Homeਦੇਸ਼ਭਾਰਤ ਅਤੇ ਮਿਆਂਮਾਰ ਨੇ ਆਪਣੀ ਪੁਰਾਣੀ ਦੋਸਤੀ, ਨੇੜਲੀ ਸਾਂਝੇਦਾਰੀ ਅਤੇ ਸਹਿਯੋਗ ਨੂੰ...

ਭਾਰਤ ਅਤੇ ਮਿਆਂਮਾਰ ਨੇ ਆਪਣੀ ਪੁਰਾਣੀ ਦੋਸਤੀ, ਨੇੜਲੀ ਸਾਂਝੇਦਾਰੀ ਅਤੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਸਾਂਝੀ ਵਚਨਬੱਧਤਾ ਦੇ ਮਹੱਤਵ ਨੂੰ ਦੁਹਰਾਇਆ

ਭਾਰਤ ਅਤੇ ਮਿਆਂਮਾਰ ਦਰਮਿਆਨ 23ਵੀਂ ਰਾਸ਼ਟਰੀ ਪੱਧਰੀ ਬੈਠਕ 7-8 ਜੁਲਾਈ, 2026 ਨੂੰ ਨਵੀਂ ਦਿੱਲੀ ਵਿਖੇ, ਭਾਰਤ ਵਿੱਚ ਆਯੋਜਿਤ ਕੀਤੀ ਗਈ। ਭਾਰਤੀ ਵਫ਼ਦ ਦੀ ਅਗਵਾਈ ਭਾਰਤ ਗਣਰਾਜ ਦੀ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਕੀਤਾ, ਜਦਕਿ ਮਿਆਂਮਾਰ ਵਫ਼ਦ ਦੀ ਅਗਵਾਈ ਮਿਆਂਮਾਰ ਗਣਰਾਜ ਦੀ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਉਪ ਮੰਤਰੀ ਮੇਜਰ ਜਨਰਲ ਮਿਨ ਥੂ (Major General Min Thu) ਨੇ ਕੀਤਾ।

ਇਸ ਬੈਠਕ ਵਿੱਚ ਦੋਵੇਂ ਦੇਸ਼ਾਂ ਦੁਆਰਾ ਆਪਣੀ ਲੰਬੇ ਸਮੇਂ ਦੀ ਦੋਸਤੀ ਅਤੇ ਨੇੜਲ਼ੀ ਸਾਂਝੇਦਾਰੀ ਦੇ ਮਹੱਤਵ ਨੂੰ ਮੁੜ ਤੋਂ ਦੁਹਰਾਇਆ। ਨਾਲ ਹੀ, ਦੋਵੇਂ ਦੇਸ਼ਾਂ ਦੇ ਆਪਸੀ ਲਾਭ ਦੇ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਸਾਂਝੀ ਵਚਨਬੱਧਤਾ ਵੀ ਪ੍ਰਗਟਾਈ। ਭਾਰਤੀ ਪੱਖ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦੀ ‘ਨੇਬਰਹੁੱਡ ਫਸਟ’, ‘ਐਕਟ ਈਸਟ’ ਅਤੇ ‘ਮਹਾਸਾਗਰ’’(MAHASAGAR – Mutual and Holistic Advancement for Security and Growth Across Regions) ਨੀਤੀਆਂ ਵਿੱਚ ਮਿਆਂਮਾਰ ਦਾ ਅਹਿਮ ਸਥਾਨ ਹੈ।

ਦੋਵੇਂ ਧਿਰਾਂ ਨੇ ਆਪਸੀ ਸਹਿਯੋਗ ਸੁਰੱਖਿਆ ‘ਤੇ ਵਿਆਪਕ ਅਤੇ ਰਚਨਾਤਮਕ ਗੱਲਬਾਤ ਕੀਤੀ ਅਤੇ ਆਪਸੀ ਗੱਲਬਾਤ ਦੇ ਤਰੀਕਿਆਂ ਦੇ ਤਹਿਤ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅੱਤਵਾਦ, ਕੱਟੜਤਾ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੀ ਤਸਕਰੀ, ਮਾਨਵ ਤਸਕਰੀ, ਜੰਗਲੀ ਜੀਵਾਂ ਦੀ ਤਸਕਰੀ, ਸਾਈਬਰ ਕ੍ਰਾਈਮ ਅਤੇ ਸੰਗਠਿਤ ਅਪਰਾਧ ਦੇ ਹੋਰ ਰੂਪਾਂ ਜਿਵੇਂ ਕਿ ਅੰਤਰਰਾਸ਼ਟਰੀ ਅਪਰਾਧਾਂ ਨਾਲ ਨਜਿੱਠਣ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ। ਉਹ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਆਪ੍ਰੇਸ਼ਨਲ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਸਾਂਝੀਆਂ ਸੁਰੱਖਿਆ ਚੁਣੌਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰਨ ਲਈ ਸਮਰੱਥਾ-ਨਿਰਮਾਣ ਦੀ ਪਹਿਲ ਕਰਨ ‘ਤੇ ਵੀ ਸਹਿਮਤ ਹੋਏ।

ਦੋਵੇਂ ਧਿਰਾਂ ਨੇ ਭਾਰਤ-ਮਿਆਂਮਾਰ ਸੀਮਾ ‘ਤੇ ਮੌਜੂਦਾ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ ਅਤੇ ਸੀਮਾ ‘ਤੇ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਬਣਾਈ ਰੱਖਣ ਦੇ ਮਹੱਤਵ ਨੂੰ ਦੁਹਰਾਇਆ। ਦੋਵੇਂ ਧਿਰਾਂ ਨੇ ਆਪਣੀ ਪ੍ਰਭੂਸੱਤਾ ਦੀ ਦੁਰਵਰਤੋਂ ਕਰਕੇ ਆਪਣੇ ਸੁਰੱਖਿਆ ਹਿਤਾਂ ਵਿਰੁੱਧ ਗਤੀਵਿਧੀਆਂ ਨੂੰ ਰੋਕਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਮਿਆਂਮਾਰ ਨੇ ਭਰੋਸਾ ਦਿੱਤਾ ਕਿ ਉਸ ਦੀ ਜ਼ਮੀਨ ਦੀ ਵਰਤੋਂ ਭਾਰਤ ਦੇ ਸੁਰੱਖਿਆ ਹਿਤਾਂ ਵਿਰੁੱਧ ਨਹੀਂ ਹੋਣ ਦਿੱਤਾ ਜਾਵੇਗਾ।

ਦੋਵੇਂ ਧਿਰਾਂ ਨੇ ਕਲਾਦਾਨ ਮਲਟੀ ਮਾਡਲ ਟ੍ਰਾਂਜਿਟ ਟ੍ਰਾਂਸਪੋਰਟ ਪ੍ਰੋਜੈਕਟ ਅਤੇ ਭਾਰਤ-ਮਿਆਂਮਾਰ-ਥਾਈਲੈਂਡ ਤਿੰਨ-ਪੱਖੀ ਰਾਜਮਾਰਗ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਿਲ ਕੇ ਕੰਮ ਕਰਨ ਦੇ ਮਹੱਤਵ ‘ਤੇ ਸਹਿਮਤੀ ਪ੍ਰਗਟ ਕੀਤੀ।

ਦੋਵੇਂ ਧਿਰਾਂ ਨੇ ਬੈਠਕ ਦੇ ਨਤੀਜਿਆਂ ‘ਤੇ ਸੰਤੋਸ਼ ਪ੍ਰਗਟ ਕੀਤਾ ਅਤੇ ਮੌਜੂਦਾ ਦੁਵੱਲੀਆਂ ਵਿਧੀਆਂ, ਨਿਯਮਿਤ ਅਦਾਨ-ਪ੍ਰਦਾਨ, ਟ੍ਰੇਨਿੰਗ ਪ੍ਰੋਗਰਾਮਾਂ ਅਤੇ ਆਪਸੀ ਤੌਰ ‘ਤੇ ਸਹਿਮਤ ਫੈਸਲਿਆਂ ਦੇ ਲਾਗੂਕਰਨ ਰਾਹੀਂ ਸਬੰਧਿਤ ਏਜੰਸੀਆਂ ਦੇ ਦਰਮਿਆਨ ਸੁਰੱਖਿਆ ਮਾਮਲਿਆਂ ‘ਤੇ ਨਜਦੀਕੀ ਸ਼ਮੂਲੀਅਤ ਅਤੇ ਸਹਿਯੋਗ ਜਾਰੀ ਰੱਖਣ ਬਾਰੇ ਸਹਿਮਤੀ ਪ੍ਰਗਟਾਈ।

 

 

RELATED ARTICLES
- Advertisment -
Google search engine
Google search engine
Google search engine

Most Popular

Recent Comments