ਪਟਿਆਲਾ 22 ਮਾਰਚ ,ਅੱਜ ਫਰੈਂਡਸ ਆਫ ਇਨਵਾਇਰਮੈਂਟ ਪਾਰਕ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਸੁਖਦੇਵ ਸਿੰਘ ਵਿਰਕ ਸਾਬਕਾ ਰਿਟਾਇਰਡ ਐਸਪੀ ਦੀ ਦੋ ਸਾਲਾਂ ਦੀ ਮੁਨਿਆਦ ਪੂਰੀ ਹੋਣ ਉਪਰੰਤ ਨਵੀਂ ਚੋਣ ਕਰਵਾਈ ਗਈ, ਤੇਜਾ ਸਿੰਘ ਪਾਰਕ ਮੈਂਬਰ ਵੱਲੋਂ ਸਰਦਾਰ ਜਸਵਿੰਦਰ ਸਿੰਘ ਟਿਵਾਣਾ ਡੀਐਸਪੀ ਦਾ ਨਾਮ ਪ੍ਰਪੋਜ ਕੀਤਾ, ਸਾਰੇ ਹੀ ਮੈਂਬਰਾਂ ਨੇ ਹੱਥ ਖੜੇ ਕਰਕੇ ਨਵੇਂ ਪ੍ਰਧਾਨ ਲਈ ਮਨਜ਼ੂਰੀ ਦੇ ਦਿੱਤੀ, ਜਸਵਿੰਦਰ ਸਿੰਘ ਟਿਵਾਣਾ ਬਹੁਤ ਮਿਹਨਤੀ ਅਤੇ ਇਮਾਨਦਾਰ ਇਨਸਾਨ ਹਨ ,ਜੋ ਕਿ ਪਾਰਕ ਗਤੀਵਿਧੀਆਂ ਨਾਲ ਪਹਿਲਾਂ ਹੀ ਜੁੜੇ ਹੋਏ ਹਨ ,ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਟਵਾਣਾ ਨੂੰ ਆਪਣੀ ਨਵੀਂ ਕੋਰ ਕਮੇਟੀ ਦੀ ਚੋਣ ਦੇ ਵੀ ਅਖਤਿਆਰ ਦਿੱਤੇ ਹਨ, ਟਿਵਾਣਾ ਨੇ ਉਨਾਂ ਨੂੰ ਪ੍ਰਧਾਨ ਚੁਣਨ ਲਈ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਤਨ ਤਨਦੇਹੀ ਨਾਲ ਪਾਰਕ ਦੇ ਵਿਕਾਸ ਲਈ ਕੰਮ ਕਰਨਗੇ , ਉਹਨਾਂ ਨੇ ਦੱਸਿਆ ਕਿ ਇਹ ਪਾਰਕ ਪਟਿਆਲਾ ਜਿਲ੍ਹੇ ਵਿੱਚ ਸਭ ਪਾਰਕਾਂ ਤੋਂ ਵੱਡਾ ਪਾਰਕ ਹੈ ਜੋ ਕਿ ਦੋ ਕਿਲੋਮੀਟਰ ਲੰਬਾ ਅਤੇ ਸੁੰਦਰ ਪਾਰਕ ਹੈ, ਜੋ ਕਿ ਸੈਂਕੜਿਆਂ ਹੀ ਪਟਿਆਲਾ ਨਿਵਾਸੀਆਂ ਨੂੰ ਸ਼ੁੱਧ ਹਵਾ ਅਤੇ ਸਿਹਤ ਪ੍ਰਦਾਨ ਕਰ ਰਿਹਾ, ਪਾਰਕ ਦੇ ਫਾਊਂਡਰ ਪ੍ਰਧਾਨ ਡਾਕਟਰ ਬਲਬੀਰ ਸਿੰਘ ਜੋ ਕਿ ਇਸ ਸਮੇਂ ਸਿਹਤ ਮੰਤਰੀ ਪੰਜਾਬ ਹਨ ਵੱਲੋਂ ਸਵੇਰੇ ਯੋਗਾ ਅਭਿਆਸ ਦਾ ਵੇ ਪ੍ਰਬੰਧ ਕੀਤਾ ਗਿਆ ਹੈ ਜਿਸ ਦਾ ਪਾਰਕ ਮੈਂਬਰ ਲਾਭ ਉਠਾ ਰਹੇ ਹਨ, ਚੋਣ ਮੌਕੇ ਬਹੂ ਗਿਣਤੀ ਵਿੱਚ ਪਾਰਕ ਮੈਂਬਰ ਅਤੇ ਸਾਬਕਾ ਪਾਰਕ ਅਹਦੇਦਾਰ ਮੌਜੂਦ ਸਨ, ਜਿਨਾਂ ਵਿੱਚ ਜਸਪਾਲ ਸਿੰਘ ਢਿੱਲੋ, ਗੁਰਦੀਪ ਸਿੰਘ ਸਾਬਕਾ ਏਆਈ ਜੀ ,ਜਸਵੰਤ ਸਿੰਘ ਟਿਵਾਣਾ ,ਰਘਬੀਰ ਸਿੰਘ ਢਿੱਲੋ, ਰਣਧੀਰ ਸਿੰਘ ਨਲੀਨਾ ,ਇੰਦਰਜੀਤ ਸਿੰਘ ਨਾਗਪਾਲ ,ਸਾਬਕਾ ਐਸਪੀ ਮਨਜੀਤ ਸਿੰਘ ਬਰਾੜ ,ਅਵਤਾਰ ਸਿੰਘ ਲੰਗ , ਡਾਕਟਰ ਅਨਿਲ ਗਰਗ ,ਅਮਰਜੀਤ ਸਿੰਘ ਸੋਨੂ ਚੌਹਾਨ, ਐਡਵੋਕੇਟ ਬਲਬੀਰ ਸਿੰਘ ਬਿਲਿੰਗ, ਐਚ ਪੀ ਐਸ ਵਾਲੀਆ, ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਜਸਬੀਰ ਸਿੰਘ ਗਾਂਧੀ, ਅਮਰਬੀਰ ਸਿੰਘ ਵਾਲੀਆ ,ਗੱਜਨ ਸਿੰਘ ,ਦਿਲਬਾਗ ਸਿੰਘ, ਪ੍ਰਕਾਸ਼ ਸਿੰਘ ,ਰਮਜਾਨ ਢਿੱਲੋਂ, ਤੇਜਪਾਲ ਸਿੰਘ ਵਿਨਾਇਕ, ਕਰਤਾਰ ਸਿੰਘ ਸੰਧੂ ,ਵਿਨੋਦ ਅਗਰਵਾਲ, ਧਨਵੰਤ ਰਾਏ ਸੀਏ ,ਸੁਖਵਿੰਦਰ ਸਿੰਘ ,ਚਰਨਜੀਤ ਸਿੰਘ ਖੁਰਾਨਾ ਰੋਜੀ, ਮੋਹਨ ਸਿੰਘ ਪਟਵਾਰੀ ,ਮਹਿੰਦਰ ਸਿੰਘ ਖਰੋੜ, ਹਰਜਿੰਦਰ ਸਿੰਘ ਜਰਮਨ, ਅਮਰਨਾਥ ਸਿੰਗਲਾ ਅਤੇ ਨਰਿੰਦਰ ਸਿੰਘ ਥਿੰਡ ਆਦਿ ਹਾਜ਼ਰ ਸਨ।