Home ਦੇਸ਼ ਪੀ.ਐੱਮ ਮੋਦੀ ਅੱਜ ਹਰਿਆਣਾ ਦੌਰੇ ‘ਤੇ … ਰਾਜ ਨੂੰ ਦੇਣਗੇ 7100 ਕਰੋੜ...

ਪੀ.ਐੱਮ ਮੋਦੀ ਅੱਜ ਹਰਿਆਣਾ ਦੌਰੇ ‘ਤੇ … ਰਾਜ ਨੂੰ ਦੇਣਗੇ 7100 ਕਰੋੜ ਦੀ ਸੌਗਾਤ

0

ਹਰਿਆਣਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਹਰਿਆਣਾ ਦੇ ਦੌਰੇ ‘ਤੇ ਹਨ। ਇਸ ਖਾਸ ਮੌਕੇ ‘ਤੇ ਉਹ ਸੂਬੇ ਨੂੰ ਕਰੋੜਾਂ ਰੁਪਏ ਦਾ ਤੋਹਫ਼ਾ ਦੇਣਗੇ। ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹਿਸਾਰ ਪਹੁੰਚਣਗੇ, ਜਿੱਥੇ ਉਹ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਅਯੁੱਧਿਆ ਲਈ ਸਿੱਧੀ ਹਵਾਈ ਸੇਵਾ ਦਾ ਰਸਮੀ ਉਦਘਾਟਨ ਕਰਨਗੇ।

ਹਿਸਾਰ ਹਵਾਈ ਅੱਡਾ ਰਾਜ ਦਾ ਪਹਿਲਾ ਹਵਾਈ ਅੱਡਾ ਹੈ ਜਿੱਥੋਂ ਹੁਣ ਨਿਯਮਤ ਹਵਾਈ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਅਯੁੱਧਿਆ ਤੋਂ ਬਾਅਦ ਜਲਦੀ ਹੀ ਇੱਥੋਂ ਸ਼੍ਰੀਨਗਰ, ਅਹਿਮਦਾਬਾਦ, ਚੰਡੀਗੜ੍ਹ ਅਤੇ ਦਿੱਲੀ ਲਈ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ।

ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ

ਹਿਸਾਰ ਸਮਾਗਮ ਤੋਂ ਬਾਅਦ ਉਹ ਯਮੁਨਾਨਗਰ ਪਹੁੰਚਣਗੇ, ਜਿੱਥੇ ਉਹ ਲਗਭਗ 7,100 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਖੇਤਰ ਵਿੱਚ ਵਿਕਾਸ ਦੀ ਗਤੀ ਤੇਜ਼ ਹੋਵੇਗੀ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਯਮੁਨਾਨਗਰ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ ਹਨ। ਇਸ ਰੈਲੀ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ।

ਪ੍ਰਧਾਨ ਮੰਤਰੀ ਨੇ ਬੀਤੇ ਦਿਨ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਪਣੀ ਯਾਤਰਾ ਦਾ ਵੇਰਵਾ ਸਾਂਝਾ ਕਰਦਿਆਂ ਕਿਹਾ, “ਅੰਬੇਡਕਰ ਜਯੰਤੀ ਹਰਿਆਣਾ ਦੀ ਵਿਕਾਸ ਯਾਤਰਾ ਨੂੰ ਸਮਰਪਿਤ ਦਿਨ ਹੋਵੇਗਾ। ਸਵੇਰੇ ਕਰੀਬ 10.15 ਵਜੇ ਮੈਂ ਹਿਸਾਰ-ਅਯੁੱਧਿਆ ਵਿਚਕਾਰ ਵਪਾਰਕ ਉਡਾਣ ਦਾ ਉਦਘਾਟਨ ਕਰਾਂਗਾ ਅਤੇ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਨੀਂਹ ਪੱਥਰ ਰੱਖਾਂਗਾ। ਦੁਪਹਿਰ ਨੂੰ ਯਮੁਨਾਨਗਰ ਵਿੱਚ ਕਈ ਪ੍ਰੋਜੈਕਟਾਂ ਨਾਲ ਜੁੜਿਆ ਇਕ ਪ੍ਰੋਗਰਾਮ ਵੀ ਹੈ।

ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਕਿਹਾ ਕਿ

ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਰਣਬੀਰ ਗੰਗਵਾ ਨੇ ਵੀ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਸੂਬੇ ਲਈ ਇ ਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਕੋ ਦਿਨ ਦੋ ਵੱਡੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਹਰਿਆਣਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਿਸਾਰ ਹਵਾਈ ਅੱਡੇ ਦਾ ਵਿਕਾਸ ਸੂਬੇ ਲਈ ਇਕ ਨਵੀਂ ਉਡਾਣ ਵਾਂਗ ਹੈ ਜਿਸ ਨਾਲ ਨਾ ਸਿਰਫ ਸਥਾਨਕ ਨਾਗਰਿਕਾਂ ਨੂੰ ਲਾਭ ਹੋਵੇਗਾ ਬਲਕਿ ਪੂਰੇ ਖੇਤਰ ਦੀ ਤਰੱਕੀ ਦਾ ਰਾਹ ਪੱਧਰਾ ਹੋਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version