ਘਰ ਦੇ ਪੰਜਾਬ ਮੇਅਰ ਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਚ ਦਿੱਤੀ ਵਿਆਜ...

ਮੇਅਰ ਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਚ ਦਿੱਤੀ ਵਿਆਜ ਮੁਆਫ਼ੀ ਸਕੀਮ ਦਾ ਲਾਭ ਲੈਣ ਦੀ ਅਪੀਲ

0
ਪਟਿਆਲਾ,
ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਾਪਰਟੀ ਟੈਕਸ ਵਿੱਚ ਦਿੱਤੀ ਗਈ ਵਿਆਜ ਮੁਆਫ਼ੀ ਸਕੀਮ ਦਾ ਲਾਭ ਲੈਣ।
ਪੰਜਾਬ ਸਰਕਾਰ, ਸਥਾਨਕ ਸਰਕਾਰ ਵਿਭਾਗ, ਪੰਜਾਬ, ਵੱਲੋਂ ਮਿਤੀ 15 ਮਈ 2025 ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਜਾਰੀ ਵਿਆਜ ਮਾਫੀ (ਵਨ ਟਾਈਮ ਸੈਟਲਮੈਂਟ) ਪਾਲਿਸੀ/ਸਕੀਮ ਦਾ ਹਵਾਲਾ ਦਿੰਦਿਆਂ ਕੁੰਦਨ ਗੋਗੀਆ ਨੇ ਕਿਹਾ ਕਿ ਇਸ ਨੋਟੀਫਿਕੇਸ਼ਨ ਤਹਿਤ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੇ ਬਕਾਇਆਜਾਤ ਮਿਤੀ 31 ਜੁਲਾਈ 2025 ਤੱਕ ਇੱਕਮੁਸ਼ਤ ਭਰਨ ਉਤੇ ਵਿਆਜ ਅਤੇ ਪਨੈਲਟੀ ਤੋਂ ਪੂਰਨ ਤੌਰ ਉਤੇ ਛੋਟ ਦਿੱਤੀ ਗਈ ਹੈ।
 ਉਨ੍ਹਾਂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਲੈਣ ਅਤੇ ਆਪਣੇ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦੇ ਬਕਾਇਆਜਾਤ ਤੁਰੰਤ ਨਗਰ ਨਿਗਮ, ਪਟਿਆਲਾ ਵਿਖੇ ਇੱਕਮੁਸ਼ਤ ਜਮ੍ਹਾਂ ਕਰਵਾ ਕੇ ਸਰਕਾਰ ਵੱਲੋਂ ਦਿੱਤੀ ਗਈ ਵਿਆਜ ਮਾਫੀ ਸਕੀਮ ਦਾ ਭਰਪੂਰ ਫਾਇਦਾ ਉਠਾਉਣ।

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version