Homeਪੰਜਾਬਸਿਹਤ ਸਿਖਿੱਆ ਅਤੇ ਖੇਡ ਖੇਤਰਾਂ ਵਿੱਚ ਇੰਡਸਟ੍ਰੀਜ਼ ਦੀ ਇਸ ਸੇਵਾ ਕਾਰਜ ਫੰਡ...

ਸਿਹਤ ਸਿਖਿੱਆ ਅਤੇ ਖੇਡ ਖੇਤਰਾਂ ਵਿੱਚ ਇੰਡਸਟ੍ਰੀਜ਼ ਦੀ ਇਸ ਸੇਵਾ ਕਾਰਜ ਫੰਡ ਦੀ ਕੀਤੀ ਜਾਵੇ ਵਰਤੋਂ –ਡਾ ਪ੍ਰੀਤੀ ਯਾਦਵ

ਪਟਿਆਲਾ 15 ਅਪ੍ਰੈਲ

 ਜ਼ਿਲ੍ਹੇ ਵਿੱਚ ਚੱਲ ਰਹੀ ਵੱਡੀ ਇੰਡਸਟ੍ਰੀ ਆਪਣੀ ਕਮਾਈ ਵਿਚੋਂ ਜਿਹੜਾ ਫੰਡ ਲੋਕਾਂ ਦੇ ਵਿਕਾਸ ਅਤੇ ਸਹਾਇਤਾ ਲਈ ਜਾਰੀ ਕਰਦੀ ਹੈ । ਉਸ ਦੀ ਵਰਤੋਂ ਪੂਰੇ ਜ਼ਿਲ੍ਹੇ ਵਿੱਚ ਸਮਾਨ ਰੂਪ ਨਾਲ ਕੀਤੀ ਜਾਵੇ ਤਾਂ ਕਿ ਹਰ ਇਲਾਕੇ ਦੇ ਲੋਕਾਂ ਨੂੰ ਇਸ ਦਾ ਸਮਾਨ ਰੂਪ ਵਿੱਚ ਲਾਭ ਮਿਲ ਸਕੇ । ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਅੱਜ ਮਿੰਨੀ ਸਕੱਤਰੇਤ ਦੇ ਕਮੇਟੀ ਹਾਲ ਵਿੱਚ ਇੰਡਸਟ੍ਰੀ ਦੇ ਨੂਮਾਂਇੰਦਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਇਕ ਅਹਿਮ ਬੈਠਕ ਕੀਤੀ । ਜਿਸ ਵਿੱਚ ਉਨਾਂ ਨੈ ਵਿੱਤੀ ਸਾਲ 2024-25 ਵਿੱਚ ਕਾਰਪੋਰੇਟ ਸ਼ੋਸ਼ਲ ਰਿਸਪਾਂਸੀਬਿਲੇਟੀ (ਸੀ.ਐਸ.ਆਰ.) ਫੰਡਾਂ ਦੀ ਵਰਤੋਂ ਸਬੰਧੀ ਸਮੀਖਿਆ ਵੀ ਕੀਤੀ । ਉਨਾਂ ਨੇ ਇਹ ਜਾਣਕਾਰੀ ਹਾਸਿਲ ਕੀਤੀ ਕਿ ਕਿਹੜੀ ਇੰਡਸਟ੍ਰੀ ਕਿਸ ਇਲਾਕੇ ਵਿੱਚ ਸਮਾਜਿਕ ਕੰਮ ਕਰ ਰਹੀ ਹੈ । ਉਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਿੱਖਿਆ , ਸਿਹਤ ਅਤੇ ਖੇਡ ਖੇਤਰਾਂ ਵਿੱਚ ਪਹਿਲ ਦੇ ਅਧਾਰ ਤੇ ਇਸ ਫੰਡ ਦੀ ਵਰਤੋਂ ਕੀਤੀ ਜਾਵੇ  ਅਤੇ ਇੰਡਸਟ੍ਰੀ ਅੱਗੇ ਆ ਕੇ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਇਲਾਕਿਆਂ ਵਿੱਚ ਵੀ ਆਪਣੀ ਇਹ ਜੁੰਮੇਵਾਰੀ ਨਿਭਾਉਣ ।ਜ਼ਿਕਰਯੌਗ ਹੈ ਕਿ ਜੇਕਰ ਕੋਈ ਇੰਡਸਟ੍ਰੀ ਇਕ ਸਾਲ ਵਿੱਚ 5 ਕਰੋੜ ਦਾ ਮੁਨਾਫਾ ਕਮਾਉਂਦੀ ਹੈ ਜਾਂ ਉਸੀ ਟਰਨਓਵਰ ਇਕ ਹਜਾਰ ਕਰੋੜ ਰੁਪਏ ਤੋਂ ਸਲਾਨਾ ਜ਼ਿਆਦਾ ਹੈ ਤਾਂ ਉਸ ਨੂੰ ਦੇਸ਼ ਦੇ ਕੇਂਦਰੀ ਕਾਨੂੰਨ ਦੇ ਤਹਿਤ ਸੀ.ਐਸ.ਆਰ. ਗਤੀਵਿਧੀਆਂ ਜਰੂਰੀ ਤੌਰ ਤੇ ਕਰਨੀਆਂ ਹੁੰਦੀਆਂ ਹਨ ।

 ਮੀਟਿੰਗ ਵਿੱਚ ਵੱਖ-ਵੱਖ ਇੰਡਸਟ੍ਰੀ ਦੇ ਨੁਮਾਂਇੰਦਿਆਂ ਵੱਲੋਂ ਦੱਸਿਆ ਗਿਆ ਕਿ ਉਹ ਕਈ ਥਾਵਾਂ ‘ਤੇ ਸੋਲਰ ਪੈਨਲ,  ਸਟਰੀਟ ਲਾਈਟਾਂ ਦੀ ਸਾਫ ਸਫਾਈ ਆਦਿ ਦਾ ਕੰਮ ਕਰਦੇ ਹਨ । ਇਹ ਰਕਮਾਂ ਕੁੱਝ ਲੱਖਾਂ ਰੁਪਏ ਤੋਂ ਲੈ ਕੇ ਕਰੋੜ ਰੁਪਏ ਤੱਕ ਵੀ ਚਲੀ ਜਾਂਦੀ ਹੈ । ਇਸ ਤੋਂ ਇਲਾਵਾ ਇੰਡਸਟ੍ਰੀ ਵੱਲੋਂ ਹਸਪਤਾਲਾਂ ਵਿੱਚ ਮੈਡੀਕਲ ਉਪਕਰਣ ਅਤੇ ਸਕੂਲਾਂ ਵਿੱਚ ਬੇਸਿਕ ਸੁਵਿਧਾਵਾਂ ਉਪਲਬੱਧ ਕਰਵਈਆਂ  ਜਾਂਦੀਆਂ ਹਨ । ਇਸ ਤੋਂ ਇਲਾਵਾ ਕੁੱਝ ਇੰਡਸਟ੍ਰੀ ਤਹਿਤ ਖੇਤਰ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਵੀ ਕਰਵਾਏ ਜਾਂਦੇ ਹਨ ਜਿਵੇਂ ਐਲ.ਐਨ.ਟੀ. ਦੇ ਥਰਮਲ ਪਾਵਰ ਪਲਾਂਟ ਵੱਲੋਂ ਰਾਜਪੁਰਾ ਇਲਾਕੇ ਦੇ ਪਿੰਡਾਂ ਵਿੱਚ ਹਰ ਤਰ੍ਹਾਂ ਦਾ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਾਤਾਵਰਣ ਤੋਂ ਲੈ ਕੇ ਪੜ੍ਹਾਈ ਤੱਕ ਦੇ ਸਭ ਕੰਮ ਸ਼ਾਮਲ ਹਨ ।

 ਬੈਠਕ ਵਿੱਚ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਵੇਖਣ ਵਿੱਚ ਆਇਆ  ਹੈ ਕਿ ਜਿਸ ਇਲਾਕੇ ਵਿੱਚ ਇਡੰਸਟ੍ਰੀ ਹੁੰਦੀ ਹੈ , ਸਿਰਫ ਉਸਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਹੀ ਸੀ.ਐਸ.ਆਰ. ਐਕਟੀਵਿਟੀ ਕਰਦੀ ਹੈ ਜਦੋਂ ਕਿ ਇਹ ਗਤੀਵਿਧੀ ਜ਼ਿਲ੍ਹਾ ਪੱਧਰ ‘ਤੇ ਯੋਜਨਾ ਬਣਾ ਕੇ ਸਮੂਹਿਕ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ । ਉਨਾਂ ਕਿਹਾ ਕਿ ਵਿੱਤੀ ਸਾਲ 2024-25 ਵਿੱਚ

                   ਸੀ.ਐਸ.ਆਰ. ਅਧੀਨ ਆਉਣ ਵਾਲੇ ਫੰਡਾਂ ਦੀ ਵਰਤੋਂ ਵਿਸ਼ੇਸ਼ ਤੌਰ ਤੇ ਸਿੱਖਿਆ, ਸਿਹਤ ਅਤੇ ਖੇਡ ਖੇਤਰਾਂ ਵਿੱਚ ਕੀਤੀ ਜਾਵੇ । ਉਹਨਾਂ ਕਿਹਾ ਕਿ ਨਵੇਂ ਬਜਟ ਦੌਰਾਨ  ਫੰਡਾਂ ਦੀ ਵਰਤੋਂ ਪਹਿਲਾਂ ਦੀ ਤਰਜ ‘ਤੇ ਹੀ ਕੀਤੀ ਜਾਵੇ ।

                   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ.ਐਸ.ਆਰ. ਦੇ ਫੰਡਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਨਿਗਰਾਨੀ ਹੇਠ ਲਾਗੂ ਕੀਤਾ ਜਾਵੇ । ਉਹਨਾਂ ਅੱਗੋਂ ਕਿਹਾ ਕਿ ਨਸ਼ੇ ਤੋਂ ਪੀੜਿਤ ਅਤੇ ਮਜਦੂਰੀ ਕਰਦੇ ਵਿਅਕਤੀਆਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਇਸ ਦਲਦਲ ਚੋਂ ਕੱਢਿਆ ਜਾ ਸਕੇ । ਉਹਨਾਂ ਕਿਹਾ ਇਹਨਾਂ ਫੰਡਾਂ ਦੀ ਵਰਤੋਂ ਕੇਵਲ ਪਟਿਆਲਾ ਸ਼ਹਿਰ ਵਿੱਚ ਹੀ ਨਹੀ ਸਗੋਂ ਸਬ-ਡਵੀਜ਼ਨ ਪੱਧਰ ‘ਤੇ ਵੀ ਕੀਤੀ ਜਾਣੀ ਚਾਹੀਦੀ ਹੈ ।

                   ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਸਹਾਇਕ ਕਮਿਸ਼ਨਰ ਰਿਚਾ ਗੋਇਲਅਤੇ ਮੁੱਖ ਮੰਤਰੀ ਫੀਲਡ ਅਫਸਰ ਨਵਜੋਤ ਸ਼ਰਮਾ ਹਾਜਰ ਸਨ । ਇੰਡੀਸਟ੍ਰੀਜ ਅਫਸਰ ਅੰਗਦ ਸਿੰਘ ਸੋਹੀ ਨੇ ਦੱਸਿਆ ਕਿ ਮੀਟਿੰਗ ਵਿੱਚ , ਕਰਤਾਰ ਐਗਰੋ ਇੰਡਸਟ੍ਰੀ , ਪ੍ਰਾਈਵੇਟ ਲਿਮਟਿਡ , ਪ੍ਰੀਤ ਟਰੈਕਟਰ ਪ੍ਰਾਈਵੇਟ ਲਿਮਟਿਡ ਨਾਭਾ , ਡੀ.ਐਸ.ਏ. ਇੰਡਸਟ੍ਰੀਜ਼ ਦੌਲਤਪੁਰ , ਡੀ.ਐਸ.ਜੀ. ਪੇਪਰਜ਼ ਪਟਿਆਲਾ , ਪਾਤੜਾਂ ਫੂਡ ਪ੍ਰਾਈਵੇਟ ਪਾਤੜਾਂ , ਨਾਭਾ ਪਾਵਲ ਲਿਮਿਟਿਡ ਨਲਾਸ ਰਾਜਪੁਰਾ , ਬੰਗ ਇਡੀਆ ਪ੍ਰਾਈਵੇਟ ਲਿਮਟਿਡ ਰਾਜਪੁਰਾ , ਏ.ਬੀ.ਆਈ.ਐਸ. ਐਕਸਪੋਰਟ ਇੰਡੀਆ ਪ੍ਰਾ:ਲਿ: ਰਾਜਪੁਰਾ ,ਜੇ.ਐਸ.ਡਬਲਿਯੂ ਕੋਟਿਡ ਪ੍ਰੋਰਡਕਟਸ ਲਿ: ਰਾਜਪੁਰਾ , ਹਿੰਦੁਸਤਾਨ ਯੂਨੀਲਿਵਰ ਲਿ: ਰਾਜਪੁਰਾ , ਐਨ.ਵੀ. ਡੀਟੇਲਰਜ਼ ਰਾਜਪੁਰਾ , ਅਲੈਂਬਿਕ ਫਾਰਮਾਟੂਕਲਜ਼ ਲਿ:ਰਾਜਪੁਰਾ ,ਟਿਊਬ ਇਨਵੈਸਟਮੈਂਟ ਘਨੌਰ , ਬਾਨੀ ਮਿਲਕ ਪ੍ਰੋਡਿਯੂਸਰ , ਮਿਸ ਬੈਕਟਰਜ਼ ਫੂਡ ਸਪੈਸ਼ਲਟੀਜ਼ ਲਿ:, ਬ੍ਰੀਟਾਨੀਆ ਇੰਡਸਟਰੀਜ਼ ਰਾਜਪੁਰਾ , ਅਲਟਰਾ ਸੀਮੈਂਟ ਰਾਜਪੁਰਾ , ਬੋਡਲ ਕੈਮੀਕਲ ਰਾਜਪੁਰਾ , ਕੈਸਟਰੋਲ ਇੰਡੀਆ ਲਿ: ਰਾਜਪੁਰਾ ਅਤੇ ਮੰਕ ਐਗਰੋਟੈਕ ਪ੍ਰ: ਲਿਮ: ਅਦਾਰਿਆਂ ਨੇ ਭਾਗ ਲਿਆ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments