ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜਨ-2026 ਨੂੰ ਮੁੱਖ ਰੱਖਦੇ ਹੋਏ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਤਹਿਤ ਮਿਤੀ 25.06.2026 ਤੋਂ ਮਿਤੀ 24.07.2026 ਤਕ ਬੀ.ਐੱਲ.ਓਜ਼ ਵੱਲੋਂ ਕੀਤੇ ਜਾ ਰਹੇ ਡੋਰ ਟੂ ਡੋਰ ਸਰਵੇ ਦੌਰਾਨ ਵੋਟਰਾਂ ਨੂੰ ਗਣਨਾ ਫ਼ਰਮਾਂ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਵੋਟਰਾਂ ਪਾਸੋਂ ਭਰੇ ਹੋਏ ਫਾਰਮ ਇਕੱਤਰ ਕਰਕੇ ਬੀ.ਐੱਲ.ਓ., ਐੱਪ ਵਿੱਚ ਡੀਜੀਟਾਈਜ਼ ਕੀਤੇ ਜਾ ਰਹੇ ਹਨ।

ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ੍ਹ ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਗਣਨਾ ਫਾਰਮ ਦੀ 100 ਫ਼ੀਸਦ ਡੀਜੀਟਲਾਈਜ਼ੇਸ਼ਨ
ਦਾ ਟੀਚਾ ਸਭ ਤੋਂ ਪਹਿਲਾ ਪੂਰਾ ਕਰਨ ਵਾਲੇ ਬੀ.ਐੱਲ.ਓਜ਼ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸੰਗਰੂਰ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਜ਼ਿਲ੍ਹਾ ਪੱਧਰ ‘ਤੇ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਵਿਧਾਨ ਸਭਾ ਚੋਣ ਹਲਕਾ 099-ਲਹਿਰਾ ਦੇ ਬੂਥ ਨੰ 91 ਦੇ ਬੀ.ਐੱਲ.ਓ. ਸ੍ਰੀਮਤੀ ਅਮਨਦੀਪ ਕੌਰ, ਚੋਣ ਹਲਕਾ 100-ਦਿੜ੍ਹਬਾ ਦੇ ਬੂਥ ਨੰ 84 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਸੰਜੀਵ ਜੋਸ਼ੀ ਅਤੇ ਬੂਥ ਨੰ 134 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਜਗਸੀਰ ਸਿੰਘ, ਚੋਣ ਹਲਕਾ 101-ਸੁਨਾਮ ਦੇ ਬੂਥ ਨੰ 04 ‘ਤੇ ਤਾਇਨਾਤ ਬੀ.ਐੱਲ.ਓ ਸ਼੍ਰੀ ਰੋਮੀ ਸਿੰਘ ਅਤੇ ਬੂਥ ਨੰ 45 ‘ਤੇ ਤਾਇਨਾਤ ਬੀ.ਐੱਲ.ਓ. ਸ੍ਰੀ ਜਗਜੀਤ ਸਿੰਘ ਅਤੇ ਵਿਧਾਨ ਸਭਾ ਚੋਣ ਹਲਕਾ 107-ਧੂਰੀ ਦੇ ਬੂਥ ਨੰ 189 ‘ਤੇ ਤਾਇਨਾਤ ਬੀ.ਐੱਲ.ਓ ਸ਼੍ਰੀ ਲਖਵੀਰ ਸਿੰਘ ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਸੰਗਰੂਰ ਵਲੋਂ ਸ਼ੁਭਕਾਮਨਾਵਾਂ ਦਿੰਦੇ ਹੋਏ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਇਨ੍ਹਾਂ ਜੇਤੂ ਬੀ.ਐੱਲ.ਓਜ਼ ਨੂੰ ਸਪੈਸ਼ਲ ਇੰਟੈਸਿਵ ਰਿਵੀਜਨ-2026 ਦੇ ਅਗਲੇਰੇ ਟੀਚਿਆਂ ਵਿੱਚ ਵੀ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਸਰਟੀਫਿਕੇਟ ਵੰਡ ਸਮਾਰੋਹ ਦੌਰਾਨ ਸ੍ਰੀ ਅੰਕੁਰ ਮਹਿੰਦਰੂ, ਪੀ.ਸੀ.ਐੱਸ, ਵਧੀਕ ਡਿਪਟੀ ਕਮਿਸ਼ਨਰ (ਜ), ਸੰਗਰੂਰ, ਸ਼੍ਰੀਮਤੀ ਪਰਮਜੀਤ ਕੌਰ, ਚੋਣ ਤਹਿਸੀਲਦਾਰ, ਸਮੂਹ ਜੇਤੂ ਬੀ.ਐੱਲ.ਓਜ਼ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਚੋਣ ਸਟਾਫ ਹਾਜ਼ਰ ਸੀ।