ਪਟਿਆਲਾ, 14 ਫਰਵਰੀ, ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ਪੰਜਾਬੀ ਨਾਲ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ (ਰਾਜਸਥਾਨ) ਦੇ ਭਾਸ਼ਾਵਾਂ ਅਤੇ ਰਾਜਸਥਾਨੀ ਲੋਕਧਾਰਾ ਵਿਭਾਗ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸੰਵਾਦ ਰਚਾਇਆ ਗਿਆ।ਇਸ ਮੌਕੇ ਸੰਵਾਦ ਦੌਰਾਨ ਡਾ. ‘ਪੰਜਾਬੀ* ਨੇ ਕਿਹਾ ਕਿ ਕਿਸੇ ਵੀ ਖੇਤਰੀ ਭਾਸ਼ਾ ਅਤੇ ਉਥੋਂ ਦੀ ਲੋਕ ਧਾਰਾ ਦਾ ਖੋਜ ਦੇ ਪੱਖ ਤੋਂ ਵਿਸ਼ੇਸ਼ ਮਹੱਤਵ ਹੁੰਦਾ ਹੈ।ਵੱਖ—ਵੱਖ ਭਾਸ਼ਾਵਾਂ ਦੇ ਵਿਦਵਾਨ, ਲੇਖਕ,ਅਧਿਆਪਕ ਅਤੇ ਖੋਜਾਰਥੀਆਂ ਦਾ ਆਪਸੀ ਸੰਵਾਦ ਇਕ ਦੂਜੇ ਖੇਤਰ ਦੀ ਭਾਸ਼ਾ, ਸਭਿਆਚਾਰ ਅਤੇ ਲੋਕਧਾਰਾ ਰਾਹੀਂ ਲੋਕ ਮਾਨਸਿਕਤਾ ਨੂੰ ਸਮਝਣ ਅਤੇ ਉਸ ਦੇ ਵਿਕਾਸ ਵਿਚ ਬੇਹੱਦ ਕਾਰਗਰ ਸਿੱਧ ਹੁੰਦਾ ਹੈ। ਅਜਿਹੇ ਸਾਂਝੇ ਯਤਨ ਲੁਕੇ ਹੋਏ ਬੇਸ਼ਕੀਮਤੀ ਪੱਖ ਅਤੇ ਸੰਭਾਵਨਾਵਾਂ ਨੂੰ ਸਾਹਮਣੇ ਲੈ ਕੇ ਆਉਂਦੇ ਹਨ ਜੋ ਪਹਿਲਾਂ ਨਹੀਂ ਉਭਰ ਸਕੇ। ਡਾ. ‘ਪੰਜਾਬੀ* ਨੇ ਭਵਿੱਖ ਵਿਚ ਪੰਜਾਬੀ ਅਤੇ ਰਾਜਸਥਾਨੀ ਲੋਕਧਾਰਾ ਦੇ ਕਿਸੇ ਪ੍ਰਾਜੈਕਟ ਨੂੰ ਸਾਂਝੇ ਤੌਰ ਤੇ ਉਲੀਕਣ ਦੀ ਸੰਭਾਵਨਾ ਵੀ ਪ੍ਰਗਟਾਈ।
ਇਸ ਸਮੇਂ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਦੇ ਰਾਜਸਥਾਨੀ ਵਿਭਾਗ ਦੇ ਪ੍ਰੋਫੈਸਰ ਡਾ. ਗੌਰੀ ਸ਼ੰਕਰ ਪ੍ਰਜਾਪਤ ਨੇ ਡਾ. ਪੰਜਾਬੀ ਵੱਲੋਂ ਸੁਝਾਈ ਭਵਿਖਮੁਖੀ ਯੋਜਨਾ ਦਾ ਖੁੱਲ੍ਹਦਿਲੀ ਨਾਲ ਸੁਆਗਤ ਕੀਤਾ। ਅੰਗ੍ਰੇਜ਼ੀ ਵਿਭਾਗ ਦੇ ਪ੍ਰੋਫੈਸਰ ਡਾ. ਸੀਮਾ ਸ਼ਰਮਾ ਨੇ ਆਪਣੀ ਯੂਨੀਵਰਸਿਟੀ ਦੀਆਂ ਖੋਜ ਸੰਬੰਧੀ ਵਿਉਂਤਬੰਦੀਆਂ ਬਾਰੇ ਚਾਨਣਾ ਪਾਇਆ ਅਤੇ ਵਿਭਾਗੀ ਪੱਤ੍ਰਿਕਾ ‘ਵਾਣੀ* ਦਾ ਨਵੀਨਤਮ ਅੰਕ ਵੀ ਭੇਂਟ ਕੀਤਾ। ਇਸ ਦੌਰਾਨ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ‘ਆਸ਼ਟ*, ਡਾ. ਰਵੀਦਰਸ਼ਦੀਪ ਕੌਰ, ਖੋਜਾਰਥੀ ਗੁਰਪ੍ਰੀਤ ਸਿੰਘ ਅਤੇ ਯੂਨੀਵਰਸਿਟੀ ਦੇ ਖੋਜਾਰਥੀ ਅਤੇ ਵਿਦਿਆਰਾਥੀ ਆਦਿ ਵੀ ਸ਼ਾਮਿਲ ਸਨ।
ਫੋਟੋ ਕੈਪਸ਼ਨ : ਡਾ. ਰਾਜਵੰਤ ਕੌਰ ਪੰਜਾਬੀ ਬੀਕਾਨੇਰ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾ