ਜਖ਼ਮੀ ਗਊ ਵੰਸ਼ ਦੇ ਨਾਲ-ਨਾਲ ਕੁੱਤੇ, ਬਾਂਦਰ, ਬਿੱਲੀਆਂ ਦਾ ਵੀ ਚੈਕ ਅੱਪ ਕੀਤਾ ਗਿਆ
ਪਟਿਆਲਾ
ਪਸ਼ੂ ਪਾਲਣ ਵਿਭਾਗ, ਪਟਿਆਲਾ ਨੇ ਗੁਰਬਕਸ਼ ਨਿਸ਼ਕਾਮ ਸੇਵਾ ਸੋਸਾਇਟੀ ਦੀ ਗਊਸ਼ਾਲਾ (ਪਟਿਆਲਾ) ਵਿਖੇ ਗਊ ਭਲਾਈ ਕੈਂਪ ਲਗਾਇਆ।ਇਹ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਡਾ. ਸੋਨਿੰਦਰ ਕੌਰ ਨੇ ਕਿਹਾ ਕਿ ਬੇਜ਼ੁਬਾਨਾਂ ਦੀ ਸੇਵਾ ਹੀ ਉੱਤਮ ਸੇਵਾ ਹੈ, ਜਿਸ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਸ਼ਰਨਜੀਤ ਬੇਦੀ ਦੀ ਅਗਵਾਈ ਹੇਠ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਡਿਪਟੀ ਡਾਇਰੈਕਟਰ ਪਟਿਆਲਾ ਡਾ. ਗੁਰਦਰਸ਼ਨ ਸਿੰਘ ਦੀ ਮੌਜੂਦਗੀ ਵਿੱਚ ਇਸ ਕੈਂਪ ਦੌਰਾਨ ਪੰਜਾਬ ਗਊ ਸੇਵਾ ਕਮਿਸ਼ਨ ਵਲੋਂ ਪ੍ਰਾਪਤ ਦਵਾਈਆਂ ਗਊਸ਼ਾਲਾ ਨੂੰ ਮੁਫ਼ਤ ਦਿੱਤੀਆਂ ਗਈਆਂ।
ਕੈਂਪ ਵਿੱਚ ਡਿਊਟੀ ਨਿਭਾਉਂਦੇ ਹੋਏ ਵੀ.ਓ. ਡਕਾਲਾ ਡਾ. ਜਸਵਿੰਦਰ ਸਿੰਘ, ਵੀ.ਓ. ਸੁਲਤਾਨਪੁਰ ਡਾ. ਨਵਪ੍ਰੀਤ ਕੌਰ ਅਤੇ ਵੀ.ਓ. ਨੰਦਪੁਰ ਕੇਸ਼ੋ ਡਾ. ਪ੍ਰਦੀਪ ਕੌਰ ਭੰਗੂ ਨੇ ਬਿਮਾਰ ਪਸ਼ੂਆਂ ਦਾ ਇਲਾਜ ਕੀਤਾ ਅਤੇ ਗਊਸ਼ਾਲਾ ਵਿਖੇ ਮੌਜੂਦ ਜਖ਼ਮੀ ਗਊ ਵੰਸ਼ ਦੇ ਨਾਲ-ਨਾਲ ਕੁੱਤੇ, ਬਾਂਦਰ, ਬਿੱਲੀਆਂ ਦਾ ਵੀ ਚੈਕ ਅੱਪ ਕੀਤਾ।ਵੈਟਨਰੀ ਇੰਸਪੈਕਟਰ ਸ਼ਮਿੰਦਰ ਸਿੰਘ, ਵੀ.ਆਈ ਅਮਨਦੀਪ ਸਿੰਘ, ਵੀ.ਪੀ. ਕੁਲਵਿੰਦਰ ਸਿੰਘ ਅਤੇ ਦਰਜਾ ਚਾਰ ਕਰਮਚਾਰੀ ਇੰਦਰਪਾਲ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ ਤੇ ਗੁਰਵਿੰਦਰ ਸਿੰਘ ਨੇ ਕੈਂਪ ਨੂੰ ਕਾਮਯਾਬ ਕਰਨ ਲਈ ਡਿਊਟੀ ਬਖ਼ੂਬੀ ਨਿਭਾਈ।
ਇਸ ਮੌਕੇ ਗਊਸ਼ਾਲਾ ਦੇ ਮੁਖੀ ਬ੍ਰਹਮਦੀਪ ਸਿੰਘ, ਇੰਚਾਰਜ ਗਊਸ਼ਾਲਾ ਰਕਸ਼ਾ ਦਲ ਪਟਿਆਲਾ ਵਿਕਾਸ ਕੰਬੋਜ਼ ਸਮੇਤ ਦਿਨ ਰਾਤ ਗਊਵੰਸ਼ ਅਤੇ ਹੋਰ ਜਖ਼ਮੀ ਜੀਵਾਂ ਦੀ ਸੇਵਾ ਕਰਨ ਵਾਲੇ ਗਊਸ਼ਾਲਾ ਸਮਤੀ ਪੰਜਾਬ ਦੇ ਪ੍ਰਧਾਨ ਦੀਪਕ ਵਧਵਾ ਅਤੇ ਹੋਰ ਸੇਵਕ ਵੀ ਮੌਜੂਦ ਸਨ।