ਪਟਿਆਲਾ 16 ਫਰਵਰੀ
ਪਟਿਆਲਾ ਦੇ ਪੋਲੋ ਗਰਾਂਊਂਡ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਕੈਨਲ ਕਲੱਬ ਦੇ ਸਹਿਯੋਗ ਨਾਲ 62ਵੇਂ ਅਤੇ 63ਵੇ ਆਲ ਇੰਡੀਆ ਚੈਂਪੀਅਨਸ਼ਿਪ ਤਹਿਤ ‘ਡੌਗ ਸ਼ੋਅ’ ਦਾ ਆਯੋਜਨ ਕੀਤਾ ਗਿਆ । ਇਸ ਆਯੋਜਨ ਵਿੱਚ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਹਨਾਂ ਡੋਗ ਸ਼ੋਅ ਵਿੱਚ ਸ਼ਾਮਲ ਹੋਏ ਵੱਖ-ਵੱਖ ਨਸਲਾਂ ਦੇ ਕੁੱਤਿਆਂ ਦਾ ਜਾਇਜ਼ਾ ਲਿਆ । ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕ ਕੁੱਤੇ ਨੂੰ ਇੱਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਰੱਖਦੇ ਹਨ । ਉਹਨਾਂ ਕਿਹਾ ਕਿ ਇਸ ਡੋਗ ਸ਼ੋਅ ਰਾਹੀਂ ਲੋਕਾਂ ਨੂੰ ਚੰਗੀ ਬਰੀਡ ਦੇ ਕੁੱਤੇ ਦੇਖਣ ਨੂੰ ਮਿਲਣਗੇ । ਉਹਨਾਂ ਕਿਹਾ ਕਿ ਅਜਿਹੇ ਮੌਕੇ ਸਾਲ ਵਿੱਚ ਇਕ ਵਾਰ ਦੇਖਣ ਨੂੰ ਮਿਲਦੇ ਹਨ ਇਸ ਲਈ ਅਜਿਹੇ ਮੌਕਿਆਂ ਤੇ ਵਧ ਚੜ੍ਹ ਦੇ ਹਿੱਸਾ ਲੈਣਾ ਚਾਹੀਦਾ ਹੈ ।
ਸਮਾਗਮ ਦੀ ਸ਼ੁਰੂਆਤ ਡੀ.ਆਈ ਜੀ.ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕੀਤੀ । ਉਹਨਾਂ ਕਿਹਾ ਕਿ ਕੁੱਤਾ ਵਫਾਦਾਰੀ ਦਾ ਪ੍ਰਤੀਕ ਹੈ । ਉਹਨਾਂ ਕਿਹਾ ਕਿ ਪਟਿਆਲਾ ਬਾਗਾਂ ਤੇ ਰਾਗਾਂ ਦਾ ਸ਼ਹਿਰ ਹੈ ਅਤੇ ਇਹ ਸ਼ੋਅ ਪਟਿਆਲਾ ਹੈਰੀਟੇਜ ਦਾ ਇਕ ਹਿੱਸਾ ਹੈ ।
ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਇਕ ਸੋਵੀਨਾਰ ਵੀ ਜਾਰੀ ਕੀਤਾ ਗਿਆ । ਉਹਨਾਂ ਸ਼ੋਅ ਵਿੱਚ ਮੌਜੂਦ ਵੱਖ-ਵੱਖ ਬਰੀਡ ਦੇ ਕੁੱਤਿਆਂ ਦਾ ਜਾਇਜ਼ਾ ਲਿਆ । ਉਹਨਾਂ ਕਿਹਾ ਕਿ ਕੁੱਤਾ ਇਕ ਅਜਿਹਾ ਦੋਸਤ ਹੈ ਜੋ ਕਦੇ ਕੁੱਝ ਨਹੀ ਮੰਗਦਾ ਪਰ ਬਦਲੇ ਵਿੱਚ ਸਭ ਕੁੱਝ ਦਿੰਦਾ ਹੈ । ਉਹਨਾਂ ਦੇ ਨਾਲ ਐਸ.ਡੀ.ਐਮ. ਗੁਰਦੇਵ ਸਿੰਘ ਧੰਮ ਵੀ ਮੌਜੂਦ ਸਨ ।
ਕੈਨਲ ਕਲੱਬ ਦੇ ਜਨਰਲ ਸਕੱਤਰ ਜੀ.ਪੀ.ਸਿੰਘ ਬਰਾੜ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਲੱਗਭੱਗ 33 ਨਸਲਾਂ ਦੇ 219 ਕੁੱਤਿਆਂ ਨੇ ਭਾਗ ਲਿਆ । ਇਸ ਸ਼ੋਅ ਵਿੱਚ ਅਕੀਤਾ, ਡੋਗੋ ਅਰਜਨਟੀਨੋ, ਡੋਬਰਮੈਨ, ਚਾਓ-ਚਾਓ , ਅਫਗਾਨ ਹਾਊਂਡ, ਬਾਕਸਰ, ਰੋਟ ਵੀਲਰ; ਲੈਬਰਾ ਪੱਗ ਬੀਗਲ, ਜੀ.ਐਮ.ਡੀ. ਸਾਈਬੇਰੀਅਨ ਹਸਕੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ । ਇਸ ਸ਼ੋਅ ਨੂੰ ਜੱਜ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਜੱਜ ਕੇਲਵਿਨ ਐਨ.ਜੀ.ਸਿੰਗਾਪੁਰ ਤੋਂ ਅਤੇ ਮੁਨੀਰ ਬਿਨ ਜੰਗ ਹੈਦਰਾਬਾਦ ਤੋਂ ਆਏ ਹੋਏ ਸਨ । ਇਸ ਮੌਕੇ ਪਾਲਤੂ ਕੁੱਤਿਆਂ ਦੀ ਖੁਰਾਕ ਅਤੇ ਹੋਰ ਸਮਾਨ ਦੇ ਸਟਾਲ ਵੀ ਲਗਾਏ ਗਏ ਸਨ ।
ਸਮਾਗਮ ਦੇ ਅੰਤ ਵਿੱਚ ਜੇਤੂ ਕੁਤਿੱਆਂ ਦੇ ਮਾਲਕਾਂ ਨੂੰ ਇਨਾਮ ਵੀ ਵ਼ੰਡੇ ਗਏ । ਇਸ ਮੌਕੇ ਐਸ.ਡੀ.ਐਮ ਗੁਰਦੇਵ ਸਿੰਘ ਧੰਮ, ਡੀ.ਐਸ.ਪੀ. ਰਸ਼ਵਿੰਦਰ ਸਿੰਘ, ਐਮ.ਸੀ. ਰਣਜੀਤ ਸਿੰਘ, ਦਵਿੰਦਰਪਾਲ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਸਨ ।