Home ਪੰਜਾਬ ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਜੈਯੰਤੀ ਮੌਕੇ ਅਸ਼ਾਂਤੀ ਫੈਲਾਉਣ ‘ਤੇ...

ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਜੈਯੰਤੀ ਮੌਕੇ ਅਸ਼ਾਂਤੀ ਫੈਲਾਉਣ ‘ਤੇ ਪੰਨੂੰ ਨੂੰ ਮੂੰਹ ਤੋੜਵਾ ਜਵਾਬ-ਸਿਹਤ ਮੰਤਰੀ

0

ਪਟਿਆਲਾ 8 ਅਪ੍ਰੈਲ

 ਡਾ: ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਜੈਯੰਤੀ ਮੌਕੇ ਪੰਨੂੰ ਵੱਲੋਂ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਦੀ ਨਿੰਦਾ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਨਾਭਾ ਦੇ ਐਮ ਐਲ ਏ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਪੰਨੂੰ ਵਰਗੇ ਕੁੱਝ ਲੋਕ ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਹਨਾਂ ਦੀ ਇਹ ਕੋਸ਼ਿਸ਼ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ।

 ਡਾ: ਬਲਬੀਰ ਸਿੰਘ ਨੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ ਜੈਯੰਤੀ ਬਹੁਤ ਹੀ ਧੂਮਧਾਮ ਨਾਲ ਮਨਾਈ ਜਾਵੇਗੀ । ਉਹਨਾਂ ਕਿ ਬਾਬਾ ਜੀ ਨੇ ਸਮਾਜਵਾਦ , ਬਰਾਬਰਤਾ ਅਤੇ ਭਾਈਵਾਲ ਦਾ ਸੰਦੇਸ਼ ਦਿੱਤਾ ਸੀ ਅਸੀਂ ਉਹਨਾਂ ਦੇ ਰਾਹ ‘ਤੇ ਚੱਲ ਰਹੇ ਹਾਂ । ਉਹਨਾਂ ਅੱਗੋਂ ਕਿਹਾ ਕਿ ਸਾਡੀ  ਭਾਈ ਚਾਰਕ ਸਾਂਝ ਵਿਰੋਧੀਆਂ ਦੇ ਹੌਸਲੇ ਪਸਤ ਕਰ ਦਵੇਗੀ । ਸਿਹਤ ਮੰਤਰੀ ਨੇ  ਕਿਹਾ ਕਿ ਪੰਜਾਬ ਵਿੱਚ ਸਿਖਿਆ ਕ੍ਰਾਂਤੀ , ਸਿਹਤ ਕ੍ਰਾਂਤੀ , ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਲਹਿਰ ਚਲਾਈ ਜਾ ਰਹੀ ਹੈ ਅਤੇ ਇਹ ਤਰੱਕੀ ਪੰਨੂੰ ਵਰਗੇ ਕੁੱਝ ਕੋਝੇ ਲੋਕਾਂ ਤੋਂ ਬਰਦਾਸ਼ਤ ਨਹੀ ਕੀਤੀ ਜਾ ਰਹੀ । ਅਜਿਹੇ ਲੋਕਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਵਿੱਚ ਕਿਸੇ ਨਾਂ ਕਿਸੇ ਤਰ੍ਹਾਂ ਪੰਜਾਬ ਵਿੱਚ ਅਸ਼ਾਤੀ ਫੈਲਾਈ ਜਾਵੇ ਪਰੰਤੂ ਇਹਨਾਂ ਦੀ ਇਹ ਚਾਲ ਕਾਮਯਾਬ ਨਹੀ ਹੋਣ ਦਿੱਤੀ ਜਾਵੇਗੀ ।

 ਉਹਨਾਂ ਕਿਹਾ ਕਿ ਭਾਰਤੀ ਸੰਵੀਧਾਨ  ਦੇ ਨਿਰਮਾਤਾ  ਡਾ: ਭੀਮ ਰਾਓ ਅੰਬੇਡਕਰ ਵਿਦਵਾਨ, ਫਿਲਾਸਫਰ ਅਤੇ ਕਾਨੂੰਨਦਾਨ ਸਨ ਅਤੇ  ਭਾਰਤਵਾਸੀ ਡਾ: ਭੀਮ ਰਾਓ ਅੰਬੇਡਕਰ ਜੀ ਦੇ ਯੋਗਦਾਨ ਲਈ ਹਮੇਸ਼ਾ ਰਿਣੀ ਰਹਿਣਗੇ ।

 ਇਸ ਮੌਕੇ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰ ਮਾਜਰਾ, ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਤੇਜਿੰਦਰ ਮਹਿਤਾ, ਸਟੇਟ ਜਾਇੰਟ ਸਕੱਤਰ ਅਮਰੀਕ ਸਿੰਘ ਬਾਂਗੜ, ਚੇਅਰਮੈਨ ਮਾਰਕਿਟ ਕਮੇਟੀ ਨਾਭਾ ਗੁਰਦੀਪ ਸਿੰਘ ਟਿਵਾਣਾ, ਚੇਅਰਮੈਨ ਮਾਰਕਿਟ ਕਮੇਟੀ ਭਾਦਸੋਂ ਗੁਰਦੀਪ ਸਿੰਘ ਦੀਪਾ ਰਾਮਗੜ੍ਹ ਸ਼ਾਮਲ ਸਨ ।

NO COMMENTS

LEAVE A REPLY

Please enter your comment!
Please enter your name here

Exit mobile version