ਪਟਿਆਲਾ 29 ਮਾਰਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਮਗਰੋਂ ਆਪ ਆਗੂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮਿਲ ਕੇ 2022 ਵਿੱਚ ਮੈਨੀਫੇਸਟੋ ਵਿੱਚ ਪੇਸ਼ ਕੀਤੇ ਵਾਅਦੇ ਇੱਕ ਇੱਕ ਕਰ ਕੇ ਪੂਰਾ ਕਰ ਰਹੀ ਹੈ। ਇਹ ਪ੍ਰਗਟਾਵਾ ਆਪ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਪ੍ਰੀਤੀ ਯਾਦਵ ਅਤੇ ਏ ਡੀ ਸੀ ਈਸ਼ਾ ਸਿੰਗਾਲ ਨਾਲ ਪਟਿਆਲਾ ਜਿਲ੍ਹੇ ਦੇ ਕਈ ਜਰੂਰੀ ਮੁੱਦਿਆ ਅਤੇ ਵਿਕਾਸ ਕਾਰਜਾਂ ਸੰਬੰਧੀ ਅਹਿਮ ਮੁਲਾਕਾਤ ਕਰਨ ਮਗਰੋਂ ਕੀਤਾ।
ਇਸ ਮੌਕੇ ਆਮ ਆਦਮੀ ਪਾਰਟੀ ਆਗੂਆ ਵਿੱਚ ਜਿਲ੍ਹਾਂ ਪ੍ਰਧਾਨ ਤੇਜਿੰਦਰ ਮਹਿਤਾ, ਪਟਿਆਲਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰ ਮਾਜਰਾ, ਮੁਖਤਿਆਰ ਸਿੰਘ ਗਿੱਲ ਜਿਲ੍ਹਾਂ ਖਜਾਨਚੀ ਆਮ ਆਦਮੀ ਪਾਰਟੀ, ਬੱਚਿਤਰ ਸਿੰਘ ਜਿਲ੍ਹਾਂ ਆਫਿਸ ਇੰਚਾਰਜ, ਅੰਗਰੇਜ਼ ਸਿੰਘ ਜਿਲ੍ਹਾ ਈਵੈਂਟ ਇੰਚਾਰਜ ਅਤੇ ਮੈਂਬਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਅਮਿਤ ਵਿੱਕੀ ਜਿਲ੍ਹਾਂ ਸ਼ੋਸ਼ਲ ਮੀਡੀਆ ਇੰਚਾਰਜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਗੱਲਬਾਤ ਦੌਰਾਨ ਸੀਨੀਅਰ ਆਪ ਆਗੂ ਤੇਜਿੰਦਰ ਮਹਿਤਾ ਅਤੇ ਮੇਘਚੰਦ ਸ਼ੇਰ ਮਾਜਰਾ ਨੇ ਸਾਂਝੇ ਤੋਰ ਤੇ ਦੱਸਿਆ ਕਿ ਕਮਿਸ਼ਨਰ ਸਾਹਿਬ ਨਾਲ ਸ਼ਹਿਰ ਵਿੱਚਲੀ ਡਿਵਲਪਮੈਂਟ ਜਲਦ ਕਰਵਾਉਣ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਲਈ ਹਰ ਹੀਲੇ ਵਰਤਣ ਬਾਰੇ ਚਰਚਾ ਹੋਈ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕੂੜੇ ਦਾ ਵੱਡੇ ਡੰਪ ਨੂੰ ਜਲਦ ਖਾਦ ਬਨਾਉਣਾ, ਸਾਰੇ ਸ਼ਹਿਰ ਵਿੱਚੋਂ ਕੂੜਾ ਖਤਮ ਕਰਨ ਦਾ ਪੁਖਤਾ ਹੱਲ, ਆਵਾਰਾ ਜਾਨਵਰਾਂ ਲਈ ਸ਼ੈਲਟਰ, ਆਵਾਰਾ ਕੁੱਤਿਆਂ ਦੀ ਨਸਬੰਧੀ ਅਤੇ ਸ਼ੈਲਟਰ ਦਾ ਪ੍ਰਬੰਧ, ਭਿਖਾਰੀ ਮੁਕਤ ਪਟਿਆਲਾ, 15 ਅਗਸਤ ਮੌਕੇ ਨਵੇਂ ਇਮਾਨਦਾਰ ਸਰਕਾਰੀ ਤੇ ਗੈਰ ਸਰਕਾਰੀ ਵਰਕਰਾਂ ਅਤੇ ਸੰਸਥਾਵਾਂ ਦਾ ਸਨਮਾਨ, ਪੀਣ ਵਾਲੇ ਪਾਣੀ ਦੀ ਅਤੇ ਸੀਵਰੇਜ਼ ਆਦਿ ਦੀ ਸਮੱਸਿਆਂ ਦਾ ਪੁਖਤਾ ਪ੍ਰਬੰਧ, ਨਸ਼ਾ ਮੁਕਤ ਪੰਜਾਬ ਬਨਾਉਣ ਲਈ ਸਾਕੇਤ ਜਾਂ ਹੋਰ ਸੈਂਟਰਾ ਦੀ ਅੱਪਡੇਸ਼ਨ ਅਤੇ ਵੱਧ ਬੈੱਡਾ ਦਾ ਪ੍ਰਬੰਧ, ਨੌਜਵਾਨਾਂ ਲਈ ਨੋਕਰੀ ਦਾ ਪ੍ਰਬੰਧ ਕਰਨ ਲਈ ਸਰਕਾਰੀ ਪੱਧਰ ਤੋਂ ਇਲਾਵਾ ਪ੍ਰਾਈਵੇਟ ਇੰਡਸਟਰੀਆਂ ਨਾਲ ਰਾਬਤਾ ਕਾਇਮ ਕਰਨਾ ਆਦਿ ਬਾਰੇ ਵਿਸ਼ੇਸ਼ ਗੱਲਬਾਤ ਹੋਈ। ਜਿਸ ਮਗਰੋਂ ਕੁਝ ਕੰਮਾਂ ਨੂੰ ਮੌਕੇ ਤੇ ਕਮਿਸ਼ਨਰ ਸਾਹਿਬ ਨੇ ਪ੍ਰਵਾਨਗੀ ਦਿੱਤੀ ਅਤੇ ਬਾਕੀ ਰਹਿੰਦੇ ਕੰਮਾਂ ਤੇ ਜਲਦ ਫਾਈਲ ਬਣਾ ਕੇ ਸਮਾਂਬੱਧ ਕੰਮ ਕਰਨ ਦੇ ਆਦੇਸ਼ ਦਿੱਤੇ।
ਫੋਟੋ – ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਅਤੇ ਆਪ ਆਗੂ