ਪਟਿਆਲਾ, 22 ਅਗਸਤ, 2026 (ਦੀਪਕ ਦੱਤਾ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 17/19 ਲੜਕੇ/ਲੜਕੀਆਂ ਦੇ ਵੁਸ਼ੂ ਦੇ ਮੁਕਾਬਲੇ ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਉਚੇਰੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਤੇ ਹਰੀਸ਼ ਸਿੰਘ ਰਾਵਤ ਪੀਟੀਆਈ, ਗੁਰਪ੍ਰੀਤ ਸਿੰਘ ਟਿਵਾਣਾ (ਜੋਨਲ ਸਕੱਤਰ ਭਾਦਸੋਂ),ਮੋਹਿਤ ਕੁਮਾਰ (ਕਨਵੀਨਰ),ਬੁੱਧ ਰਾਮ ਡੀਪੀਈ,ਮੋਨਿਕਾ ਡੀਪੀਈ, ਲੈਕਚਰਾਰ ਰੁਪਿੰਦਰ ਕੌਰ,ਵਿਸ਼ਾਲ ਕੁਮਾਰ (ਜੱਜ), ਭਗਵਤ ਪ੍ਰਸ਼ਾਦ (ਜੱਜ),ਪ੍ਰਤੀਕ, ਸ਼ੁਭਮ (ਸਟੇਟ ਜੱਜ),ਹਰੀਸ਼ ਕੁਮਾਰ (ਸਟੇਟ ਜੱਜ),ਰਾਜਦੀਪ ਸਿੰਘ,ਰਕੇਸ਼ ਕੁਮਾਰ ਪੀਟੀਆਈ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕੇ/ਲੜਕੀਆਂ ਦੇ ਵੁਸ਼ੂ ਮੁਕਾਬਲੇ ਕਰਵਾਏ ਗਏ
RELATED ARTICLES






