ਪਟਿਆਲਾ 28 ਫ਼ਰਵਰੀ ( ) ਪਟਿਆਲਾ ਦੇ ਲੋਕਾਂ ਲਈ ਨਵੇਂ ਬੱਸ ਅੱਡੇ ਦੇ ਨੇੜੇ ਸਿਰ ਦਰਦ ਬਣੇ ਆਟੋ ਰਿਕਸ਼ਾ ਤੇ ਤਿੰਨ ਮਹਿਕਮਿਆ ਵਲੋਂ ਸਾਂਝੇ ਅਪ੍ਰੇਸ਼ਨ ਤਹਿਤ ਕਾਰਵਾਈ ਕੀਤੀ ਗਈ। ਇਹ ਕਾਰਵਾਈ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਐਮ ਡੀ ਬਿਕਰਮਜੀਤ ਸਿੰਘ ਸ਼ੇਰਗਿੱਲ, ਜੁਆਇੰਟ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਟਰੈਫਿਕ ਇੰਚਾਰਜ ਕਰਮਜੀਤ ਸਿੰਘ ਦੀ ਸਾਂਝੀ ਅਗਵਾਈ ਵਿੱਚ ਹੋਈ।
ਇਸ ਮੌਕੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੀਡੀਆ ਰਾਹੀ ਬਿਆਨ ਦਿੱਤਾ ਕਿ ਪੰਜਾਬ ਸਰਕਾਰ ਦੇ ਆਦੇਸ਼ ਮੁਤਾਬਿਕ ਹਰੇਕ ਮਹਿਕਮੇ ਦੇ ਮੁੱਖ ਅਧਿਕਾਰੀਆਂ ਨੂੰ ਲੋਕ ਪੱਖੀ ਕੰਮਾ ਨੂੰ ਸੁੱਚਜੇ ਤੇ ਜਲਦ ਕਰਨ ਦੇ ਹੁਕਮ ਦਿੱਤੇ ਹਨ। ਇਸੇ ਤਹਿਤ ਨਵੇਂ ਬੱਸ ਅੱਡੇ ਬਾਹਰ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਕ ਬਣੇ ਆਟੋ ਰਿਕਸ਼ਾ ਤੇ ਰੇਹੜੀਆਂ ਨੂੰ ਨਿਯਮ ਨਾਲ ਚੱਲਣ ਦੇ ਸਖਤ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾਂ ਇਨ੍ਹਾਂ ਆਟੋ ਚਾਲਕਾਂ ਨੂੰ ਇਨ੍ਹਾਂ ਆਦੇਸ਼ਾਂ ਨੂੰ ਨਾ ਮੰਨਣ ਤੇ ਸਖ਼ਤ ਕਾਰਵਾਈ ਕਰਨ ਬਾਰੇ ਵੀ ਕਿਹਾ ਗਿਆ। ਉਨ੍ਹਾ ਕਿਹਾ ਕਿ ਇਸ ਸੰਬੰਧੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਆਟੋਜ ਮਾਲਕਾ ਦੀ ਤਫਤੀਸ਼ ਕਰ ਰਜਿਸਟਰਡ ਨੰਬਰ ਲਗਵਾਉਣ ਬਾਰੇ ਗੱਲਬਾਤ ਕੀਤੀ ਗਈ। ਇਸ ਨਾਲ ਜਿੱਥੇ
ਨਜਾਇਜ ਚੱਲਣ ਵਾਲੇ ਆਟੋ ਮਾਲਕਾ ਤੇ ਨਕੇਲ਼ ਕਸੀ ਜਾਵੇਗੀ ਉਥੇ ਹੀ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇਗਾ
ਇਸ ਮੌਕੇ ਨਗਰ ਨਿਗਮ ਵੱਲੋਂ ਬੱਸ ਅੱਡੇ ਬਾਹਰ ਲੱਗੀਆ ਨਜਾਇਜ਼ ਰੇਹੜੀਆਂ ਨੂੰ ਮੌਕੇ ਤੇ ਸਖ਼ਤ ਕਾਰਵਾਈ ਕਰ ਜਗ੍ਹਾ ਖ਼ਾਲੀ ਕਰਵਾਓਣ ਮਗਰੋਂ ਹਡਾਣਾ
ਨੇ ਕਿਹਾ ਕਿ ਇਸ ਸੰਬੰਧੀ ਜਲਦ ਪ੍ਰਸ਼ਾਸ਼ਨ ਦੇ ਆਹਲਾ ਅਧਿਕਾਰੀਆ ਨਾਲ ਦੁਬਾਰਾ ਮੀਟਿੰਗ ਕਰ ਬੱਸ ਅੱਡੇ ਦੇ ਬਾਹਰਲੇ ਰਸਤੇ ਨੂੰ ਹੋਰ ਸੁੱਚਜੇ ਢੰਗ ਨਾਲ ਦੁਰਸਤ ਕਰਵਾ ਕੇ ਆਵਾਜਾਈ ਸੁਖਾਲੀ ਕੀਤੀ ਜਾਵੇਗੀ। ਹਡਾਣਾ ਨੇ ਕਿਹਾ ਕਿ ਰੇਹੜੀ ਵਾਲਿਆ ਵਲੋਂ ਗਲਤ ਢੰਗ ਨਾਲ ਨਜਾਇਜ ਕਬਜ਼ੇ ਕਰ ਨਿੱਕਾ ਮੋਟਾ ਕੰਮ ਕਰਨ ਦੀ ਦੁਹਾਈ ਦਿੱਤੀ ਜਾ ਰਹੀ ਸੀ। ਪਰ ਇਸ ਸਬੰਧ ਵਿੱਚ ਲੋਕਾਂ ਵਲੋਂ ਲਗਾਤਾਰ ਪਰੇਸ਼ਾਨੀ ਹੋਣ ਕਾਰਣ ਸ਼ਿਕਾਇਤਾ ਦਿੱਤੀਆਂ ਜਾ ਰਹੀਆਂ ਸਨ। ਜਿਸ ਤੇ ਅੱਜ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ।
ਇਸ ਮੌਕੇ ਪੀ ਆਰ ਟੀ ਸੀ ਦੇ ਜੀ ਐਮ ਅਮਨਵੀਰ ਟਿਵਾਣਾ, ਐਸ ਡੀ ਓ ਗੁਰਦਾਨਿਸ਼ ਬੀਰ ਸਿੰਘ, ਜੇ ਈ ਪ੍ਰਿਤਪਾਲ ਸਿੰਘ, ਇੰਪੈਕਟਰ ਅਮਨਦੀਪ ਸਿੰਘ, ਮਨੀਸ਼ ਪੁਰੀ ਇੰਸਪੇਕਟਰ ਨਗਰ ਨਿਗਮ, ਬਿਕਰਮਜੀਤ ਸਿੰਘ ਪੀ ਏ ਟੁ ਚੇਅਰਮੈਨ, ਰਮਨਜੋਤ ਸਿੰਘ ਪੀ ਏ ਟੁ ਚੇਅਰਮੈਨ, ਲਾਲੀ ਰਹਿਲ ਪੀ ਏ ਟੁ ਚੇਅਰਮੈਨ, ਲੱਕੀ ਲਹਿਲ ਪੀ ਏ ਟੂ ਮੇਅਰ, ਲਵਿਸ਼ ਚੁੱਘ ਪੀ ਏ ਟੂ ਮੇਅਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹੇ।