Homeਹੈਲਥਪਪੀਤੇ ਦੇ ਪੱਤੇ ਸਰੀਰ ਲਈ ਹਨ ਵਰਦਾਨ : ਇਸ ਨੂੰ ਖਾਣ ਦੇ...

ਪਪੀਤੇ ਦੇ ਪੱਤੇ ਸਰੀਰ ਲਈ ਹਨ ਵਰਦਾਨ : ਇਸ ਨੂੰ ਖਾਣ ਦੇ ਫਾਇਦੇ

ਖਾਣ-ਪੀਣ ਵਿਚ ਅਕਸਰ ਹੀ ਫਲਾਂ ਨੂੰ ਸ਼ਾਮਲ ਕਰਨ ਲਈ ਕਿਹਾ ਜਾਂਦਾ ਹੈ। ਪਪੀਤਾ ਵੀ ਇਕ ਅਜਿਹਾ ਹੀ ਫਲ ਹੈ ਜੋ ਸਿਹਤ ਨੂੰ ਇਕ ਨਹੀਂ ਸਗੋਂ ਕਈ ਫਾਇਦੇ ਦਿੰਦਾ ਹੈ ਪਰ ਸਿਹਤ ਨੂੰ ਸਿਰਫ ਪਪੀਤਾ ਖਾਣ ‘ਤੇ ਹੀ ਫਾਇਦਾ ਨਹੀਂ ਮਿਲਦਾ ਸਗੋਂ ਇਸ ਦੇ ਪੱਤੇ ਵੀ ਸਿਹਤ ‘ਤੇ ਕਮਾਲ ਦਾ ਅਸਰ ਦਿਖਾਉਂਦੇ ਹਨ। ਪਪੀਤੇ ਦੇ ਪੱਤਿਆਂ ਵਿਚ ਵਿਟਾਮਿਨ ਸੀ ਤੇ ਫੇਨਾਲਿਕ ਕੰਪਾਊਂਡਸ ਹੁੰਦੇ ਹਨ ਜੋ ਫ੍ਰੀ ਰੈਡੀਕਲਸ ਨੂੰ ਦੂਰ ਕਰਦੇ ਹਨ ਤੇ ਇੰਫਲੇਮੇਸ਼ਨ ਨੂੰ ਘੱਟ ਕਰਦੇ ਹਨ। ਇਨ੍ਹਾਂ ਪੱਤਿਆਂ ਦੇ ਸੇਵਨ ਨਾਲ ਡਾਇਬਟੀਜ਼ ਦੇ ਮਰੀਜ਼ਾਂ ਨੂੰ ਵੀ ਫਾਇਦਾ ਮਿਲ ਸਕਦਾ ਹੈ।

ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਮਿਲਦਾ ਹੈ ਛੁਟਕਾਰਾ
ਪਪੀਤੇ ਦੇ ਪੱਤੇ ਪਾਵਰਫੁੱਲ ਐਂਟੀ ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਪੱਤਿਆਂ ਵਿਚ ਵਿਟਾਮਿਨ ਸੀ, ਵਿਟਾਮਿਨ ਡੀ ਤੇ ਤਰ੍ਹਾਂ-ਤਰ੍ਹਾਂ ਦੇ ਫਲੇਵੇਨਾਇਡਸ ਪਾਏ ਜਾਂਦੇ ਹਨ ਜੋ ਸਰੀਰ ਦੇ ਆਕਸੀਡੇਟਿਵ ਸਟ੍ਰੈਸ ਨੂੰ ਦੂਰ ਕਰਦੇ ਹਨ ਤੇ ਸਰੀਰ ਨੂੰ ਸੈਲੂਲਰ ਡੈਮੇਜ ਤੋਂ ਬਚਾਉਂਦੇ ਹਨ। ਪਪੀਤੇ ਦੇ ਪੱਤਿਆਂ ਦਾ ਪਾਣੀ ਪੀਤਾ ਜਾਵੇ ਤਾਂ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡੀਕਲਸ ਦੂਰ ਰਹਿੰਦੇ ਹਨ। ਇਸ ਨਾਲ ਦਿਲ ਦੀ ਸਿਹਤ ਨੂੰ ਵੀ ਫਾਇਦਾ ਮਿਲਦਾ ਹੈ ਤੇ ਸਰੀਰ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸਬੰਧੀ ਦਿੱਕਤਾਂ ਦਾ ਸ਼ਿਕਾਰ ਨਹੀਂ ਹੁੰਦਾ। 

ਪਾਚਣ ਨੂੰ ਮਿਲਦੇ ਹਨ ਫਾਇਦੇ
ਪਪੀਤੇ ਦੇ ਪੱਤੇ ਪੇਟ ਦੀ ਸਿਹਤ ਲਈ ਵੀ ਚੰਗੇ ਹੁੰਦੇ ਹਨ ਤੇ ਇਨ੍ਹਾਂ ਪੱਤਿਆਂ ਦੇ ਸੇਵਨ ਤੋਂ ਪਾਚਣ ਤੰਤਰ ਨੂੰ ਵੀ ਫਾਇਦੇ ਮਿਲਦੇ ਹਨ। ਪਪੀਤੇ ਦੇ ਪੱਤਿਆਂ ਨਾਲ ਡਾਇਜੈਸਟਿਵ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਕਬਜ਼, ਪੇਟ ਫੁੱਲ, ਇਰੀਟੇਬਲ ਡਾਇਜੇਸਟਿਵ ਸਿੰਡ੍ਰੋਮ ਤੇ ਪੇਟ ਵਿਚ ਇੰਫਲੇਮੇਸ਼ਨ ਦੀ ਦਿੱਕਤ ਤੋਂ ਵੀ ਛੁਟਕਾਰਾ ਮਿਲਦਾ ਹੈ। 

ਸ਼ੂਗਰ ਵਿਚ ਵੀ ਹੈ ਮਦਦਗਾਰ
ਸ਼ੂਗਰ ਦੇ ਮਰੀਜ਼ਾਂ ਨੂੰ ਵੀ ਪਪੀਤੇ ਦੇ ਪੱਤਿਆਂ ਦੇ ਸੇਵਨ ਨਾਲ ਫਾਇਦਾ ਮਿਲ ਸਕਦਾ ਹੈ। ਪਪੀਤੇ ਦੇ ਪੱਤੇ ਬਲੱਡ ਸ਼ੂਗਰ ਰੈਗੂਲੇਟ ਕਰਨ ਵਿਚ ਅਸਰਦਾਰ ਹੁੰਦੇ ਹਨ ਤੇ ਇਨ੍ਹਾਂ ਨਾਲ ਇੰਸੁਲਿਨ ਸੈਂਸਿਟਿਵਿਟੀ ਬਹੇਤਰ ਹੁੰਦੀ ਹੈ।ਇਸ ਕਾਰਨ ਪਪੀਤੇ ਦੇ ਪੱਤਿਆਂ ਦੇ ਸੇਵਨ ਨਾਲ ਡਾਇਬਟੀਜ਼ ਮੈਨੇਜਮੈਂਟ ਵਿਚ ਮਦਦ ਮਿਲਦੀ ਹੈ। ਜੇਕਰ ਰੈਗੂਲਰ ਪਪੀਤੇ ਦੇ ਪੱਤਿਆਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਬਲੱਡ ਸ਼ੂਗਰ ਸਪਾਈਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। 

ਚਮੜੀ ਤੇ ਵਾਲਾਂ ਲਈ ਵੀ ਹਨ ਚੰਗੇ
ਪਪੀਤੇ ਦੇ ਪੱਤਿਆਂ ਦੇ ਫਾਇਦੇ ਸਰੀਰ ਨੂੰ ਅੰਦਰੂਨੀ ਤੌਰ ਤੋਂ ਨਹੀਂ ਮਿਲਦੇ ਸਗੋਂ ਇਨ੍ਹਾਂ ਪੱਤਿਆਂ ਦੇ ਫਾਇਦੇ ਵਾਲਾਂ ਤੇ ਸਕਿਨ ‘ਤੇ ਵੀ ਨਜ਼ਰ ਆਉਂਦੇ ਹਨ। ਪਪੀਤੇ ਦੇ ਪੱਤਿਆਂ ਵਿਚ ਮੌਜੂਦ ਵਿਟਾਮਿਨ ਸਕਿਨ ਦੇ ਡੈਮੇਜ ਨੂੰ ਘੱਟ ਕਰਦੇ ਹਨ। ਕੋਲਾਜਨ ਦੇ ਪ੍ਰੋਡਕਸ਼ਨ ਨੂੰ ਵਧਾਉਣ ਦਾ ਕੰਮ ਕਰਦੇ ਹਨ ਤੇ ਝੁਰੜੀਆਂ ਨੂੰ ਘੱਟ ਕਰਨ ਵਿਚ ਅਸਰਦਾਰ ਹੁੰਦੇ ਹਨ। ਇਨ੍ਹਾਂ ਨਾਲ ਸਕਿਨ ਦੀਆਂ ਦਿੱਕਤਾਂ ਦੂਰ ਰਹਿੰਦੀਆਂ ਹਨ ਤੇ ਵਾਲਾਂ ਲਈ ਵੀ ਪਪੀਤੇ ਦੇ ਪੱਤੇ ਚੰਗੇ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਵਾਲਾਂ ਨੂੰ ਕੈਲਸ਼ੀਅਮ, ਆਇਰਨ ਤੇ ਜਿੰਕ ਵਰਗੇ ਤੱਤ ਮਿਲਦੇ ਹਨ ਜੋ ਵਾਲਾਂ ਲਈ ਫਾਇਦੇਮੰਦ ਹਨ। ਪਪੀਤੇ ਦੇ ਪੱਤਿਆਂ ਨਾਲ ਸਕੈਲਪ ਨੂੰ ਖਾਸ ਤੌਰ ਤੋਂ ਫਾਇਦਾ ਮਿਲਦਾ ਹੈ ਤੇ ਡੈਂਡ੍ਰਫ ਦੀ ਦਿੱਕਤ ਦੂਰ ਹੁੰਦੀ ਹੈ। ਇਸ ਨਾਲ ਸਕੈਲਪ ‘ਤੇ ਖਾਰਿਸ਼ ਵੀ ਨਹੀਂ ਹੁੰਦੀ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments