ਸਿੱਖਿਆ ਬੋਰਡ ਦਸਵੀਂ ਦੇ ਸੋਸ਼ਲ ਸਾਇੰਸ ਵਿਸ਼ੇ ‘ਚ ਗਰੇਸ ਨੰਬਰ ਦੇਵੇ : ਡਾ. ਗਗਨਪ੍ਰੀਤ ਕੌਰ
ਪਟਿਆਲਾ, 24 ਮਾਰਚ ( )-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਦਿਨੀਂ ਦਸਵੀਂ ਜਮਾਤ ਦਾ ਸੋਸ਼ਲ ਸਾਇੰਸ ਦਾ ਪੇਪਰ ਲਿਆ ਗਿਆ । ਇਹ ਪੇਪਰ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਬੌਧਿਕ ਪੱਧਰ ਤੋਂ ਕਾਫ਼ੀ ਉੱਪਰ ਸੀ ।
ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਸਵੀਂ ਜਮਾਤ ਦੇ ਸੋਸ਼ਲ ਸਾਇੰਸ ਦੇ ਵਿਸ਼ੇ ਵਿੱਚ ਸਿੱਖਿਆ ਵਿਭਾਗ ਵਲੋਂ ਜੋ ਸਰਲ ਸਮੱਗਰੀ ਪੇਪਰਾਂ ਲਈ ਤਿਆਰ ਕੀਤੀ ਗਈ ਸੀ, ਉਸ ਵਿਚ ਪੇਪਰ ਸੈੱਟ ਕਰਨ ਵਾਲਿਆਂ ਨੇ ਬੱਚਿਆਂ ਦੇ ਬੌਧਿਕ ਪੱਧਰ ਨੂੰ ਦਰਕਿਨਾਰ ਕੀਤਾ ਹੈ। ਪੇਪਰ ਵਿਚ ਬਹੁਤ ਸਾਰੇ ਪ੍ਰਸ਼ਨ ਇਹੋ ਜਿਹੇ ਪਾਏ ਗਏ ਸਨ, ਜੋ ਕਿਤਾਬ ਵਿਚ ਨਹੀਂ ਹਨ।
ਉਨ੍ਹਾਂ ਵਲੋਂ ਵਿਸ਼ੇਸ਼ ਤੌਰ ਤੇ ਮੰਗ ਕੀਤੀ ਗਈ ਕਿ ਇਸ ਦੇ ਮੁਲਾਂਕਣ ਸਮੇਂ ਪ੍ਰੀਖਿਆਰਥੀਆਂ ਨੂੰ ਘੱਟੋ-ਘੱਟ 10 ਨੰਬਰ ਦੀ ਗ੍ਰੇਸ ਦਿੱਤੀ ਜਾਵੇ।
ਇਸ ਮੌਕੇ ਡਾ ਗਗਨਪ੍ਰੀਤ ਤੋਂ ਇਲਾਵਾ ਸਕੂਲ ਅਧਿਆਪਕ ਮਿਸਟ੍ਰੱਸ ਗੁਰਵਿੰਦਰ ਕੌਰ , ਹਰਜੋਤ ਕੌਰ ਅਤੇ ਵਿਦਿਆਰਥੀ ਏਕਸਪਰੀਤ,ਜਸਨੂਰ ਕੌਰ,ਹਰਸ਼ ਗੋਇਲ, ਪ੍ਰੀਤੀ, ਕੀਰਤੀ ਅਤੇ ਮਨਦੀਪ ਸਿੰਘ ਆਦਿ ਹਾਜ਼ਰ ਸਨ।