Home ਪੰਜਾਬ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ‘ਆਸ਼ਟ ਨਾਲ ਭਾਈ...

ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ ਦਰਸ਼ਨ ਸਿੰਘ ‘ਆਸ਼ਟ ਨਾਲ ਭਾਈ ਕਾਨ੍ਹ ਸਿੰਘ ਨਾਭਾ

0

ਪਟਿਆਲਾ, 25 ਫਰਵਰੀ, ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਸ਼ੀਲ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾH ਦਰਸ਼ਨ ਸਿੰਘ ‘ਆਸ਼ਟ* ਨਾਲ ਭਾਈ ਕਾਨ੍ਹ ਸਿੰਘ ਨਾਭਾ ਪੀHਐਮHਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਭਾ ਵਿਖੇ ਵਿਿਦਆਰਥਣਾਂ ਨਾਲ ਰੂਬਰੂ ਕਰਵਾਇਆ ਗਿਆ।ਇਸ ਸਮਾਗਮ ਵਿਚ ਸਕੂਲ ਦੇ ਪ੍ਰਿੰਸੀਪਲ ਸ਼ੈਲੇਂਦਰ ਸ਼ਰਮਾ,ਆਫ਼ੀਸ਼ੀਏਟਿੰਗ ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ,ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਮਲਕੀਤ ਐਗਰੋ ਟੈੱਕ ਪ੍ਰਾਈHਲਿਮH ਨਾਭਾ ਦੇ ਐਮHਡੀH ਚਰਨ ਸਿੰਘ,ਸਕੂਲੀ ਰਿਸਾਲੇ ਸੋਚ ਉਡਾਰੀ* ਦੇ ਮੁਖ ਸੰਪਾਦਕ ਲੈਕਚਰਾਰ ਪੰਜਾਬੀ ਹਰਜੀਤ ਕੌਰ ਅਤੇ ਪੰਜਾਬੀ ਵਿਭਾਗ ਦੇ ਸੰਪਾਦਕ ਅਤੇ ਸਟੇਟ ਐਵਾਰਡੀ ਮਾਸਟਰ ਸੁਰਜੀਤ ਸਿੰਘ ਖਾਂਗ ਆਦਿ ਸ਼ਾਮਿਲ ਸਨ।

ਸਮਾਗਮ ਵਿਚ ਸਭ ਤੋਂ ਪਹਿਲਾਂ ਪ੍ਰਿੰH ਸ਼ੈਲੇਂਦਰ ਸ਼ਰਮਾ ਨੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਉਪਰੰਤ ਸਮੂਹ ਪ੍ਰਧਾਨਗੀ ਮੰਡਲ ਸਕੂਲ ਰਿਸਾਲਾ ‘ਸੋਚ ਉਡਾਰੀ* ਦਾ ਲੋਕ ਅਰਪਣ ਕੀਤਾ ਗਿਆ ਜਿਸ ਵਿਚ ਸਮੁੱਚਾ ਸੰਪਾਦਕੀ ਬੋਰਡ ਸਮੇਤ ਵਿਿਦਆਰਥੀ ਸੰਪਾਦਕਾਂ ਦੇ ਸ਼ਾਮਿਲ ਹੋਇਆ। ਇਸ ਮੌਕੇ ਆਫੀਸ਼ੀਏਟਿੰਗ ਪ੍ਰਿੰH ਗੁਰਦੀਪ ਸਿੰਘ ਸੇਖੋਂ, ਦਰਸ਼ਨ ਸਿੰਘ ਬੁੱਟਰ ਅਤੇ ਚਰਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ।ਮਾਸਟਰ ਸੁਰਜੀਤ ਸਿੰਘ ਖਾਂਗ ਨੇ ਰਿਸਾਲੇ ਬਾਰੇ ਵਿਸਤਾਰ ਪੂਰਵਕ ਚਾਨਣਾ ਪਾਉਂਦਿਆਂ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਾਹਿਬਾਨ ਦੇ ਨਾਲ ਨਾਲ ਵਿਸ਼ੇਸ਼ ਤੌਰ ਬੱਚਿਆਂ ਵਿਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ਇਸ ਰਿਸਾਲੇ ਦਾ ਸੰਪਾਦਨ ਕੀਤਾ ਹੈ। ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ਤੇ ਪੁੱਜੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾH ਦਰਸ਼ਨ ਸਿੰਘ ‘ਆਸ਼ਟ* ਨੇ ਵਿਿਦਆਰਥਣਾਂ ਦੇ ਰੂਬਰੂ ਹੁੰਦਿਆਂ ਉਹਨਾਂ ਨਾਲ ਮਾਤ^ਭਾਸ਼ਾ ਅਤੇ ਬਾਲ ਸਾਹਿਤ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਡਾH ‘ਆਸ਼ਟ* ਨੇ ਵੱਖ ਵੱਖ ਸ਼੍ਰੇਣੀਆਂ ਦੀਆਂ ਪੰਜਾਬੀ ਪਾਠ ਪੁਸਤਕਾਂ ਵਿਚ ਸ਼ਾਮਿਲ ਆਪਣੀਆਂ ਵੰਨ ਸੁਵੰਨੀਆਂ ਰਚਨਾਵਾਂ ਦੇ ਹਵਾਲੇ ਨਾਲ ਕਿਹਾ ਕਿ ਮਾਂ ਬੋਲੀ ਅਤੇ ਵਿਰਾਸਤ ਸਾਨੂੰ ਸਮਾਜ ਦੀਆਂ ਨਿੱਗਰ ਕਦਰਾਂ ਕੀਮਤਾਂ ਨਾਲ ਜੋੜਦੀਆਂ ਹੀ ਨਹੀਂ ਹਨ ਸਗੋਂ ਆਪਣੇ ਸਭਿਆਚਾਰ ਪ੍ਰਤੀ ਚੇਤਨਾ ਵੀ ਪੈਦਾ ਕਰਦੀਆਂ ਹਨ। ਡਾH ਆਸ਼ਟ ਨੇ ਇਸ ਮੌਕੇ ਵਿਿਦਆਰਥੀਆਂ ਨੂੰ ਮਾਂ ਬੋਲੀ ਅਤੇ ਚਿੜੀ ਸੰਬੰਧੀ ਆਪਣੇ ਚਰਚਿਤ ਬਾਲ ਗੀਤ ਵੀ ਸੁਣਾਏ।ਅੰਤ ਵਿਚ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version