ਘਰ ਦੇ ਸੰਸਾਰ ਓਂਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਮਿਸਿਸਾਗਾ ‘ਚ ਗੋਲ਼ੀਆਂ ਮਾਰ ਕੇ...

ਓਂਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਮਿਸਿਸਾਗਾ ‘ਚ ਗੋਲ਼ੀਆਂ ਮਾਰ ਕੇ ਕੀਤਾ ਗਿਆ ਕਤਲ

0

CANADA : ਓਂਟਾਰੀਓ ਦੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦਾ ਮਿਸਿਸਾਗਾ ਵਿਚ ਬੀਤੇ ਦਿਨ ਵੇਲੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਫ਼ਿਰੌਤੀ ਦੀਆਂ ਧਮਕੀਆਂ ਦੀ ਜਾਂਚ ਹੋ ਰਹੀ ਹੈ। ਹਰਜੀਤ ਸਿੰਘ ਢੱਡਾ ਮੂਲ ਰੂਪ ਨਾਲ ਬਾਜ਼ਪੁਰ, ਉੱਤਰਾਖੰਡ ਦੇ ਰਹਿਣ ਵਾਲੇ ਸਨ ਤੇ ਮਿਸਿਸਾਗਾ ਵਿਚ ਟ੍ਰਕਿੰਗ ਸੇਫਟੀ ਤੇ ਕੰਪਲਾਇੰਸ ਨਾਲ ਜੁੜਿਆ ਕਾਰੋਬਾਰ ਚਲਾਉਂਦੇ ਸਨ। ਉਹ ਟ੍ਰਕਿੰਗ ਇੰਡਸਟਰੀ ਵਿਚ ਕਾਫ਼ੀ ਮਸ਼ਹੂਰ ਸਨ।

ਕਰੀਬੀ ਦੋਸਤਾਂ ਤੇ ਸੂਤਰਾਂ ਮੁਤਾਬਕ, ਹਰਜੀਤ ਨੂੰ ਪਿਛਲੇ ਕੁਝ ਸਮੇਂ ਤੋਂ ਫ਼ਿਰੌਤੀ ਮੰਗਣ ਵਾਲੇ ਲੋਕਾਂ ਵੱਲੋਂ ਧਮਕੀ ਭਰੇ ਫ਼ੋਨ ਆ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਕਤਲਕਾਂਡ ਵੀ ਉਨ੍ਹਾਂ ਧਮਕੀਆਂ ਨਾਲ ਜੁੜਿਆ ਹੋ ਸਕਦਾ ਹੈ। ਫ਼ਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ ਤੇ ਉਨ੍ਹਾਂ ਦਾ ਮਕਸਦ ਕੀ ਸੀ

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version