ਪਟਿਆਲਾ 14 ਫਰਵਰੀ 2025 : ਪਟਿਆਲਾ ਫਾਊਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਹੈਰੀਟੇਜ
ਵਾਕ ਦੀ ਸਫਲ ਤਰੀਕੇ ਨਾਲ ਆਯੋਜਨ ਕੀਤੀ ਇਹ ਵਾਕ HERITAGE ਪ੍ਰੋਜੈਕਟ ਦੇ ਹਿੱਸੇ ਵਜੋਂ ਪਟਿਆਲਾ ਹੈਰੀਟੇਜ
ਫੈਸਟੀਵਲ 2025 ਦੇ ਤਹਿਤ ਅੱਜ ਆਯੋਜਿਤ ਕੀਤਾ ਗਿਆ।
ਇਹ ਵਾਕ ਰਵੀ ਸਿੰਘ ਆਹਲੂਵਾਲੀਆ ਸੀ.ਈ.ਓ ਅਤੇ ਫਾਊਂਡਰ ਪਟਿਆਲਾ ਫਾਊਂਡੇਸ਼ਨ ਦੀ ਅਗਵਾਹੀ ਵਿੱਚ ਸਾਹੀ ਸਮਾਧਾਂ ਤੋਂ
ਸ਼ੁਰੂ ਹੋ ਕੇ ਕਿਲਾ ਮੁਬਾਰਕ ਤੇ ਸਮਾਪਤ ਹੋਈ । OPL ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਤੇ ਆਨਲਾਈਨ
ਰਜਿਸਟਰਡ ਭਾਗੀਦਾਰਾਂ ਨੇ ਉਤਸ਼ਾਹ ਪੂਰਵਕ ਹਿੱਸਾ ਲਿਆ।
ਕੁੰਦਨ ਗੋਗੀਆ ਮੇਅਰ ਪਟਿਆਲਾ, ਜੋ ਮੁੱਖ ਮਹਿਮਾਨ ਵਜੋਂ ਉਪਸਥਿਤ ਸਨ ਨੇ ਪਟਿਆਲਾ ਫਾਊਂਡੇਸ਼ਨ ਅਤੇ ਜਿਲ੍ਹਾ ਪ੍ਰਸ਼ਾਸਨ ਦੀ
ਭਾਰੀ ਸਲਾਘਾ ਕੀਤੀ। ਉਹਨਾਂ ਨੇ ਕਿਹਾ ਅਸੀਂ ਆਪਣੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਸਾਡੀ
ਸਾਂਝੀ ਜਿੰਮੇਵਾਰੀ ਹੈ ਪਟਿਆਲਾ ਫਾਊਂਡੇਸ਼ਨ ਰਵੀ ਸਿੰਘ ਆਹਲੂਵਾਲੀਆ ਅਤੇ ਜਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਕੋਸ਼ਿਸ਼ਾਂ
ਸਤਿਕਾਰਯੋਗ ਹਨ।
ਪਿਛਲੇ 10 ਸਾਲਾਂ ਤੋਂ ਪਟਿਆਲਾ ਫਾਊਂਡੇਸ਼ਨ ਨੇ 171 ਵਿਰਾਸਤੀ ਸੈਰਾਂ ਕਰਵਾਈਆਂ ਹਨ ਜੋ ਕਿ ਸੁਲਤਾਨਪੁਰ ਲੋਧੀ, ਘੜਾਮ,
ਸਮਾਣਾ, ਕਿਲਾ ਅੰਦਰੂਨ, ਬਹਾਦਰਗੜ੍ਹ ਫੋਰਟ ਅਤੇ ਬਾਰਾਂਦਰੀ ਗਾਰਡਨ ਪਟਿਆਲਾ, ਵਰਗੇ ਇਤਿਹਾਸਿਕ ਥਾਵਾਂ ਨੂੰ ਉਜਾਗਰ
ਕਰਦੀਆਂ ਹਨ।
ਰਵੀ ਸਿੰਘ ਆਹਲੂਵਾਲੀਆ ਨੇ ਦੱਸਿਆ, ਕਿ ਇਤਿਹਾਸ ਸਿਰਫ ਇਮਾਰਤਾਂ ਬਾਰੇ ਨਹੀਂ ਸਗੋਂ ਲੋਕਾਂ, ਰਵਾਇਤਾਂ ਅਤੇ ਕਹਾਣੀਆਂ
ਬਾਰੇ ਵੀ ਹੁੰਦਾ ਹੈ HERITAGE ਰਾਹੀ ਅਸੀਂ ਇਹਨਾਂ ਕਹਾਣੀਆਂ ਨੂੰ ਜੀਵੰਤ ਬਣਾਉਣ ਦਾ ਉਦੇਸ਼ ਰੱਖਦੇ ਹਾਂ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਆਈ.ਏ.ਐਸ ਨੇ ਵੀ ਸਿਰਕਤ ਕੀਤੀ ਅਤੇ ਵਾਕ ਵਿੱਚ ਭਾਗ ਲੈ ਰਹੇ
ਵਿਿਦਆਰਥੀਆਂ ਨੂੰ ਪਰੋਸਾਹਿਤ ਕੀਤਾ ਅਤੇ ਕਿਹਾ ਕਿ ਆਪਣੀ ਵਿਰਾਸਤ ਦੀ ਸਾਂਭ -ਸੰਭਾਲ ਅਸੀਂ ਖੁਦ ਕਰਨੀ ਹੈ ਉਨਾ ਨੇ
ਪਟਿਆਲਾ ਵਾਸੀਆ ਨੂੰ ਹੈਰੀਟੇਜ ਵਾਕ ਵਿੱਚ ਵੱਧ-ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਉਹਨਾ ਨੇ ਕਿਹਾ ਕਿ ਸਮਾਜ ਦੇ ਹਰ
ਪੱਖ ਤੇ ਵਾਸੀ ਦਾ ਯੋਗਦਾਨ ਹੀ ਵਿਰਾਸਤ ਨੂੰ ਬਚਾ ਸਕਦਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਡਿਪਟੀ ਕਮਿਸ਼ਨਰ ਪਟਿਆਲਾ
ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ R.T.O ਪਟਿਆਲਾ, ਨਮਨ ਮਰਕਨ PCS ਨੇ ਆਪਣੇ ਟੀਮ ਨਾਲ ਵਿਸ਼ੇਸ਼ ਪ੍ਰਬੰਧ
ਕੀਤੇ। ਰਵੀ ਸਿੰਘ ਆਹਲੂਵਾਲੀਆ ਨੇ ਸਮੂਹ ਪਟਿਆਲਾ ਫਾਊਂਡੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਮਿਊਨਸੀਪਲ ਕਾਰਪੋਰੇਸ਼ਨ ਟਰੈਫਿਕ
ਪੁਲਿਸ ਅਤੇ DEO ਸਕੂਲਾਂ ਦਾ ਧੰਨਵਾਦ ਕੀਤਾ।
HERITAGE ਵਿਰਾਸਤ ਨੂੰ ਦਰਸਾਉਣ ਲਈ ਆਉਣ ਵਾਲੇ ਸਮਿਆਂ ਵਿੱਚ ਵੀ ਐਸੇ ਵਾਕ ਆਯੋਜਿਤ ਕਰਦਾ ਰਹੇਗਾ। ਵਧੇਰੇ
ਜਾਣਕਾਰੀ ਲਈ www.patialafoundation.org ਜਾਂ +91 7527025125 ਤੇ ਸੰਪਰਕ ਕਰੋ।