Homeਪੰਜਾਬ‘ਛੱਤ ਤੁਹਾਡੀ-ਜ਼ਿੰਮੇਵਾਰੀ ਸਾਡੀ’ ਮੁਹਿੰਮ ਨਾਲ 180 ਗਰੀਬ ਪਰਿਵਾਰਾਂ ਨੂੰ ਮਿਲਿਆ ਪੱਕਾ ਆਸ਼ਿਆਨਾ

‘ਛੱਤ ਤੁਹਾਡੀ-ਜ਼ਿੰਮੇਵਾਰੀ ਸਾਡੀ’ ਮੁਹਿੰਮ ਨਾਲ 180 ਗਰੀਬ ਪਰਿਵਾਰਾਂ ਨੂੰ ਮਿਲਿਆ ਪੱਕਾ ਆਸ਼ਿਆਨਾ

Sonu Sood and Malvika Sood's initiative has become an example

ਸੋਨੂੰ ਸੂਦ ਤੇ ਮਾਲਵਿਕਾ ਸੂਦ ਦੀ ਪਹਿਲ ਬਣੀ ਮਿਸਾਲ

ਮੋਗਾ, 1 ਜੁਲਾਈ (ਲਛਮਣਜੀਤ ਸਿੰਘ ਪੁਰਬਾ): ਬਾਲੀਵੁੱਡ ਅਦਾਕਾਰ ਅਤੇ ਸਮਾਜਸੇਵੀ ਸੋਨੂੰ ਸੂਦ ਅਤੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਵੱਲੋਂ ਸ਼ੁਰੂ ਕੀਤੀ ਗਈ ‘ਛੱਤ ਤੁਹਾਡੀ-ਜ਼ਿੰਮੇਵਾਰੀ ਸਾਡੀ’ ਮੁਹਿੰਮ ਹੜ੍ਹਾਂ ਤੋਂ ਪ੍ਰਭਾਵਿਤ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਲਈ ਨਵੀਂ ਆਸ ਬਣ ਕੇ ਉਭਰੀ ਹੈ। ਇਸ ਪਹਿਲ ਤਹਿਤ ਹੁਣ ਤੱਕ 180 ਲੋੜਵੰਦ ਪਰਿਵਾਰਾਂ ਨੂੰ ਪੱਕੇ ਘਰ ਮੁਹੱਈਆ ਕਰਵਾਏ ਜਾ ਚੁੱਕੇ ਹਨ, ਜਦਕਿ ਬਾਕੀ ਘਰਾਂ ਦਾ ਨਿਰਮਾਣ ਕੰਮ ਜੰਗੀ ਪੱਧਰ ‘ਤੇ ਜਾਰੀ ਹੈ।

257 ਘਰ ਬਣਾਉਣ ਦੇ ਟੀਚੇ ਵੱਲ ਤੇਜ਼ੀ ਨਾਲ ਕੰਮ ਜਾਰੀ, ਬੇਘਰ ਪਰਿਵਾਰਾਂ ਨੂੰ ਮਿਲੀ ਨਵੀਂ ਜ਼ਿੰਦਗੀ ਦੀ ਉਮੀਦ

ਇਸ ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਪਰਿਵਾਰਾਂ ਦੀ ਮਦਦ ਲਈ ਕੀਤੀ ਗਈ ਸੀ, ਜਿਨ੍ਹਾਂ ਦੇ ਘਰ ਪਿਛਲੇ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਨੁਕਸਾਨੇ ਗਏ ਸਨ। ਮੋਗਾ, ਫਿਰੋਜ਼ਪੁਰ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 257 ਪਰਿਵਾਰਾਂ ਨੂੰ ਪੱਕੀਆਂ ਛੱਤਾਂ ਦੇਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਵਿੱਚੋਂ ਵੱਡਾ ਹਿੱਸਾ ਹੁਣ ਤੱਕ ਪੂਰਾ ਕੀਤਾ ਜਾ ਚੁੱਕਾ ਹੈ।

ਮੋਗਾ ਦੌਰੇ ਦੌਰਾਨ ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨਾਲ ਉਹ ਪਰਿਵਾਰ ਵੀ ਮਿਲੇ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲਿਆ ਹੈ। ਲਾਭਪਾਤਰੀਆਂ ਨੇ ਭਾਵੁਕ ਹੋ ਕੇ ਦੱਸਿਆ ਕਿ ਕਈ ਸਾਲਾਂ ਤੱਕ ਉਹ ਕੱਚੇ ਮਕਾਨਾਂ ਅਤੇ ਅਸਥਾਈ ਛੱਤਾਂ ਹੇਠ ਜੀਵਨ ਬਤੀਤ ਕਰਦੇ ਰਹੇ, ਪਰ ਹੁਣ ਉਨ੍ਹਾਂ ਨੂੰ ਸੁਰੱਖਿਅਤ ਅਤੇ ਪੱਕਾ ਆਸ਼ਿਆਨਾ ਮਿਲਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ ਹੈ।

ਸੋਨੂੰ ਸੂਦ ਅਤੇ ਮਾਲਵਿਕਾ ਸੂਦ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਉਨ੍ਹਾਂ ਲਈ ਸਭ ਤੋਂ ਵੱਡਾ ਫਰਜ਼ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਪਰਿਵਾਰਾਂ ਦੇ ਘਰਾਂ ਦਾ ਨਿਰਮਾਣ ਵੀ ਜਲਦੀ ਪੂਰਾ ਕੀਤਾ ਜਾਵੇਗਾ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਪੱਕੀ ਛੱਤ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਮੋਗਾ ਵਿੱਚ ਇੱਕ ਸਿਖਲਾਈ ਕੇਂਦਰ (Training Centre), ਰੀਹੈਬਿਲੀਟੇਸ਼ਨ ਸੈਂਟਰ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਸਿਰਜਣ ਲਈ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਪਰਿਵਾਰ ਨੂੰ ਸੁਰੱਖਿਅਤ ਘਰ ਮਿਲਣਾ ਉਸ ਦਾ ਬੁਨਿਆਦੀ ਹੱਕ ਹੈ ਅਤੇ ਸਮਾਜ ਦੇ ਸਮਰੱਥ ਲੋਕਾਂ ਨੂੰ ਅਜਿਹੀਆਂ ਮਨੁੱਖੀ ਸੇਵਾਵਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments