Home ਦੇਸ਼ PM ਮੋਦੀ ਦੀ ਅਮਰੀਕਾ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਇੱਕ ਮਹੱਤਵਪੂਰਨ...

PM ਮੋਦੀ ਦੀ ਅਮਰੀਕਾ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਇੱਕ ਮਹੱਤਵਪੂਰਨ ਸਮਝੌਤਾ

0

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਇੱਕ ਮਹੱਤਵਪੂਰਨ ਸਮਝੌਤਾ ਹੋਇਆ ਹੈ ਜੋ ਰੂਸ ਨੂੰ ਵੱਡਾ ਝਟਕਾ ਦੇ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੁਲਾਕਾਤ ਤੋਂ ਬਾਅਦ ਕਿਹਾ ਕਿ ਦੋਵੇਂ ਦੇਸ਼ ਇਸ ਗੱਲ ‘ਤੇ ਸਹਿਮਤ ਹੋਏ ਹਨ ਕਿ ਸਮਝੌਤੇ ਦੇ ਤਹਿਤ, ਭਾਰਤ ਅਮਰੀਕਾ ਤੋਂ ਹੋਰ ਤੇਲ ਅਤੇ ਗੈਸ ਖਰੀਦੇਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹ ਸੌਦਾ ਅਮਰੀਕਾ, ਭਾਰਤ ਨੂੰ ਤੇਲ ਤੇ ਗੈਸ ਦਾ ਸਭ ਤੋਂ ਵੱਡਾ ਸਪਲਾਇਰ ਬਣਾ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮਝੌਤੇ ਨਾਲ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਘਾਟਾ ਘੱਟ ਹੋਵੇਗਾ।

ਇਸ ਸਮਝੌਤੇ ਬਾਰੇ ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਭਾਰਤ ਵੱਲੋਂ ਅਮਰੀਕਾ ਤੋਂ ਤੇਲ ਅਤੇ ਗੈਸ ਦੀ ਖਰੀਦ ਵਧੇਗੀ। ਪਿਛਲੇ ਸਾਲ ਭਾਰਤ ਨੇ ਅਮਰੀਕਾ ਤੋਂ ਲਗਭਗ 15 ਬਿਲੀਅਨ ਡਾਲਰ ਦਾ ਤੇਲ ਤੇ ਗੈਸ ਖਰੀਦਿਆ। ਵਿਦੇਸ਼ ਸਕੱਤਰ ਨੇ ਕਿਹਾ ਕਿ ਜਲਦੀ ਹੀ ਅਮਰੀਕਾ ਤੋਂ ਤੇਲ ਤੇ ਗੈਸ ਦੀ ਖਰੀਦ 25 ਬਿਲੀਅਨ ਡਾਲਰ ਤੱਕ ਵਧ ਜਾਵੇਗੀ। ਭਾਰਤ ਪਹਿਲਾਂ ਹੀ ਅਮਰੀਕੀ ਤੇਲ ਅਤੇ ਗੈਸ ਦਾ ਇੱਕ ਮਹੱਤਵਪੂਰਨ ਖਰੀਦਦਾਰ ਹੈ। ਅਮਰੀਕਾ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਕੱਚਾ ਤੇਲ ਸਪਲਾਇਰ ਹੈ ਤੇ ਤਰਲ ਕੁਦਰਤੀ ਗੈਸ ਦਾ ਇੱਕ ਵੱਡਾ ਸਪਲਾਇਰ ਵੀ ਹੈ।

ਭਾਰਤ ਦੁਨੀਆ ਵਿੱਚ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਹੈ ਤੇ ਆਪਣੀਆਂ 85 ਪ੍ਰਤੀਸ਼ਤ ਤੋਂ ਵੱਧ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦ ‘ਤੇ ਨਿਰਭਰ ਕਰਦਾ ਹੈ। ਭਾਰਤ ਲ਼ਂਘ ਜਾਂ ਸੁਪਰ-ਚਿੱਲਡ ਗੈਸ ਦਾ ਇੱਕ ਵੱਡਾ ਆਯਾਤਕ ਵੀ ਹੈ ਤੇ ਆਪਣੀਆਂ ਲਗਭਗ 50 ਪ੍ਰਤੀਸ਼ਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਦਰਾਮਦ ‘ਤੇ ਨਿਰਭਰ ਕਰਦਾ ਹੈ। ਭਾਰਤ ਦੇ ਅਧਿਕਾਰਤ ਵਪਾਰ ਅੰਕੜਿਆਂ ਅਨੁਸਾਰ, ਜਨਵਰੀ-ਨਵੰਬਰ 2024 ਵਿੱਚ, ਭਾਰਤ ਨੇ ਅਮਰੀਕਾ ਤੋਂ 72 ਲੱਖ ਟਨ ਤੇਲ ਆਯਾਤ ਕੀਤਾ ਜੋ ਕਿ ਭਾਰਤ ਦੇ ਕੁੱਲ ਤੇਲ ਆਯਾਤ ਦਾ 3.2% ਹੈ। ਰੂਸ ਇਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਹੈ, ਉਸ ਤੋਂ ਬਾਅਦ ਇਰਾਕ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਆਉਂਦੇ ਹਨ।

ਸਮਝੌਤੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਜਲਦੀ ਹੀ ਭਾਰਤ ਦਾ ਸਭ ਤੋਂ ਵੱਡਾ ਤੇਲ ਤੇ ਗੈਸ ਸਪਲਾਇਰ ਬਣ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਭਾਰਤ ਦਾ ਰਵਾਇਤੀ ਦੋਸਤ ਰੂਸ ਪਿੱਛੇ ਰਹਿ ਜਾਵੇਗਾ। ਭਾਰਤ ਇਸ ਵੇਲੇ ਆਪਣਾ ਜ਼ਿਆਦਾਤਰ ਕੱਚਾ ਤੇਲ ਰੂਸ ਤੋਂ ਖਰੀਦਦਾ ਹੈ। ਇਸ ਸਾਲ ਜਨਵਰੀ ਦੇ ਸ਼ੁਰੂ ਵਿੱਚ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਰੂਸੀ ਤੇਲ ‘ਤੇ ਭਾਰਤ ਦੀ ਨਿਰਭਰਤਾ ਘੱਟ ਗਈ ਹੈ ਪਰ ਰੂਸ ਅਜੇ ਵੀ ਭਾਰਤ ਦਾ ਸਭ ਤੋਂ ਵੱਡਾ ਕੱਚੇ ਤੇਲ ਸਪਲਾਇਰ ਬਣਿਆ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version