Home ਪਟਿਆਲਾ ਅਪਡੇਟ ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਵਾਲੇ ਸਥਾਨਾਂ ਦੇ 5 ਕਿਲੋਮੀਟਰ ਖੇਤਰ...

ਪਟਿਆਲਾ ਹੈਰੀਟੇਜ ਫੈਸਟੀਵਲ ਤੇ ਸਰਸ ਮੇਲੇ ਵਾਲੇ ਸਥਾਨਾਂ ਦੇ 5 ਕਿਲੋਮੀਟਰ ਖੇਤਰ ਨੂੰ ਨੋ ਡਰੋਨ ਜੋਨ ਐਲਾਨਿਆ

0

ਪਟਿਆਲਾ, 13 ਫਰਵਰੀ:
ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਟਿਆਲਾ ਹੈਰੀਟੇਜ ਫੈਸਟੀਵਲ 2025 ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਹੈਰੀਟੇਜ 2025 ਦੇ ਈਵੈਂਟ ਦੇ ਆਲੇ ਦੁਆਲੇ ਲਗਦੇ 5 ਕਿਲੋਮੀਟਰ ਦੇ ਖੇਤਰ ਅਤੇ ਸਰਸ ਮੇਲਾ (ਸ਼ੀਸ਼ ਮਹਿਲ) ਦੇ ਆਲੇ ਦੁਆਲੇ ਲੱਗਦੇ 5 ਕਿਲੋਮੀਟਰ ਦੇ ਖੇਤਰ ਨੂੰ ਨੋ ਡਰੋਨ ਜੋਨ ਘੋਸ਼ਿਤ ਕੀਤਾ ਹੈ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਸਬੰਧੀ ਮਿਤੀ 13 ਫਰਵਰੀ ਤੋਂ 23 ਫਰਵਰੀ ਤੱਕ ਵੱਖ ਵੱਖ ਸਮਾਗਮ ਅਤੇ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਲਈ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ 13 ਫਰਵਰੀ ਤੋਂ 23 ਫਰਵਰੀ ਤੱਕ ਪਟਿਆਲਾ ਹੈਰੀਟੇਜ ਫੈਸਟੀਵਲ ਤੱਕ ਜ਼ਿਲ੍ਹਾ ਪਟਿਆਲਾ ਵਿੱਚ ਸ਼ਹਿਰੀ ਅਤੇ ਬਾਹਰਲੇ ਖੇਤਰ ਵਿੱਚ ਸਮਾਗਮ ਵਾਲੇ ਸਥਾਨ ਦੇ ਆਲੇ ਦੁਆਲੇ ਲੱਗਦੇ 5 ਕਿਲੋਮੀਟਰ ਦੇ ਖੇਤਰ ਨੂੰ ਨੋ ਡਰੋਨ ਜੋਨ ਖੇਤਰ ਘੋਸ਼ਿਤ ਕੀਤਾ ਜਾਂਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version