ਫਰੇਂਡਜ ਕੇਰੋਕੇ ਕਲੱਬ, ਫਤਿਹਗੜ, ਸਾਹਿਬ ਵੱਲੋਂ ਦੇ ਸਹਿਯੋਗ ਨਾਲ ਬਾਰ ਰੂਮ ਜਿਲਾ ਅਦਲਤਾਂ ਫਤਿਹਗੜ੍ਹ ਸਾਹਿਬ ਵਿਖੇ ਪਹਿਲੀ ਵਾਰ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ । ਐਸੋਸੀਏਸ਼ਨ ਵੱਲੋਂ ਸ੍ਰੀ ਬਲਦੇਵ ਕ੍ਰਿਸ਼ਨ ਕੁਕੀ, ਐਡਵੋਕੇਟ ਅਨਿਲ ਗੁੱਪਤਾ ਤੇ ਪ੍ਰੈਸ ਸਕੱਤਰ ਸ੍ਰੀ ਜਗਪ੍ਰੀਤ ਸਿੰਘ ਮਹਾਜਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲੀ ਵਾਰ ਫਤਿਹਗੜ੍ਹ ਸਾਹਿਬ ਵਿੱਖੇ ਸੰਗੀਤਮਈ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਏ.ਡੀ.ਸੀ. ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਐਡਵੋਕੇਟ ਅੰਕਿਤ ਬਾਂਸਲ, ਐਡਵੋਕਟ ਗੁਲਸ਼ਨ ਅਰੋੜਾ ਤੋਂ ਇਲਾਵਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਕਈ ਨਾਮਵਰ ਵਕੀਲਾਂ ਨੇ ਪ੍ਰੋਗਰਾਮ ਸਫਲ ਕਰਨ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ । ਪ੍ਰੋਗਰਾਮ ਵਿਚ ਜਿਥੇ ਮੈਡਮ ਅਰਵਿੰਦਰ ਕੋਰ ਵੱਲੋਂ “ਹੰਮ ਥੇ ਜਿਨਕੇ ਸਹਾਰੇ”, ਐਡਵੋਕੇਟ ਅਨਿਲ ਗੁਪਤਾ ਵੱਲੋਂ “ਇਤਨਾ ਤੋਂ ਯਾਦ ਹੈ ਮੁਝੇ”, ਤੋਂ ਇਲਾਵਾ ਮੁੱਖ ਮਹਿਮਾਨ ਸ੍ਰੀ ਸੁਰਿੰਦਰ ਸਿੰਘ ਧਾਲੀਵਾਲ ਏ.ਡੀ.ਸੀ. ਵੱਲੋਂ “ਜਹਾਂ ਭੀ ਜਾਉਂ ਯੇ ਲਗਤਾ ਹੈ” ਗੀਤ ਪੇਸ਼ ਕੀਤਾ ਗਿਆ । ਸ੍ਰੀ ਸੁਸ਼ੀਲ ਕੁਮਾਰ ਦੇ ਸਾਉਂਡ ਸਿਸਟਮ ਦੀ ਭਰਪੂਰ ਸ਼ਲਾਘਾ ਕੀਤੀ ਗਈ । ਗਾਇਕਾ ਹਰਲੀਨ ਕੋਰ ਵੱਲੋਂ ਫਾਰਸੀ ਵਿੱਚ ਸੁਣਾਏ ਗਏ “ਜਫਰਨਾਮੇ” ਨੂੰ ਸਰੋਤਿਆਂ ਵੱਲੋਂ ਭਰਪੂਰ ਮਾਣ ਮਿਲਿਆ । ਐਡਵੋਕੇਟ ਅਨਿਲ ਗੁੱਪਤਾ ਨੇ ਆਏ ਸਰੋਤਿਆਂ ਅਤੇ ਗਾਇਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸਨ ਵੱਲੋਂ ਅਜਿਹੇ ਪ੍ਰੋਗਰਾਮ ਉੱਚ ਪੱਧਰ ਤੇ ਕਰਵਾਉਣ ਦੀਆਂ ਤਿਆਰੀਆਂ ਵੀ ਚਲ ਰਹੀਆਂ ਹਨ ।