ਪੰਜਾਬ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ...

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਲਈ 14.7 ਲੱਖ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਿਤ

0
ਪਾਤੜਾਂ, 27 ਮਈ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਖੇਤਰ ਵਿੱਚ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਆਧੁਨਿਕ ਸਹੂਲਤਾਂ ਮੁੱਹਈਆ ਕਰਵਾਉਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਵਿੱਚ ਪ੍ਰਿੰਸੀਪਲ ਡਾ. ਜਤਿੰਦਰ ਕੁਮਾਰ ਬਾਂਸਲ ਦੇ ਅਧੀਨ ਕੁੱਲ 14.7 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਢਾਂਚਾਗਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਪ੍ਰਾਜੈਕਟਾਂ ਵਿੱਚ 5 ਲੱਖ ਦਾ ਇਨਡੋਰ ਸਟੇਡੀਅਮ, 9.7 ਲੱਖ ਦੀ ਰਿਪੇਅਰ ਗਰਾਂਟ ਸ਼ਾਮਿਲ ਹਨ।
ਇਹਨਾਂ ਵਿਕਾਸ ਕਾਰਜਾਂ ਵਿੱਚ ਕਮਰਿਆਂ ਦੀ ਮੁਰੰਮਤ, ਕਲਾਸ ਰੂਮਾਂ ਦੀ ਮੁਰੰਮਤ, ਚਾਰ ਦੀਵਾਰੀ ਦਾ ਪਲਸਤਰ, ਪਾਣੀ ਦੀ ਸਹੂਲਤਾਂ ਦੀ ਸੁਧਾਰ, ਸਕੂਲ ਕੈਂਪਸ ਦੀ ਸੁੰਦਰਤਾ ਅਤੇ ਹੋਰ ਆਧੁਨਿਕੀਕਰਨ ਦੇ ਕੰਮ ਸ਼ਾਮਿਲ ਹਨ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਸਿੱਖਿਆ ਇੱਕ ਮਹੱਤਵਪੂਰਨ ਅਤੇ ਅਸਰਦਾਰ ਸਾਧਨ ਹੈ। ਬੱਚਿਆਂ ਲਈ ਚੰਗਾ ਵਿਦਿਅਕ ਮਾਹੌਲ ਤਿਆਰ ਕਰਨਾ ਭਗਵੰਤ ਸਿੰਘ ਮਾਨ ਸਰਕਾਰ ਦੀ ਪਹਿਲ ਹੈ। ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਨਾਲ ਹੀ ਸਿੱਖਿਆ ਵਿੱਚ ਗੁਣਵੱਤਾ ਲਿਆਈ ਜਾ ਸਕਦੀ ਹੈ। ਸਕੂਲ ਵਿੱਚ ਸੈਸ਼ਨ 2024-25 ਦੇ ਵੱਖ ਵੱਖ ਗਤੀਵਿਧੀਆਂ ਵਿਚ ਅੱਵਲ ਆਏ ਵਿਦਿਆਰਥੀਆਂ, ਵੱਖ ਵੱਖ ਟੈਸਟਾਂ ਵਿਚ ਅੱਵਲ ਰਹੇ ਵਿਦਿਆਰਥੀਆਂ ਜਿਹਨਾਂ ਦੀ ਗਿਣਤੀ ਲਗਭਗ 200-300 ਸੀ, ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਐਮ ਐਲ ਏ ਨੇ ਸਕੂਲ ਵੱਲੋਂ ਨਵੇਂ ਸੈਸ਼ਨ ਲਈ ਸਾਰੇ ਵਿਦਿਆਰਥੀਆਂ ਲਈ ਵਿਦਿਆਰਥੀ ਡਾਇਰੀ ਦੀ ਸਰਾਹਨਾ ਕੀਤੀl ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਹਰ ਇੱਕ ਕੋਨੇ ਵਿੱਚ ਸਕੂਲਾਂ ਦਾ ਸੁਧਾਰਿਆ ਹੋਇਆ ਢਾਂਚਾ ਬਣਾਇਆ ਜਾ ਰਿਹਾ ਹੈ, ਤਾਂ ਜੋ ਹਰ ਵਿਦਿਆਰਥੀ ਨੂੰ ਬਰਾਬਰ ਮੌਕੇ ਮਿਲ ਸਕਣ।
ਸਕੂਲ ਪ੍ਰਬੰਧਨ ਅਤੇ ਸਥਾਨਕ ਨਿਵਾਸੀਆਂ ਨੇ ਵਿਧਾਇਕ ਸ਼੍ਰੀ ਕੁਲਵੰਤ ਸਿੰਘ ਬਾਜੀਗਰ ਦਾ ਧੰਨਵਾਦ ਕੀਤਾ।
ਇਸ ਮੌਕੇ ਸਿੱਖਿਆ ਕੋਆਰਡੀਨੇਟਰ ਕੁਲਵੀਰ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪਾਤੜਾਂ ਜਤਿੰਦਰ ਕੁਮਾਰ ਬਾਂਸਲ, ਬਲਾਕ ਨੋਡਲ ਅਫਸਰ/ ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਹੈਡ ਮਿਸਟ੍ਰੈਸ ਸਿਲਕੀ ਰਾਣੀ, ਸਥਾਨਕ ਪੱਧਰ ਦੇ ਅਧਿਕਾਰੀ ਪਾਰਟੀ ਵਰਕਰ ਈਸ਼ਵਰ ਰਾਣਾ, ਬੂਟੀ ਸੇਠ, ਜਗਜੀਤ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਮੇਨ ਪਾਤੜਾਂ ਦੇ ਸਕੂਲ ਇੰਚਾਰਜ਼, ਐਨ ਆਰ ਆਈ ਸੁਖਦੇਵ ਸਿੰਘ ਬੈਲਜੀਅਮ, ਪਾਤੜਾਂ ਨਗਰ ਕੋਂਸਲ ਦੇ ਪ੍ਰਧਾਨ ਰਣਬੀਰ ਸਿੰਘ, ਕੁਲਦੀਪ ਸਿੰਘ, ਸਰਪੰਚ ਸਾਹਿਬ, ਨਾਨਕਸਰ ਦੇ ਪ੍ਰਿੰਸੀਪਲ ਹਰਵਿੰਦਰ ਸਿੰਘ ਵੀ ਮੌਜੂਦ ਸਨ।

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version