ਪਟਿਆਲਾ 3 ਮਾਰਚ : ਪਿਛਲੇ ਦਿਨੀਂ ਸਰਕਾਰੀ ਮਿਡਲ ਸਕੂਲ ਚੌਂਹਠ ਵਿਖੇ ਸਕੂਲ ਇੰਚਾਰਜ ਸ੍ਰੀਮਤੀ ਜੁਗਰੀਤ ਕੌਰ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਮੈਗਾ ਪੀ.ਟੀ.ਐਮ. ਅਤੇ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਬੱਚਿਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ। ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਿਦਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ‘ਤੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਹਰ ਸਾਲ ਵਾਂਗ ਤਿਆਰ ਕੀਤਾ ਗਿਆ ਸਲਾਨਾ ਬਾਲ ਮੈਗਜ਼ੀਨ ‘ਸਿਰਜਨਾ’ ਵੀ ਰਲੀਜ਼ ਕੀਤਾ ਗਿਆ। ਸਟੇਜ ਸੰਚਾਲਨ ਦਾ ਕਾਰਜ ਖੁਦ ਬੱਚਿਆਂ ਵੱਲੋਂ ਬਾਖੂਬੀ ਨਿਭਾਇਆ ਗਿਆ। ਪ੍ਰੋਗਰਾਮ ਦੀ ਰੂਪ ਰੇਖਾ ਸ੍ਰੀਮਤੀ ਚਾਰੂ ਮਲਹੋਤਰਾ ਵੱਲੋਂ ਤਿਆਰ ਕੀਤੀ ਗਈ। ਅਵਤਾਰ ਸਿੰਘ ਸਾਇੰਸ ਅਧਿਆਪਕ ਵੱਲੋਂ ਐੱਸ.ਐੱਮ.ਸੀ. ਪੰਚਾਇਤ ਅਤੇ ਮਾਪਿਆਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਲਖਵੀਰ ਸਿੰਘ, ਪੰਜਾਬ ਅਧਿਆਪਕ ਨੇ ਪ੍ਰੋਗ੍ਰਾਮ ਦਾ ਨਿਯੰਤਰਣ ਕੀਤਾ। ਅਖੀਰ ਤੇ ਸਕੂਲ ਇੰਚਾਰਜ ਸ੍ਰੀਮਤੀ ਜੁਗਰੀਤ ਕੌਰ ਵੱਲੋਂ ਵਿਦਿਆਰਥੀਆਂ ਦੀਆਂ ਸਮੂਹਿਕ ਪ੍ਰਾਪਤੀਆਂ ਅਤੇ ਸਕੂਲ ਦੀ ਕਾਰਗੁਜਾਰੀ ਦਾ ਜ਼ਿਕਰ ਕਰਦਿਆਂ ਸਕੂਲ ਵਿਚ ਪਹਿਲਾਂ ਪੜ੍ਹ ਕੇ ਗਏ ਵਿਸ਼ੇਸ਼ ਵਿਦਿਆਰਥੀਆਂ ਦਾ ਜ਼ਿਕਰ ਕੀਤਾ।
ਇੰਚਾਰਜ ਜੁਗਰੀਤ ਕੌਰ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਹਮੇਸ਼ਾ ਅੱਗੇ ਵੱਧਣ ਅਤੇ ਮਿਹਨਤ ਕਰਨ ਲਈ ਪ੍ਰੇਰਿਆ। ਸਲਾਨਾ ਸਮਾਗਮ ਦੇ ਨਾਲ^ਨਾਲ ਇਹ ਸਮਾਗਮ ਇੱਕ ਮੈਗਾ ਪੀ.ਟੀ.ਐਮ. ਵੀ ਸੀ। ਜਿਸ ਵਿਚ ਮਾਪਿਆਂ ਵੱਲੋਂ ਅਧਿਆਪਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਸਤਕਾਰਿਤ ਐੱਸ.ਐਮ.ਸੀ. ਮੈਂਬਰਜ਼, ਪੰਚਾਇਤ ਅਤੇ ਮਾਪਿਆਂ ਲਈ ਚਾਹ^ਪਾਣੀ ਦਾ ਵਿਸ਼ੇਸ਼ ਤੌਰ ‘ਤੇ ਪ੍ਰਬੰਧ ਵੀ ਕੀਤਾ ਗਿਆ ਸੀ।
ਫੋਟੋ – ਮੈਗਾ ਪੀ.ਟੀ.ਐਮ. ਅਤੇ ਸਲਾਨਾ ਸਮਾਗਮ ਦੇ ਆਯੋਜਨ ਮੌਕੇ ਸਕੂਲ ਸਟਾਫ ਅਤੇ ਮਾਪੇ