Home ਪੰਜਾਬ 8 ਮਾਰਚ ਨੂੰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

8 ਮਾਰਚ ਨੂੰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

0

ਪਟਿਆਲਾ 8 ਮਾਰਚ

 ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਅਤੇ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ: 2 ਦੀ ਅਗਵਾਈ ਹੇਠ 8 ਮਾਰਚ ਨੂੰ ਰਾਸ਼ਟਰੀ ਮਹਿਲਾ ਦਿਵਸ ਪਿੰਡ ਮਵੀ ਸੱਪਾ ਬਲਾਕ ਪਟਿਆਲਾ ਵਿਖੇ ਮਨਾਇਆ ਗਿਆ । ਇਸ ਮੌਕੇ ਸੀ.ਡੀ.ਪੀ.ਓ ਵਿਭਾਗ ਵੱਲੋਂ ਸੁਪਰਵਾਈਜ਼ਰ ਸਨੌਰ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਆਂਗਨਵਾੜੀ ਵਰਕਰ ਅਤੇ ਸਿਹਤ ਵਿਭਾਗ ਦੇ ਸੀ.ਐਚ ਓ , ਆਸ਼ਾ ਵਰਕਰ, ਸਰਪ਼ੰਚ, ਅਤੇ ਪੰਚ ਸ਼ਾਮਲ ਹੋਏ । ਇਹ ਸਮਾਗਮ ਆਂਗਨਵਾੜੀ ਸੈਂਟਰ ਵਿੱਚ ਕਰਵਾਇਆ ਗਿਆ ਜਿਸ ਵਿੱਚ ਮਹਿਲਾ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਦੇ ਨਾਲ ਹੀ ਪੈਦਲ ਦੌੜ ਵੀ ਕਰਵਾਈ ਗਈ ਅਤੇ ਮਹਿਲਾਵਾਂ ਨੂੰ ਮਾਹਵਾਰੀ ਦੀ ਸਫਾਈ ਬਾਰੇ ਵੀ ਦੱਸਿਆ ਗਿਆ । ਇਸ ਮੌਕੇ ਪਾਣੀ ਦੀ ਦੁਰਵਰਤੋ ਨੂੰ ਰੋਕਣ ਸਬੰਧੀ ਵੀ ਜਾਗਰੁਕ ਕੀਤਾ ਗਿਆ । ਇਸ ਤੋਂ ਇਲਾਵਾ ਸੈਨੀਟੇਸ਼ਨ ਦੇ ਸਬੰਧ ਵਿੱਚ ਵੀ ਸਫਾਈ ਸਬੰਧੀ ਪੰਚਾਇਤਾਂ ਨੂੰ ਜਾਗਰੁਕ ਕੀਤਾ ਗਿਆ ।

    ਇਸ ਦੌਰਾਨ ਮਹਿਲਾਵਾਂ ਨੇ ਗੀਤ, ਨਾਚ, ਬੋਲੀਆਂ, ਸਿੱਠਣੀਆਂ ਅਤੇ ਚੁਟਕੁਲੇ ਆਦਿ ਰਾਂਹੀ ਮਹਿਲਾ ਦਿਵਸ ਨੂੰ ਮਨਾਇਆ । ਇਸ ਮੌਕੇ ਬੁਲਾਰਿਆਂ ਵੱਲੋਂ ਮਹਿਲਾਵਾਂ ਦੇ ਆਤਮ ਨਿਰਭਰ ਹੋਣ ਅਤੇ ਮਹਿਲਾ ਸਸ਼ਕਤੀਕਰਨ ਸਬੰਧੀ ਵੀ ਜਾਗਰੁਕ ਕੀਤਾ ਗਿਆ । ਸਮਾਗਮ ਵਿੱਚ ਆਈ.ਈ.ਸੀ. ਵੀਰਪਾਲ ਦੀਕਸ਼ਿਤ , ਬੀ.ਆਰ.ਸੀ. ਮਲਕੀਤ ਸਿੰਘ ਤੋ ਇਲਾਵਾ ਪਿੰਡਾਂ ਦੀਆਂ ਮਹਿਲਾਵਾਂ ਵੀ ਸ਼ਾਮਲ ਸਨ ।

NO COMMENTS

LEAVE A REPLY

Please enter your comment!
Please enter your name here

Exit mobile version