ਘਰ ਦੇ ਪੰਜਾਬ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਸਿੱਖਿਆ ਸਹੂਲਤਾਂ ਬਾਖ਼ੂਬੀ ਉਪਲਬਧ ਕਰਵਾ ਰਹੀ...

ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਸਿੱਖਿਆ ਸਹੂਲਤਾਂ ਬਾਖ਼ੂਬੀ ਉਪਲਬਧ ਕਰਵਾ ਰਹੀ ਹੈ ਮਾਨ ਸਰਕਾਰ: ਨੀਨਾ ਮਿੱਤਲ

0

ਰਾਜਪੁਰਾ/ਪਟਿਆਲਾ, 25 ਅਪ੍ਰੈਲ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਰਾਜਪੁਰਾ ਵਿਧਾਨ ਸਭਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਨੇ ਅੱਜ ਸਿੱਖਿਆ ਖੇਤਰ ਵਿੱਚ ਤਰੱਕੀ ਵੱਲ ਇਕ ਹੋਰ ਮੀਲ ਦਾ ਪੱਥਰ ਰੱਖਦਿਆਂ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਸ਼ਹਿਰ ਅਤੇ ਸਕੂਲ ਨੰਬਰ 6 ਪੁਰਾਣਾ ਰਾਜਪੁਰਾ ਵਿਖੇ ਕੀਤਾ ਅਤੇ ਇਨ੍ਹਾਂ ਨੂੰ ਲੋਕ ਅਰਪਣ ਕੀਤਾ।
ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਰਾਜ ਦੇ ਸਕੂਲਾਂ ਦੀ ਗੁਣਵੱਤਾ, ਢਾਂਚਾਗਤ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਸਿੱਖਣ ਮਾਹੌਲ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵੀ ਸਿੱਖਿਆ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਰਾਜਪੁਰਾ ਸ਼ਹਿਰ ਵਿੱਚ 20 ਲੱਖ ਰੁਪਏ ਦੀ ਲਾਗਤ ਨਾਲ ਦੋ ਨਵੇਂ ਕਮਰੇ ਅਤੇ ਪੁਰਾਣਾ ਰਾਜਪੁਰਾ ਦੇ ਸਕੂਲ ਨੰਬਰ 6 ਵਿੱਚ ਹੋਰ ਦੋ ਨਵੇਂ ਕਮਰੇ ਤਿਆਰ ਕਰਕੇ ਵਿਦਿਆਰਥੀਆਂ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਕਮਰੇ ਬੱਚਿਆਂ ਨੂੰ ਵਧੀਆ ਅਧਿਐਨ ਮਾਹੌਲ ਉਪਲਬਧ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਣਗੇ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੇ ਸਕੂਲ ਅਧਿਆਪਕਾਂ ਦੀ ਨਿਗਰਾਨੀ ਹੇਠ ਗਿੱਧਾ, ਭੰਗੜਾ, ਨਾਟਕ, ਕੋਰੀਓਗ੍ਰਾਫੀ ਅਤੇ ਕਵਿਤਾ ਪਾਠ ਰਾਹੀਂ ਸਿੱਖਿਆ ਖੇਤਰ ਵਿੱਚ ਆ ਰਹੇ ਨਵੇਂ ਬਦਲਾਵਾਂ ਦੀ ਝਲਕ ਪੇਸ਼ ਕੀਤੀ। ਵਿਸ਼ੇਸ਼ ਲੋੜਾਂ ਵਾਲੀ ਇਕ ਵਿਦਿਆਰਥਣ ਵੱਲੋਂ ਪੰਜਾਬੀ ਲੋਕਗੀਤ ‘ਤੇ ਕੀਤੀ ਕੋਰੀਓਗ੍ਰਾਫੀ ਨੇ ਦਰਸ਼ਕਾਂ ਦੇ ਦਿਲ ਜਿੱਤ ਲਿਆ। ਮਾਪਿਆਂ ਅਤੇ ਮਹਿਮਾਨਾਂ ਨੇ ਵੀ ਬੱਚਿਆਂ ਦੇ ਪ੍ਰਦਰਸ਼ਨ ਦੀ ਖੂਬ ਸਰਾਹਣਾ ਕੀਤੀ।
ਵਿਧਾਇਕਾ ਨੀਨਾ ਮਿੱਤਲ ਨੇ ਇਹ ਵੀ ਕਿਹਾ ਕਿ ਮਾਨ ਸਰਕਾਰ ਪੰਜਾਬ ਭਰ ਵਿੱਚ ਸਕੂਲਾਂ ਦੇ ਢਾਂਚੇ ਨੂੰ ਮਜ਼ਬੂਤ ਕਰਕੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਣ ਵਾਲਾ ਵਾਤਾਵਰਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਭਵਿੱਖ ਵਿੱਚ ਹੋਰ ਵਿਕਾਸ ਉਪਰਾਲਿਆਂ ਦੀ ਘੋਸ਼ਣਾ ਕਰਨ ਦੀ ਗੱਲ ਵੀ ਕਹੀ।
ਇਸ ਮੌਕੇ ਵਿਜੇ ਮੈਨਰੋ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਬਲਵਿੰਦਰ ਸਿੰਘ ਬੀਪੀਈਓ, ਨੀਲਾਕਸ਼ੀ ਸਰਨਾ, ਨੀਤੂ ਬਾਂਸਲ ਵਾਰਡ ਇੰਚਾਰਜ, ਮਨਜੀਤ ਸਿੰਘ, ਅਮਰਿੰਦਰ ਮੀਰੀ, ਗੁਰਵੀਰ ਸਰਾਓ, ਰਾਜੇਸ਼ ਬਾਵਾ, ਰਤਨੇਸ਼ ਜਿੰਦਲ, ਹਰਪ੍ਰੀਤ ਸਿੰਘ ਲਾਲੀ, ਟਿੰਕੂ ਬਾਂਸਲ, ਗੁਰਸ਼ਰਨ ਸਿੰਘ ਵਿਰਕ, ਤਰੁਣ ਸ਼ਰਮਾ, ਅਮਨ ਸੈਣੀ, ਮਨਜੀਤ ਸਿੰਘ, ਦਲਜੀਤ ਸਿੰਘ, ਇੰਦਰਪ੍ਰੀਤ ਸਿੰਘ, ਅਵਤਾਰ ਸਿੰਘ, ਅਨੁਰਾਧਾ ਕਟਾਰੀਆ, ਸੂਰਜ ਬਾਵਾ, ਜਸਵੀਰ ਸਿੰਘ ਚੀਮਾ, ਭੁਪਿੰਦਰ ਕਪੂਰ, ਸੁਨੀਤਾ ਰਾਣੀ, ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀਆਂ ਦੇ ਮੈਂਬਰ, ਮਾਪੇ ਅਤੇ ਵਿਦਿਆਰਥੀ ਮੌਜੂਦ ਸਨ।

ਕੋਈ ਟਿੱਪਣੀ ਨਹੀਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ

Exit mobile version